
ਚੰਡੀਗੜ੍ਹ, 26 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਗੁਰੂਗ੍ਰਾਮ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਵਿਵਸਥਾਵਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਸਵੇਰੇ NH-48 ਅਤੇ ਦੁਪਹਿਰ ਨੂੰ ਅਸ਼ੋਕ ਵਿਹਾਰ-ਭੀਮਗੜ੍ਹ ਖੇੜੀ ਦੇ ਨੇੜੇ ਲੈਗ-2 ਡਰੇਨ ਦਾ ਨਿਰੀਖਣ ਕੀਤਾ। ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ ਅਤੇ ਪਟੌਦੀ ਦੀ ਵਿਧਾਇਕਾ ਬਿਮਲਾ ਚੌਧਰੀ ਵੀ ਉਨ੍ਹਾਂ ਦੇ ਨਾਲ ਸਨ।
ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਦਿੱਤੇ ਵਿਵਸਥਾਵਾਂ ਨੂੰ ਦਰੁਸਤ ਕਰਨ ਦੇ ਨਿਰਦੇਸ਼
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੀ.ਡਬਲਿਊ. ਰੈਸਟ ਹਾਊਸ ਤੋਂ ਗੁਰੂਕਮਲ ਜਾਂਦੇ ਹੋਏ NH-48 ਦੀ ਸਰਵਿਸ ਲੇਨ ‘ਤੇ ਆਪਣਾ ਕਾਫਲਾ ਰੁਕਵਾ ਕੇ ਸਫ਼ਾਈ, ਹਰਿਆਲੀ ਅਤੇ ਹੋਰ ਵਿਵਸਥਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿੱਚ ਨਾਗਰਿਕਾਂ ਦੀ ਸਹੂਲਤ ਨਾਲ ਜੁੜੀ ਕਿਸੇ ਸੇਵਾ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ। ਉਹ ਲਗਾਤਾਰ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਫੀਡਬੈਕ ਲੈ ਰਹੇ ਹਨ ਅਤੇ ਖੁਦ ਨਿਰੀਖਣ ਕਰਕੇ ਜਾਇਜ਼ਾ ਲੈਣਗੇ। ਉਨ੍ਹਾਂ ਨੇ ਸੜਕਾਂ ਦੇ ਕਿਨਾਰੇ ਹਰਿਆਲੀ ਅਤੇ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੀ ਸਹੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਲੈਗ-2 ਡਰੇਨ ਦਾ ਕੀਤਾ ਨਿਰੀਖਣ
ਮੁੱਖ ਮੰਤਰੀ ਨੇ ਐਤਵਾਰ ਦੁਪਹਿਰ ਨੂੰ ਅਸ਼ੋਕ ਵਿਹਾਰ-ਭੀਮਗੜ੍ਹ ਖੇੜੀ ਦੇ ਨੇੜਿਓਂ ਲੰਘ ਰਹੀ ਲੈਗ-2 ਡਰੇਨ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਲੈਗ-2 ਡਰੇਨ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦੇ ਯਤਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਡਰੇਨ ਦੀ ਸਫ਼ਾਈ ਨਿਰੰਤਰ ਹੋਣੀ ਚਾਹੀਦੀ ਹੈ ਅਤੇ ਇਸ ਦੇ ਪਾਣੀ ਦੇ ਨਿਯਮਤ ਰੂਪ ਵਿੱਚ ਸੈਂਪਲ ਲਏ ਜਾਣ। ਨਾਲ ਹੀ ਡਰੇਨ ਦੇ ਦੋਵਾਂ ਕਿਨਾਰਿਆਂ ਦੀ ਸਫ਼ਾਈ ਕਰਕੇ ਇਸ ਨੂੰ ਮਜ਼ਬੂਤ ਵੀ ਕੀਤਾ ਜਾਵੇ।
ਇਸ ਮੌਕੇ ਡੀ.ਸੀ. ਉੱਤਮ ਸਿੰਘ, ਨਗਰ ਨਿਗਮ ਗੁਰੂਗ੍ਰਾਮ ਦੇ ਕਮਿਸ਼ਨਰ ਪ੍ਰਦੀਪ ਦਹੀਆ, ਸੀ.ਪੀ. ਵਿਕਾਸ ਅਰੋੜਾ, ਜੀ.ਐਮ.ਡੀ.ਏ. ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।