Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ
ਚੰਡੀਗੜ੍ਹ: ਪੰਜਾਬੀ ਗਾਇਕੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਵਿਹੜੇ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਵੱਲ ਕਦਮ ਵਧਾ ਚੁੱਕੇ ਹਨ ਗੁਲਾਬ ਸਿੱਧੂ, ਜਿੰਨਾਂ ਦੀ ਬੀਤੇ ਦਿਨ ਵਰਲਡ-ਵਾਈਡ ਪ੍ਰਦਸ਼ਿਤ ਹੋਈ ਪੰਜਾਬੀ ਫਿਲਮ 'ਜੁਦਾ' ਪਹਿਲੇ ਦਿਨ ਬੰਪਰ ਕਾਰੋਬਾਰ ਦਰਜ ਕਰਵਾਉਣ ਵਿੱਚ ਅਸਫ਼ਲ ਰਹੀ ਹੈ, ਜਿਸ ਦੀ ਬਾਕਸ ਆਫਿਸ ਓਪਨਿੰਗ ਅਤੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
'ਜਿਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਲੇਖਣ ਗਿੱਲ ਰੋਂਤਾ, ਜਦਕਿ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਰੁਮਾਂਟਿਕ-ਸੰਗੀਤਮਈ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਬਿੱਗ ਸੈੱਟਅਪ ਫਿਲਮ ਦੁਆਰਾ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਹਨੀ ਮੱਟੂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ।ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਬਾਕਸ-ਆਫਿਸ ਨਤੀਜਿਆ ਦੀ ਗੱਲ...








