ਇਸ ਵੈੱਬ ਸੀਰੀਜ਼ ਨਾਲ ਧਮਾਕੇਦਾਰ ਵਾਪਸੀ ਲਈ ਤਿਆਰ ਬੱਬਲ ਰਾਏ, ਜਲਦ ਹੋਵੇਗੀ ਰਿਲੀਜ਼
ਚੰਡੀਗੜ੍ਹ: ਰੋਮਾਂਟਿਕ ਅਤੇ ਕਾਮੇਡੀ ਕਿਰਦਾਰਾਂ ਲਈ ਜਾਣੇ ਜਾਂਦੇ ਗਾਇਕ ਅਤੇ ਅਦਾਕਾਰ ਬੱਬਲ ਰਾਏ ਹੁਣ ਇੱਕ ਨਵੇਂ ਅਵਤਾਰ ਅਤੇ ਅੰਦਾਜ਼ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਅਦਾਕਾਰ ਦੀ ਪਹਿਲੀ ਵੈੱਬ ਸੀਰੀਜ਼ 'ਤੂਤਾਂ ਵਾਲਾ ਖੂਹ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਚੌਪਾਲ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਇਹ ਵੈੱਬ ਸੀਰੀਜ਼ ਅਨੰਦ ਮਿਊਜ਼ਿਕ ਦੀ ਇਨ ਹਾਊਸ ਅਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦਾ ਲੇਖ਼ਣ ਅਤੇ ਨਿਰਦੇਸ਼ਨ ਤਾਜ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਸੰਦੀਪ ਬਾਂਸਲ ਅਤੇ ਮੁਕੇਸ਼ ਕੁਮਾਰ ਦੁਆਰਾ ਨਿਰਮਿਤ ਇਹ ਵੈੱਬ ਸੀਰੀਜ਼ ਬਹੁਤ ਹੀ ਇਮੋਸ਼ਨਲ ਅਤੇ ਪਰਿਵਾਰਿਕ ਥੀਮ 'ਤੇ ਆਧਾਰਿਤ ਹੈ, ਜਿਸ ਦਾ ਕਹਾਣੀ-ਸਾਰ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦੇਵੇਗਾ।
ਪੰਜਾਬ ਦੇ ਠੇਠ ਦੇਸੀ ਮਾਹੌਲ ਵਿੱਚ ਫਿਲਮਾਂਈ ਗਈ ਇਸ ਵੈੱਬ ਸੀਰੀਜ਼ ਵਿੱਚ ਬੱਬਲ ਰਾਏ ਵੱਲੋਂ ਅਜਿਹੇ ਪੁਲਿਸ ਅਫਸਰ ਦਾ ਕਿਰਦਾਰ ਪਲੇ ਕੀਤਾ ਗਿਆ ਹੈ, ਜਿਸਨੂੰ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਕਰਿਅਰ ਵਿੱਚ ਕਈ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰਨ ਲਈ ਮਜ਼ਬੂ...








