Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ
Dastaar Box Office Collection: ਪੰਜਾਬੀ ਸਿਨੇਮਾ ਲਈ ਬਣੀ 'ਦਸਤਾਰ' ਸਾਲ 2026 ਦੀਆਂ ਬਹੁ-ਉਡੀਕਵਾਨ ਫਿਲਮਾਂ ਵਿੱਚ ਸ਼ਾਮਿਲ ਰਹੀ ਹੈ, ਜਿਸ ਦੀ ਬਾਕਸ ਆਫਿਸ 'ਤੇ ਓਪਨਿੰਗ ਬੇਹੱਦ ਠੰਡੀ ਰਹੀ ਹੈ, ਜੋ ਸ਼ੁਰੂਆਤੀ ਕਾਰੋਬਾਰੀ ਰੁਝਾਨਾਂ ਅਧੀਨ ਤਰਸੇਮ ਜੱਸੜ ਦੀਆਂ ਹਾਲੀਆਂ ਰਿਲੀਜ਼ ਫਿਲਮਾਂ ਦੇ ਰਿਕਾਰਡ ਨੂੰ ਵੀ ਬੀਟ ਨਹੀਂ ਕਰ ਸਕੀ।
ਹਿੰਮਤ, ਕੁਰਬਾਨੀ ਅਤੇ ਪੰਜਾਬ ਦੀ ਸ਼ਾਨ ਨੂੰ ਦਰਸਾਉਣ ਦਾ ਦਾਅਵਾ ਕਰਦੀ ਹੈ ਉਕਤ ਭਾਵਪੂਰਨ ਫਿਲਮ, ਜਿਸ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਅਜੌਕੇ ਦੌਰ ਦੇ ਮੋਹਰੀ ਕਤਾਰ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਪਹਿਲੀ ਵਾਰ ਤਰਸੇਮ ਜੱਸੜ ਦੀ ਕਿਸੇ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣਾਏ ਗਏ ਹਨ।
ਪਹਿਲੇ ਦਿਨ ਦੀ ਕਮਾਈ
'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵੱਡੇ ਪੱਧਰ ਦੁਨੀਆਂ ਭਰ ਵਿੱਚ ਪ੍ਰਦਸ਼ਿਤ ਕੀਤੀ ਗਈ ਹੈ ਉਕਤ ਸ਼ਾਨਦਾਰ ਫਿਲਮ, ਜਿਸ ਦੇ ਟਿਕਟ ਖਿੜਕੀ ਅੰਕੜਿਆਂ ਦੀ ਗੱਲ ਕਰੀਏ ਤਾਂ ਉਕਤ ਫਿਲਮ ਪਹਿਲੇ ਦਿਨ ਭਾਰਤ ਭਰ 'ਚ ਮਹਿਜ਼ 21 ਲੱਖ ਰੁਪਏ ਦਾ ਕਾਰੋਬਾਰ...








