Tuesday, July 28
Shadow

Entertainment

‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

Entertainment
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ 'ਧੁਰੰਦਰ' ਅਤੇ 'ਧੁਰੰਦਰ 2' ਨਾਲ ਇੰਨੀ-ਦਿਨੀਂ ਚਰਚਾ ਦਾ ਕੇਂਦਰ-ਬਿੰਦੂ ਬਣੇ ਰਾਕੇਸ਼ ਬੇਦੀ ਹੁਣ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਆਪਣੇ ਇੱਕ ਵਿਸ਼ੇਸ਼ ਸ਼ੋਅ 'ਬੀਵੀ ਓ ਬੀਵੀ' ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੀ ਤਿਆਰੀ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਦੀ ਰਹਿਨੁਮਾਈ ਹੇਠ ਵੱਡੇ ਪੱਧਰ 'ਤੇ ਮੰਚਨ ਹੋਣ ਜਾ ਰਹੇ ਇਸ ਪਲੇ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਬੇਦੀ ਖੁਦ ਕਰਨਗੇ, ਜੋ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇਸ ਖਾਸ ਸ਼ੋਅ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ। 23 ਅਤੇ 24 ਮਈ ਨੂੰ ਦੋ ਰੋਜਾ ਲੜੀ ਅਧੀਨ ਐਨ.ਸੀ.ਯੂ.ਆਈ ਆਡੀਟੋਰੀਅਮ ਸਿਰੀ ਫੋਰਟ ਵਿਖੇ ਅਯੋਜਿਤ ਕੀਤੀ ਜਾ ਰਹੀ ਇਹ ਨਾਟ ਲੜੀ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਮੂਲ ਦੇ ਪੰਜਾਬੀ ਅਤੇ ਹਿੰਦੀ ਅਦਾਕਾਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ, ਇਸ ਪਲੇ ਦੇ ਸਹਿਯੋਗੀ ਕਲਾਕਾਰਾਂ ਵਿੱਚ ਸੁਧਾ ਚੰਦਰਨ, ਸੁਲਭਾ ਆਰੀਆ, ਰਸ਼ਮੀ ਸ਼ਰਮਾ, ਮੰਜੂ ਸ਼ਰਮਾ, ਰਿਧਿਮਾ ਬੇਦੀ, ਰਾ...
ਨਵੇਂ ਅਗਾਜ਼ ਵੱਲ ਵਧੀ ਇਹ ਚਰਚਿਤ ਮਾਡਲ, ਮੁੱਖ ਅਦਾਕਾਰਾ ਵਜੋਂ ਇਸ ਫ਼ਿਲਮ ‘ਚ ਆਵੇਗੀ ਨਜ਼ਰ

ਨਵੇਂ ਅਗਾਜ਼ ਵੱਲ ਵਧੀ ਇਹ ਚਰਚਿਤ ਮਾਡਲ, ਮੁੱਖ ਅਦਾਕਾਰਾ ਵਜੋਂ ਇਸ ਫ਼ਿਲਮ ‘ਚ ਆਵੇਗੀ ਨਜ਼ਰ

Entertainment
ਪੰਜਾਬੀ ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਸਨਸ਼ੇਂਸ਼ਨਲ ਅਤੇ ਖੂਬਸੂਰਤ ਚਿਹਰੇ ਵਜੋ ਜਾਂਣੀ ਜਾਂਦੀ ਹੈ ਜਾਨਵੀਂ, ਜੋ ਬਤੌਰ ਮਾਡਲ ਇਸ ਖਿੱਤੇ ਵਿੱਚ ਸਿਰਜੀਆਂ ਮਜ਼ਬੂਤ ਪੈੜਾ ਤੋਂ ਬਾਅਦ ਹੁਣ ਅਦਾਕਾਰੀ ਦੇ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵੱਲ ਵਧ ਚੁੱਕੀ ਹੈ, ਜਿਸ ਵੱਲੋਂ ਇਸ ਦਿਸ਼ਾ ਵਿਚ ਵਧਾ ਦਿੱਤੇ ਗਏ ਬਹੁ -ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ। ਅਪਕਮਿੰਗ ਪੰਜਾਬੀ ਫ਼ਿਲਮ 'ਸਾਹਾ ਤੋਂ ਬਾਅਦ' ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ ਅਪਕਮਿੰਗ ਪੰਜਾਬੀ ਫ਼ਿਲਮ 'ਸਾਹਾ ਤੋਂ ਬਾਅਦ', ਜੋ ਇੰਨੀ ਦਿਨੀ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ। 'ਯੁਵਮ ਫਿਲਮਜ਼ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ, ਜੋ ਬਤੌਰ ਡੀ ਓ ਪੀ ਅਤੇ ਸੰਪਾਦਕ ਵੀ ਅਪਣੀਆਂ ਦੋਹਰੀਆਂ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ। ਲੁਧਿਆਣਾ ਦੇ ਲਾਗਲੇ ਇਲਾਕਿਆ ਵਿਚ ਫਿਲਮਾਂਈ ਜਾ ਰਹੀ ਹੈ ਉਕਤ ਫਿਲਮ 'ਪੰਜਾਬ ਦੇ ਉਦਯੋਗਿਕ ਜਿਲ੍ਹੇ ਲੁਧਿਆਣਾ ਅਤੇ ਇਸ ਦੇ ਲਾਗਲੇ ਇਲਾਕਿਆ ਵਿਚ ਫਿਲਮ...
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਹੋਇਆ ਜਾਰੀ, ਜਲਦ ਹੋਵੇਗਾ ਰਿਲੀਜ਼

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਹੋਇਆ ਜਾਰੀ, ਜਲਦ ਹੋਵੇਗਾ ਰਿਲੀਜ਼

Entertainment
ਚੰਡੀਗੜ੍ਹ: ਸਾਲ 2022 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦਾ ਅਸਰ ਅੱਜ ਵੀ ਲੋਕ ਦੇ ਮਨਾਂ 'ਚ ਬਰਕਰਾਰ ਹੈ। ਹੁਣ ਮੂਸੇਵਾਲਾ ਦੇ ਇੱਕ ਹੋਰ ਨਵੇਂ ਗਾਣੇ 'ਆਈਸ ਆਨ ਮੀ' ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ 'ਸਿੱਧੂ ਮੂਸੇਵਾਲਾ ਸੰਗ਼ੀਤਕ ਲੇਬਲ' ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਗੀਤ ਨੂੰ ਅਵਾਜ਼ ਸਿੱਧੂ ਮੂਸੇਵਾਲਾ ਨੇ ਦਿੱਤੀ ਹੈ ਜਦਕਿ ਇਸ ਦਾ ਸੰਗੀਤ ਦ ਕਿਡ ਵੱਲੋਂ ਤਿਆਰ ਕੀਤਾ ਗਿਆ ਹੈ। ਇਨਸਾਨੀ ਦੁਸ਼ਮਣੀਆਂ ਵਿਚਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਦੇ ਵਲਵਲਿਆਂ ਨੂੰ ਬਿਆਨ ਕਰਨ ਜਾ ਰਹੇ ਇਸ ਗੀਤ ਦੇ ਬੋਲਾਂ ਅਤੇ ਕੰਪੋਜ਼ੀਸ਼ਨ ਦੀ ਸਿਰਜਣਾ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਅੰਜਾਮ ਦਿੱਤਾ ਗਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ 'ਬਰੋਟਾ' ਗਾਣੇ ਤੋਂ ਬਾਅਦ ਬੈਕ-ਟੂ-ਬੈਕ ਸੰਗੀਤ ਪ੍ਰੇਮੀਆਂ ਸਨਮੁੱਖ ਪੇਸ਼ ਕੀਤਾ ਜਾ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇਹ ਇੱਕ ਹੋਰ ਅਰਥ-ਭਰਪੂਰ ਅਤੇ ਅਜਿਹਾ ਗਾਣਾ ਹੈ, ਜਿਨ੍ਹਾਂ ਦਾ ਉਨ੍ਹ...
ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ, ਰਾਜਾ ਵੜਿੰਗ ਨੇ PM ਨੂੰ ਲਿਖਿਆ ਪੱਤਰ

ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ, ਰਾਜਾ ਵੜਿੰਗ ਨੇ PM ਨੂੰ ਲਿਖਿਆ ਪੱਤਰ

Entertainment
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਜ਼ਰੂਰੀ ਧਿਆਨ ‘ਲਾਰੈਂਸ ਆਫ ਪੰਜਾਬ’ ਨਾਂਮ ਦੀ ਇੱਕ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਵੈੱਬ ਸੀਰੀਜ਼ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਵੜਿੰਗ ਵੱਲੋਂ ਪੀਐਮ ਨੂੰ ਚਿੱਠੀ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਹੈ ਕਿ "ਇਹ ਫਿਲਮ/ਸੀਰੀਜ਼ ਇੱਕ ਅਜਿਹੇ ਵਿਅਕਤੀ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜਾ ਬਹੁਤ ਲੋਕਪ੍ਰਿਯ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਿਰਦਈ ਕਤਲ ਸਣੇ ਕਈ ਭਿਆਨਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।" ਪੰਜਾਬ ਦਾ ਸ਼ਾਨਦਾਰ ਇਤਿਹਾਸ ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ "ਅਸੀਂ ਪੰਜਾਬ ਵਿੱਚ ਇਸ ਸੀਰੀਜ਼ ਦਾ ਕਈ ਕਾਰਨਾਂ ਕਰਕੇ ਤਿੱਖਾ ਵਿਰੋਧ ਕਰਦੇ ਹਾਂ। ਜਿਹੜਾ ਸੂਬਾ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ। ਤੁਸੀਂ ਖੁਦ ਵੀ ਪੰਜਾਬ ਵਿੱਚ ਕਾਫੀ ਸਮਾਂ ਬਿਤਾਇਆ ...
ਜੇਕਰ ਲਾਰੈਂਸ ਹੀਰੋ ਹੈ ਤਾਂ ਉਸ ਨੂੰ ਜੇਲ੍ਹ ‘ਚ ਕਿਉਂ ਰੱਖਿਆ ? “ਲਾਰੈਂਸ ਆਫ਼ ਪੰਜਾਬ” ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

ਜੇਕਰ ਲਾਰੈਂਸ ਹੀਰੋ ਹੈ ਤਾਂ ਉਸ ਨੂੰ ਜੇਲ੍ਹ ‘ਚ ਕਿਉਂ ਰੱਖਿਆ ? “ਲਾਰੈਂਸ ਆਫ਼ ਪੰਜਾਬ” ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

Entertainment
ਮਾਨਸਾ: ਦਸਤਾਵੇਜ਼ੀ-ਸੀਰੀਜ਼ “ਲਾਰੈਂਸ ਆਫ ਪੰਜਾਬ” ਨੂੰ ਲੈ ਕੇ ਵਿਵਾਦ ਲਗਾਤਾਰ ਵਧ ਰਿਹਾ ਹੈ, ਇਸ ਸੀਰੀਜ਼ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਦੇ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਫਿਲਮ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ “ਲਾਰੈਂਸ ਆਫ ਪੰਜਾਬ” ਵਿੱਚ ਗੈਂਗਸਟਰ ਦੀ ਕਹਾਣੀ ਦਿਖਾਈ ਜਾ ਰਹੀ ਹੈ। ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਅਫਸੋਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ "ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਅਫਸੋਸ ਹੈ ਕਿ ਸਿਆਸੀ ਆਗੂ ਗੈਂਗਸਟਰਾਂ ਦੇ ਸਹਾਰੇ ਉੱਤੇ ਹਨ। ਲਾਰੈਂਸ 'ਤੇ ਫਿਲਮ ਬਣਾਉਣ ਦੀ ਕੀ ਲੋੜ ਹੈ ? ਲਾਰੈਂਸ ਨੇ ਕਿਹੜਾ ਅਜਿਹਾ ਕੰਮ ਕੀਤਾ ਹੈ ਜੋ ਸਮਾਜ ਦੇਸ਼ ਅਤੇ ਕੌਮ ਲਈ ਮਾਣ ਵਾਲੀ ਗੱਲ ਹੈ। ਲਾਰੈਂਸ ਨੇ ਸਿਰਫ਼ ਫਿਰੋਤੀਆਂ ਮੰਗਣ ਅਤੇ ਕਤਲ ਕਰਵਾਉਣ ਤੋਂ ਇਲਾਵਾ ਕੋਈ ਚੰਗਾ ਕੰਮ ਕੀਤਾ ਹੈ ? ਜਿਸ ਬੰਦੇ ਨੇ ਪਤਾ ਨਹੀਂ ਕਿੰਨੇ ਹੀ ਬੱਚੇ ਮਰਵਾ ਦਿੱਤੇ ਹਨ, ਪਤਾ ਨਹੀਂ ਉਸ 'ਤੇ ਕਿੰਨੇ ਹੀ ਮੁਕੱਦਮੇ ਦਰਜ ਹਨ, ਜੇਕਰ ਉਸ ਦੇ ਇਸ ਤਰ੍ਹਾਂ ਦੇ ਕੰਮ ਸਮਾਜ ਨੂੰ ਸ...
ਨਵੀਂ ਫਿਲਮ ਲੈ ਕੇ ਤਿਆਰ ਜਗਜੀਤ ਸੰਧੂ, ਝਲਕ ਕੀਤੀ ਰਿਵੀਲ

ਨਵੀਂ ਫਿਲਮ ਲੈ ਕੇ ਤਿਆਰ ਜਗਜੀਤ ਸੰਧੂ, ਝਲਕ ਕੀਤੀ ਰਿਵੀਲ

Entertainment
ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜਗਜੀਤ ਸੰਧੂ। ਜੋ ਇਕ ਵਾਰ ਮੁੜ ਪ੍ਰਭਾਵੀ ਸਿਨੇ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹਨ, ਜਿੰਨਾਂ ਦੀ ਬੇਹਤਰੀਣ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਫ਼ਿਲਮ 'ਓਏ ਭੋਲੇ ਓਏ' ਜਲਦ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ । 'ਗੀਤ ਐਮਪੀ 3 ਅਤੇ ਜਗਜੀਤ ਸੰਧੂ ਫਿਲਮਸ ਦੇ ਬੈਨਰ ਹੇਠ ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਹੈ। ਬਹੁ-ਪ੍ਰਭਾਵੀ ਟੈਗ-ਲਾਇਨ 'ਇਹ ਜ਼ਮੀਨ ਵਿਕਾਊ ਨਹੀਂ ਹੈ' ਉਕਤ ਮੰਨੋਰੰਜਕ ਫ਼ਿਲਮ , ਜਿਸ ਦਾ ਨਿਰਦੇਸ਼ਨ ਜਗਜੀਤ ਸੰਧੂ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫ਼ਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਇਕ ਹੋਰ ਨਵੇਂ ਅਗਾਜ਼ ਵੱਲ ਵਧਣਗੇ । 'ਇਹ ਜ਼ਮੀਨ ਵਿਕਾਊ ਨਹੀਂ ਹੈ ਦੀ ਬਹੁ-ਪ੍ਰਭਾਵੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਅਤੇ ਭਾਵਪੂਰਨ ਫ਼ਿਲਮ, ਜਿਸ ਦੀ ਸਟਾਰ-ਕਾਸਟ ਵਿਚ ਜਗਜੀਤ ਸੰਧੂ, ਸੌਮਿਆ, ਧੀਰਜ ਕੁਮਾਰ, ਅਮ੍ਰਿਤ ਐਂਬੀ, ਜੱਸ ਢਿੱਲੋਂ , ਪ੍ਰਕਾਸ਼ ਗਾਧੂ, ਜਸਪਾਲ ਦਿਓਲ...
ਤਮੰਨਾ ਭਾਟੀਆ ਨੂੰ ਲੱਗਿਆ ਵੱਡਾ ਝਟਕਾ! ਅਦਾਲਤ ਨੇ ਦਾਇਰ ਅਪੀਲ ਨੂੰ ਕੀਤਾ ਰੱਦ, ਜਾਣੋ ਪੂਰਾ ਮਾਮਲਾ

ਤਮੰਨਾ ਭਾਟੀਆ ਨੂੰ ਲੱਗਿਆ ਵੱਡਾ ਝਟਕਾ! ਅਦਾਲਤ ਨੇ ਦਾਇਰ ਅਪੀਲ ਨੂੰ ਕੀਤਾ ਰੱਦ, ਜਾਣੋ ਪੂਰਾ ਮਾਮਲਾ

Entertainment
ਹੈਦਰਾਬਾਦ: ਅਦਾਕਾਰਾ ਤਮੰਨਾ ਭਾਟੀਆ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਮਦਰਾਸ ਹਾਈ ਕੋਰਟ ਨੇ ਵੀਰਵਾਰ 16 ਅਪ੍ਰੈਲ ਨੂੰ ਭਾਟੀਆ ਦੇ ਪਾਵਰ ਸੋਪਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਹ ਮਾਮਲਾ ਅਦਾਕਾਰਾ ਅਤੇ ਸਾਬਣ ਕੰਪਨੀ ਪਾਵਰ ਸੋਪਸ ਵਿਚਕਾਰ ਹੋਏ ਵਿਵਾਦ ਨਾਲ ਜੁੜਿਆ ਹੈ। ਤਮੰਨਾ ਨੇ ਇਸ ਮਾਮਲੇ ਵਿੱਚ 1 ਕਰੋੜ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਤਮੰਨਾ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਸ ਅਪੀਲ ਵਿੱਚ ਉਨ੍ਹਾਂ ਨੇ ਇੱਕ ਸਿੰਗਲ ਜੱਜ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਪਾਵਰ ਸੋਪਸ ਤੋਂ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਤਮੰਨਾ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਨੇ ਉਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਸਮਝੌਤਾ ਖਤਮ ਹੋਣ ਤੋਂ ਬਾਅਦ ਵੀ ਸਾਬਣ ਦੇ ਰੈਪਰ ਅਤੇ ਪ੍ਰਚਾਰ ਕੰਟੈਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਦਾ ਇ...
‘ਰੱਬ ਦਾ ਰੇਡਿਓ 3’ ਤੋਂ ਬਾਅਦ ਹੁਣ ਇਸ ਫਿਲਮ ਦਾ ਹਿੱਸਾ ਬਣਿਆ ਇਹ ਅਦਾਕਾਰ

‘ਰੱਬ ਦਾ ਰੇਡਿਓ 3’ ਤੋਂ ਬਾਅਦ ਹੁਣ ਇਸ ਫਿਲਮ ਦਾ ਹਿੱਸਾ ਬਣਿਆ ਇਹ ਅਦਾਕਾਰ

Entertainment
ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਰੱਬ ਦਾ ਰੇਡਿਓ 3' ਨਾਲ ਚਰਚਾ ਦਾ ਕੇਂਦਰ ਬਣੇ ਅਦਾਕਾਰ ਜੱਸੀ ਜਸਪ੍ਰੀਤ ਨੂੰ ਆਨ ਫਲੋਰ ਪੜਾਅ ਦਾ ਹਿੱਸਾ ਬਣੀ ਪੰਜਾਬੀ ਫ਼ਿਲਮ 'ਟੁੱਟ ਪੈਣੀ ਇੰਗਲਿਸ਼ ਨੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਇਸ ਫ਼ਿਲਮ ਵਿੱਚ ਅਦਾਕਾਰ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ। 'ਆਈਫ਼ਲ ਸਟੂਡਿਓਜ਼ ਐਲ.ਐਲ.ਪੀ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਲੇਖਕ ਜੱਸ ਗਰੇਵਾਲ ਕਰ ਰਹੇ ਹਨ, ਜੋ ਪੰਜਾਬੀ ਸਿਨੇਮਾਂ ਦੇ ਸਿਰਮੌਰ ਅਤੇ ਅਲੱਗ ਕਹਾਣੀਕਾਰ ਦੇ ਤੌਰ 'ਤੇ ਅੱਜ ਕੱਲ ਆਪਣਾ ਸ਼ੁਮਾਰ ਕਰਵਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਕਰ ਰਹੇ ਹਨ। ਉਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਸਿੰਮੀ ਚਾਹਲ, ਮੈਂਡੀ ਤੱਖੜ੍ਹ, ਸਤਵਿੰਦਰ ਸਿੰਘ, ਅਮੂ ਜੋਤ, ਪ੍ਰਕਾਸ਼ ਗਾਧੂ, ਗੁਰਪ੍ਰੀਤ ਕੌਰ ਭੰਗੂ ਸ਼ਾਮਲ ਹਨ। ਇਨ੍ਹਾਂ ਕਲਾਕਾਰਾਂ ਨਾਲ ਅਦਾਕਾਰ ਜੱਸੀ ਜਸਪ੍ਰੀਤ ਬੇਹੱਦ ਖਾਸ ਅਤੇ ਚੁਣੌਤੀਪੂਰਨ ਰੋਲ ਨਾਲ ਦਰਸ਼ਕਾਂ ਸਨਮ...
ਦੁਨੀਆ ਭਰ ਵਿੱਚ ‘ਧੁਰੰਧਰ’ ਨੇ ਰੱਚਿਆ ਇਤਿਹਾਸ, ਕਮਾਏ ₹3,000 ਕਰੋੜ

ਦੁਨੀਆ ਭਰ ਵਿੱਚ ‘ਧੁਰੰਧਰ’ ਨੇ ਰੱਚਿਆ ਇਤਿਹਾਸ, ਕਮਾਏ ₹3,000 ਕਰੋੜ

Entertainment
ਨਵੀਂ ਦਿੱਲੀ- ਰਣਵੀਰ ਸਿੰਘ ਦੀਆਂ ਸਟਾਰਰ ਫਿਲਮਾਂ *ਧੁਰੰਧਰ* ਅਤੇ *ਧੁਰੰਧਰ 2* ਨੇ ਦੁਨੀਆ ਭਰ ਵਿੱਚ ਕੁੱਲ ਮਿਲਾ ਕੇ ₹3,000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਪ੍ਰਾਪਤੀ ਦੇ ਨਾਲ, ਇਹ ₹3,000 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਫ੍ਰੈਂਚਾਇਜ਼ੀ ਬਣ ਗਈ ਹੈ। ਆਓ ਇੱਕ ਨਜ਼ਰ ਮਾਰੀਏ ਕਿ *ਧੁਰੰਧਰ* ਤੋਂ ਬਾਅਦ ਕਿਹੜੀਆਂ ਫ੍ਰੈਂਚਾਇਜ਼ੀਆਂ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਸਨਸਨੀ ਮਚਾ ਦਿੱਤੀ ਹੈ। 'ਧੁਰੰਧਰ' ਸੈਕਨਿਲਕ ਦੇ ਅਨੁਸਾਰ, ਫ੍ਰੈਂਚਾਇਜ਼ੀ ਦੀਆਂ ਦੋਵੇਂ ਫ਼ਿਲਮਾਂ ₹3,000 ਕਰੋੜ ਦਾ ਅੰਕੜਾ ਪਾਰ ਕਰ ਗਈਆਂ ਹਨ। ਫ੍ਰੈਂਚਾਇਜ਼ੀ ਨੇ ਕੁੱਲ ₹3,025 ਕਰੋੜ ਦਾ ਕਲੈਕਸ਼ਨ ਕੀਤਾ ਹੈ। 'ਧੁਰੰਧਰ' ​​ਦੀ ਪਹਿਲੀ ਕਿਸ਼ਤ ਨੇ ਭਾਰਤ ਵਿੱਚ ₹840.20 ਕਰੋੜ ਦੀ ਕਮਾਈ ਕੀਤੀ। ਫਿਲਮ ਨੇ ₹1,007.85 ਕਰੋੜ ਦਾ ਕੁੱਲ ਕਲੈਕਸ਼ਨ ਦਰਜ ਕੀਤਾ। ਇਸ ਦੌਰਾਨ, ਫਿਲਮ ਨੇ ਵਿਦੇਸ਼ੀ ਬਾਜ਼ਾਰਾਂ ਵਿੱਚ ₹299.50 ਕਰੋੜ ਇਕੱਠੇ ਕੀਤੇ, ਜਿਸ ਨਾਲ ਇਸਦੀ ਦੁਨੀਆ ਭਰ ਵਿੱਚ ਕਮਾਈ ₹1,307.35 ਕਰੋੜ ਹੋ ਗਈ। ਇਸ ਵੇਲੇ, 'ਧੁਰੰਧਰ 2' ਸਿਨੇਮਾਘਰਾਂ ਵਿੱਚ ਚੱਲ ਰਹੀ ਹੈ। ਫਿਲਮ ਨੇ ₹1,0...
Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

Entertainment
ਮੁੰਬਈ: ਸੁਰ ਦੀ ਅਮਰ ਆਵਾਜ਼ ਆਸ਼ਾ ਭੋਸਲੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਆਸ਼ਾ ਭੋਸਲੇ ਦੇ ਪੁੱਤਰ, ਆਨੰਦ ਭੋਸਲੇ ਨੇ ਸਿਵੇ ਨੂੰ ਅੱਗ ਲਗਾਈ। ਆਸ਼ਾ ਤਾਈ ਦੀ ਗੂੰਜ ਇਸ ਸੰਸਾਰ ਵਿੱਚ ਹਮੇਸ਼ਾ ਲਈ ਕਾਇਮ ਰਹੇਗੀ। ਗਾਇਕਾ ਆਸ਼ਾ ਭੋਸਲੇ ਦਾ ਅੰਤਿਮ ਸਸਕਾਰ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ। ਬਾਲੀਵੁੱਡ ਗਾਇਕਾਂ ਨੇ ਉਨ੍ਹਾਂ ਦਾ ਗੀਤ "ਅਭੀ ਨਾ ਜਾਓ ਛੋੜਕਰ..." ਗਾ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਸੋਮਵਾਰ ਸਵੇਰੇ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਸਥਾਨ, ਕਾਸਾ ਗ੍ਰਾਂਡੇ ਵਿਖੇ ਰੱਖਿਆ ਗਿਆ। ਤਿਰੰਗੇ ਵਿੱਚ ਲਪੇਟ ਕੇ ਉਨ੍ਹਾਂ ਨੂੰ ਰਸਮੀ ਸਲਾਮੀ ਦਿੱਤੀ ਗਈ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। 82 ਸਾਲਾਂ ਦੇ ਗਾਇਕੀ ਕਰੀਅਰ ਦੌਰਾਨ, ਆਸ਼ਾ ਭੋਸਲੇ ਨੇ 100 ਤੋਂ ਵੱਧ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਨੌਂ ਫਿਲਮਫੇਅਰ ਸ਼ਾਮਲ ਹਨ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਉੱ...