ਮਿਯੂਨਿਸਿਪਲ ਏਰਿਆ ਵਿੱਚ ਮੀਟ ਦੀ ਦੁਕਾਨਾਂ ਖੋਲਣ ‘ਤੇ ਲਗਾਈ ਪਾਬੰਦੀ – ਸ਼ਹਿਰੀ ਸਥਾਨਕ ਸਰਕਾਰ ਮੰਤਰੀ
ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਨਰਾਤਿਆਂ ਦੇ ਪਵਿੱਤਰ ਮੋਕੇ ਦੌਰਾਨ ਰਾਜ ਦੀ ਸਾਰੇ ਮਿਯੂਨਿਸਿਪਲ ਏਰਿਆ ਦੇ ਸੰਵੇਦਨਸ਼ੀਲ ਥਾਂਵਾ ਦੇ ਨੇੜੇ ਮੀਟ ਦੀ ਦੁਕਾਨਾਂ ਖੋਲਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਹਰਿਆਣਾ ਮਿਯੂਨਿਸਿਪਲ ਐਕਟ 1976 ਦੇ ਰੈਗੂਲੇਸ਼ਨ ਆਫ ਸੇਲ ਆਫ ਮੀਟ ਐਕਟ ਤਹਿਤ ਧਾਰਮਿਕ, ਉਪਾਸਨਾ ਕੇਂਦਰਾਂ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਮੀਟ ਦੀਆਂ ਦੁਕਾਨਾਂ ਨੂੰ ਖੋਲਣ 'ਤੇ ਪੂਰੀ ਤਰ੍ਹਾ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ, ਸਥਾਨਕ ਨਿਗਮਾਂ ਦੇ ਲਾਇਸੈਂਸ ਅਧਿਕਾਰੀ ਦੀ ਮੰਜੂਰੀ ਲਏ ਬਿਨ੍ਹਾ ਕੋਈ ਵੀ ਮੀਟ ਦੀ ਦੁਕਾਨ ਨਹੀਂ ਖੋਲੀ ਜਾ ਸਕਦੀ।
ਸ਼ਹਿਰੀ ਸਰਕਾਰ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਪੂਰੀ ਤਰ...








