Monday, April 20
Shadow

ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਨ ਨੂੰ ਲੈ ਕੇ ਸਰਕਾਰ ਚੌਕਸ – ਸ਼ਰੂਤੀ ਚੌਧਰੀ

ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੜ੍ਹ ਪ੍ਰਬੰਧਨ ਨੂੰ ਲੈ ਕੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸੰਭਾਵਿਤ ਹੜ੍ਹ ਦੇ ਹਾਲਾਤ ਨਾਲ ਨਜਿਠਣ ਲਈ ਸਮੇਂ ਰਹਿੰਦੇ ਸਾਰੇ ਜਰੂਰੀ ਤਿਆਰੀਆਂ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ।

          ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਹੜ੍ਹ ਸਬੰਧੀ ਸਾਰੇ ਕੰਮਾਂ ਲਈ ਇਸ ਹਫਤੇ ਦੇ ਅੰਦਰ ਟੈਂਡਰ ਮੰਗੇ ਜਾਣ, ਤਾਂ ਜੋ ਕੰਮਾਂ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ ਦਾ ਭੁਗਤਾਨ ਐਸਈ, ਐਕਸਈਐਨ, ਜੇਈ ਅਤੇ ਸਬੰਧਿਤ ਸਰਪੰਚਾਂ ਵੱਲੋਂ ਤਸਦੀਕ ਦੇ ਬਾਅਦ ਕੀਤਾ ਜਾਵੇਗਾ, ਜਿਸ ਨਾਲ ਪਾਰਦਰਸ਼ਿਤਾ ਅਤੇ ਗੁਣਵੱਤਾ ਯਕੀਨੀ ਹੋ ਸਕੇ।

          ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਗਾਦ ਕੱਢਣ ਦੇ ਕੰਮਾਂ ਵਿੱਚ ਲਾਪ੍ਰਵਾਹੀ ਨਾ ਹੋਵੇ, ਇਸ ਦੇ ਲਈ ਮੁੱਖ ਦਫਤਰ ਪੱਧਰ ਤੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਹ ਟੀਮ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕਰੇਗੀ ਅਤੇ ਸਮੇਂ-ਸਮੇਂ ‘ਤੇ ਆਪਣੀ ਰਿਪੋਰਟ ਪੇਸ਼ ਕਰੇਗੀ।

          ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਨੇ ਪਾਇਪ, ਪੰਪ, ਰੇਤ ਦੀ ਬੋਰੀਆਂ ਅਤੇ ਹੋਰ ਜਰੂਰੀ ਸਮੱਗਰੀ ਦੀ ਖਰੀਦ ਵਿੱਚ ਗੁਣਵੱਤਾ ਨਾਲ ਕਿਸੇ ਵੀ ਤਰ੍ਹਾ ਦਾ ਸਮਝੌਤਾ ਨਾ ਕਰਨ ਦੇ ਸਖਤ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਪੱਧਰ ‘ਤੇ ਗੁਣਵੱਤਾ ਵਿੱਚ ਕਮੀ ਪਾਈ ਗਈ, ਤਾਂ ਸਬੰਧਿਤ ਅਧਿਕਾਰੀਆਂ ਦੇ ਖਿਲਾਫ ਸਖਤ ਅਨੁਸਾਸ਼ਾਨਤਮਕ ਕਾਰਵਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮਾਨਸੂਨ ਤੋਂ ਪਹਿਲਾਂ ਸਾਰੀ ਨਹਿਰਾਂ, ਡੇ੍ਰਨਾਂ ਅਤੇ ਜਲ੍ਹ ਨਿਕਾਸੀ ਪ੍ਰਣਾਲੀਆਂ ਦੀ ਸਫਾਈ ਅਤੇ ਮੁਰੰਮਤ ਕੰਮ ਪ੍ਰਾਥਮਿਕਤਾ ਆਧਾਰ ‘ਤੇ ਪੂਰੇ ਕਰਨ, ਤਾਂ ਜੋ ਹੜ੍ਹ ਦੇ ਹਾਲਾਤ ਨਾਲ ਪ੍ਰਭਾਵੀ ਢੰਗ ਨਾਲ ਨਜਿਠਿਆ ਜਾ ਸਕੇ।