Monday, April 20
Shadow

ਹਰਿਆਣਾ ਵਿੱਚ 8,200 ਕਰੋੜ ਦੀ ਬਕਾਇਆ ਵਸੂਲੀ ਲਈ ਤੇਜ ਹੋਵੇਗੀ ਮੁਹਿੰਮ – ਅਨਿਲ ਵਿਜ

ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਭੂਮੀ ਵਸੂਲੀ ਐਕਟ ਤਹਿਤ ਸਥਾਈ ਰੂਪ ਨਾਲ ਕੱਟੇ ਗਏ ਬਿਜਲੀ ਕਨੈਕਸ਼ਨਾਂ ਵਾਲੇ ਖਪਤਕਾਰਾਂ ਤੋਂ ਬਕਾਇਆ ਰਕਮ ਦੀ ਵਸੂਲੀ ਤਹਿਤ 15 ਦਿਨਾਂ ਦੇ ਅੰਦਰ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਵਸੂਲੀ ਪ੍ਰਕ੍ਰਿਆ ਨਿਰਧਾਰਿਤ ਸਮੇਂ ਵਿੱਚ ਪੂਰੀ ਕੀਤੀ ਜਾਵੇ ਅਤੇ ਇਸ ਵਿੱਚ ਕਿਸੇ ਤਰ੍ਹਾ ਦੀ ਢਿੱਲ ਨਾ ਵਰਤੀ ਜਾਵੇ।

          ਇਸ ਤੋਂ ਇਲਾਵਾ, ਬਕਾਇਆ ਵਸੂਲੀ ‘ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਸ੍ਰੀ ਵਿਜ ਨੇ ਦਸਿਆ ਕਿ ਸੂਬੇ ਵਿੱਚ ਕੁੱਲ 8200 ਕਰੋੜ ਰੁਪਏ ਦੀ ਬਕਾਇਆ ਰਕਮ ਦੀ ਵਸੂਲੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਸਥਾਪਿਤ ਕਰ ਇਸ ਪ੍ਰਕ੍ਰਿਆ ਨੂੱ ਹੋਰ ਵੱਧ ਤੇਜ ਕੀਤਾ ਜਾਵੇਗਾ।

          ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਊਰਜਾ ਮੰਤਰੀ ਨੇ ਕਿਹਾ ਕਿ ਬਿਜਲੀ ਚੋਰੀ ‘ਤੇ ਸਖਤੀ ਨਾਲ ਰੋਕ ਲਗਾਉਣ ਲਈ ਜਿਨ੍ਹਾਂ ਖਪਤਕਾਰਾਂ ਦੇ ਇੱਥੇ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਇੱਕ ਵਾਰ ਮੁੜ ਭੂਮੀ ਵਸੂਲੀ ਐਕਟ ਤਹਿਤ ਨੋਟਿਸ ਜਾਰੀ ਕਰ ਬਕਾਇਆ ਰਕਮ ਜਮ੍ਹਾ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਰਾਜ ਦੀ ਬਿਜਲੀ ਕੰਪਨੀਆਂ ਖਪਤਕਾਰਾਂ ਨੂੰ ਬਿਨ੍ਹਾ ਰੁਕਾਵਟ ਅਤੇ ਗੁਣਵੱਤਾਪੂਰਣ ਬਿਜਲੀ ਸਪਲਾਈ ਯਕੀਨੀ ਕਰਨ ਲਈ ਪੂਰੀ ਤਰ੍ਹਾ ਪ੍ਰਤੀਬੱਧ ਹੈ। ਹਾਲ ਹੀ ਵਿੱਚ ਆਯੋਜਿਤ ਸਮੀਖਿਆ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗਰਮੀ ਦੇ ਮੌਸਮ ਦੇ ਮੱਦੇਨਜਰ ਬਿਜਲੀ ਸਪਲਾਈ ਵਿੱਚ ਕਿਸੇ ਵੀ ਤਰ੍ਹਾ ਦੀ ਗੈਰ-ਜਰੂਰੀ ਰੁਕਾਵਟ ਨਾ ਆਉਣ ਦਿੱਤੀ ਜਾਵੇ।

          ਸ੍ਰੀ ਵਿਜ ਨੇ ਕਿਹਾ ਕਿ ਬਿਜਲੀ ਸਪਲਾਈ ਨਾਲ ਸਬੰਧਿਤ ਸ਼ਿਕਾਇਤਾਂ ਦਾ ਤੁਰੰਤ ਹੱਲ ਯਕੀਨੀ ਕੀਤਾ ਜਾਵੇਗਾ। ਸ਼ਹਿਰੀ ਖੇਤਰਾਂ ਵਿੱਚ ਖਰਾਬ ਟ੍ਰਾਂਸਫਾਰਮਰਾਂ ਨੂੰ 2 ਘੰਟੇ ਅਤੇ ਗ੍ਰਾਮੀਣ ਖੇਤਰਾਂ ਵਿੱਚ 4 ਘੰਟੇ ਦੇ ਅੰਦਰ ਬਦਲਣਾ ਜਰੂਰੀ ਹੋਵੇਗਾ। ਇਸ ਦੇ ਲਈ ਹਰੇਕ ਸਬ-ਡਿਵੀਜਨ ਵਿੱਚ ਕਾਫੀ ਟ੍ਰਾਂਸਫਾਰਮਰ ਬੈਂਕ ਅਤੇ ਮੋਬਾਇਲ ਟ੍ਰਾਲੀਆਂ ਦੀ ਉਪਲਬਧਤਾ ਯਕੀਨੀ ਕੀਤੀ ਜਾਵੇਗੀ। ਨਾਲ ਹੀ, ਰੋਜਾਨਾ ਬਿਜਲੀ ਸਪਲਾਈ ਨਾਲ ਸਬੰਧਿਤ ਡੇਟਾ ਨਿਯਮਤ ਰੂਪ ਨਾਲ ਊਰਜਾ ਮੰਤਰੀ ਦਫਤਰ ਨੂੰ ਭੇਜਿਆ ਜਾਵੇਗਾ।

          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ਤ ਕੀਤਾ ਕਿ 11 ਕੇਵੀ/33ਕੇਵੀ ਫੀਡਰਾਂ ਦੇ ਨੇੜੇ ਪੇੜਾਂ ਦੀ ਸਮੇਂ ਰਹਿੰਦੇ ਕਟਾਈ ਕੀਤੀ ਜਾਵੇ, ਤਾਂ ਜੋ ਬਰਸਾਤ ਅਤੇ ਹਨੇਰੀ-ਤੁਫਾਨ ਦੌਰਾਨ ਬਿਜਲੀ ਸਪਲਾਹੀ ਬਾਧਤ ਨਾ ਹੋਵੇਗਾ। ਇਸ ਤੋਂ ਇਲਾਵਾ, ਟ੍ਰਾਂਫਾਰਮਰਾਂ ਦੇ ਟ੍ਰਾਂਸਪੋਰਟ ਲਈ ਕਾਫੀ ਹੱਲ ਉਪਲਬਧ ਕਰਾਉਣ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਣ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

          ਊਰਜਾ ਮੰਤਰੀ ਨੇ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ ਦਿੰਦੇ ਹੋਏ ਕਿਹਾ ਕਿ ਸਾਰੇ ਤਕਨੀਕੀ ਕਰਮਚਾਰੀ ਨਿਰਧਾਰਤ ਸੁਰੱਖਿਆ ਕਿੱਟ ਦਾ ਜਰੂਰੀ ਰੂਪ ਨਾਲ ਵਰਤੋ ਕਰਨ ਅਤੇ ਸਾਰੇ ਸੁਰੱਖਿਆ ਮਾਨਕਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਭਾਗ ਵਿੱਚ ਸਮੱਗਰੀ ਦੀ ਉਪਲਬਧਤਾ, ਪਾਰਦਰਸ਼ੀ ਇਨਵੇਂਟਰੀ ਪ੍ਰਬੰਧਨ ਅਤੇ ਆਨਲਾਇਨ ਮਾਨੀਟਰਿੰਗ ਪ੍ਰਣਾਲੀ ਨੂੰ ਹੋਰ ਮਜਬੂਤ ਬਣਾਇਆ ਜਾ ਰਿਹਾ ਹੈ।

          ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ ਸ੍ਰੀ ਵਿਜ ਨੇ ਕਿਹਾ ਕਿ ਮਾਰਚ 2027 ਤੱਕ 2.2 ਲੱਖ ਘਰਾਂ ਤੱਕ ਸੋਲਰ ਊਰਜਾ ਪਹੁੰਚਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੰਮ ਵਿੱਚ ਤੇਜੀ ਲਿਆਈ ਜਾਵੇਗੀ। ਇਸ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਮਹੀਨਾ ਟੀਚਾ ਨਿਰਧਾਰਿਤ ਕਰ ਸਮੇਂਬੱਧ ਢੰਗ ਨਾਲ ਉਨ੍ਹਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

          ਊਰਜਾ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਾਲਮੇਲ ਦੇ ਨਾਲ ਕੰਮ ਕਰਦੇ ਹੋਏ ਰਾਜ ਵਿੱਚ ਬਿਨਾਂ ਰੁਕਾਵਟ, ਸੁਰੱਖਿਅਤ ਅਤੇ ਗੁਣਵੱਤਾਪੂਰਣ ਬਿਜਲੀ ਸਪਲਾਈ ਯਕੀਨੀ ਕਰਨ, ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਦਾ ਸਾਹਮਣਾ ਨਾ ਕਰਨਾ ਪਵੇ।