ਕੀ ਤੁਹਾਡਾ ਬੱਚਾ ਵੀ ਰਾਤ ਨੂੰ ਸਹੀ ਤਰ੍ਹਾਂ ਨਹੀਂ ਸੌਂ ਪਾ ਰਿਹਾ? ਇਸ ਪਿੱਛੇ ਹੋ ਸਕਦੇ ਨੇ ਇਹ ਕਾਰਨ
ਬੱਚਿਆਂ ਨੂੰ ਨਾ ਸਿਰਫ਼ ਚੰਗੇ ਪੋਸ਼ਣ ਦੀ ਲੋੜ ਹੁੰਦੀ ਹੈ, ਸਗੋਂ ਉਨ੍ਹਾਂ ਨੂੰ ਲੋੜੀਂਦੀ ਨੀਂਦ ਦੀ ਵੀ ਲੋੜ ਹੁੰਦੀ ਹੈ। ਹਾਲਾਂਕਿ, ਕੁਝ ਬੱਚੇ ਜਲਦੀ ਸੌਂ ਜਾਂਦੇ ਹਨ, ਜਦਕਿ ਦੂਜਿਆਂ ਨੂੰ ਰਾਤ ਨੂੰ ਸੌਂਣ ਵਿੱਚ ਮੁਸ਼ਕਲ ਆਉਂਦੀ ਹੈ। ਜੇਕਰ ਬੱਚੇ ਚੰਗੀ ਤਰ੍ਹਾਂ ਨਹੀਂ ਸੌਂ ਰਹੇ ਹਨ, ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਮਾਪਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ।
ਬੱਚਿਆਂ ਨੂੰ ਇਨ੍ਹਾਂ ਕਾਰਨਾਂ ਕਰਕੇ ਨਹੀਂ ਆਉਂਦੀ ਨੀਂਦ?
ਦਿਨ ਵੇਲੇ ਬਹੁਤ ਜ਼ਿਆਦਾ ਨੀਂਦ:ਪੰਜ ਸਾਲ ਦੀ ਉਮਰ ਤੱਕ, ਬਹੁਤ ਸਾਰੇ ਬੱਚੇ ਦੁਪਹਿਰ ਦੇ ਖਾਣੇ ਤੋਂ ਬਾਅਦ ਸੌਂ ਜਾਂਦੇ ਹਨ।ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨਦੇ ਇੱਕ ਅਧਿਐਨ ਦੇ ਅਨੁਸਾਰ, ਇਸ ਨਾਲ ਰਾਤ ਨੂੰ ਨੀਂਦ ਖਰਾਬ ਹੋ ਸਕਦੀ ਹੈ। ਇਸ ਲਈ, ਬੱਚਿਆਂ ਨੂੰ ਦਿਨ ਵਿੱਚ ਘੱਟ ਸਮੇਂ ਲਈ ਸੌਣ ਦੇਣ ਨਾਲ ਰਾਤ ਨੂੰ ਨੀਂਦ ਖਰਾਬ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਖਰਾਟੇ:ਬਹੁਤ ਸਾਰੇ ਬੱਚੇ ਮੌਸਮੀ ਐਲਰਜੀ ਅਤੇ ਜ਼ੁਕਾਮ ਵਰਗੀਆਂ ਕਈ ਸਿਹਤ ਸਮੱਸਿਆਵਾਂ ਕਾਰਨ ਖਰਾਟੇ ਲੈਂਦੇ ਹਨ। ਘੁਰਾੜੇ (ਖਰਾਟੇ) ਸਾਹ ਲੈਣ ਵਿੱਚ ਮੁਸ਼ਕਲ ਪੈਦਾ ਕਰ ਸਕਦੇ ਹਨ ਅਤੇ ਬੱਚਿਆਂ ਨੂੰ ਅੱਧੀ ਰ...







