ਦਿਲਜੀਤ ਦੋਸਾਂਝ ਨੇ ਕੱਢੇ ਕਮਾਈ ਵਾਲੇ ਵੱਟ: ਕਰੋੜਾਂ ਦੀ ਕਮਾਈ, ਰਿਪੋਰਟ ’ਚ ਵੱਡਾ ਖੁਲਾਸਾ
ਚੰਡੀਗੜ੍ਹ: ਦਿਲਜੀਤ ਦੋਸਾਂਝ ਦੇ 2024 'ਦਿਲ-ਲੁਮੀਨਾਤੀ ਇੰਡੀਆ ਟੂਰ' ਨੇ ਭਾਰਤ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। EY (Ernst & Young) ਦੀ ਰਿਪੋਰਟ ਮੁਤਾਬਕ ਇਸ ਟੂਰ ਨੇ ਲਗਭਗ 943 ਕਰੋੜ ਰੁਪਏ ਦਾ ਸਮਾਜਿਕ-ਆਰਥਿਕ ਪ੍ਰਭਾਵ (socio-economic impact) ਪਾਇਆ ਹੈ।
ਰਿਪੋਰਟ ਦੀਆਂ ਮੁੱਖ ਗੱਲਾਂ
ਟੂਰ ਨੇ ਸਿੱਧੇ ਅਤੇ ਅਸਿੱਧੇ ਤੌਰ 'ਤੇ ₹943 ਕਰੋੜ ਦੀ ਆਰਥਿਕ ਗਤੀਵਿਧੀ ਪੈਦਾ ਕੀਤੀ। ਇਸ ਵਿੱਚੋਂ ₹276 ਕਰੋੜ ਸਿੱਧੇ ਤੌਰ 'ਤੇ ਟਿਕਟਾਂ ਦੀ ਵਿਕਰੀ, ਸਪਾਂਸਰਸ਼ਿਪ ਅਤੇ ਖਾਣ-ਪੀਣ ਤੋਂ ਆਏ। ਲਗਭਗ ₹553 ਕਰੋੜ ਦਾ ਫਾਇਦਾ ਹੋਟਲ ਇੰਡਸਟਰੀ, ਟੈਕਸੀਆਂ ਅਤੇ ਸ਼ਾਪਿੰਗ ਵਰਗੇ ਖੇਤਰਾਂ ਨੂੰ ਹੋਇਆ ਕਿਉਂਕਿ 38 ਫੀਸਦ ਦਰਸ਼ਕ ਦੂਜੇ ਸ਼ਹਿਰਾਂ ਤੋਂ ਆਏ ਸਨ। ਇਸ ਟੂਰ ਰਾਹੀਂ ਇਵੈਂਟ ਮੈਨੇਜਮੈਂਟ, ਸੁਰੱਖਿਆ ਅਤੇ ਹੋਰ ਸੇਵਾਵਾਂ ਵਿੱਚ 1.18 ਲੱਖ ਤੋਂ ਵੱਧ ਦਿਹਾੜੀਆਂ ਦੇ ਬਰਾਬਰ ਰੁਜ਼ਗਾਰ ਪੈਦਾ ਹੋਇਆ। ਟੈਕਸਾਂ (GST) ਅਤੇ ਹੋਰ ਸਰਕਾਰੀ ਫੀਸਾਂ ਰਾਹੀਂ ਸਰਕਾਰ ਨੂੰ ਲਗਭਗ ₹114 ਕਰੋੜ ਦਾ ਮਾਲੀਆ ਹਾਸਲ ਹੋਇਆ। 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ...








