Thursday, April 16
Shadow

‘ਦੇਸ਼ ਭਰ ‘ਚ ਹਰ ਤਿੰਨ ਮਿੰਟ ਬਾਅਦ ਹੁੰਦੀ ਹੈ ਐਕਸੀਡੈਂਟ ਕਾਰਨ ਇੱਕ ਵਿਅਕਤੀ ਦੀ ਮੌਤ’

ਚੰਡੀਗੜ੍ਹ- ਦੇਸ਼ ਭਰ ‘ਚ ਹਰ ਤਿੰਨ ਮਿੰਟ ਬਾਅਦ ਹੁੰਦੀ ਹੈ ਐਕਸੀਡੈਂਟ ਕਾਰਨ ਇੱਕ ਵਿਅਕਤੀ ਦੀ ਮੌਤ, 15 ਲੱਖ ਦੇ ਕਰੀਬ ਰੋਜ਼ਾਨਾ ਆਉਂਦੇ ਨੇ ਮਾਮਲੇ, ਜਿਨਾਂ ਵਿੱਚੋਂ ਜਿਆਦਾਤਰ ਹੋ ਜਾਂਦੇ ਨੇ ਅੰਗਹੀਨ, ਦੇਖੋ ਰੋਡ ਸੇਫਟੀ ਐਕਸਪਰਟ ਦਾ ਕੀ ਹੈ ਕਹਿਣਾ।

ਦੇਸ਼ ਭਰ ਚ ਰੋਡ ਐਕਸੀਡੈਂਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਜਿਸ ਦੇ ਚਲਦਿਆਂ ਰੋਡ ਸੇਫਟੀ ਵੀਕ ਦੇ ਨਾਲ ਨਾਲ ਹੁਣ ਰੋਡ ਸੇਫਟੀ ਮਹੀਨਾ ਵੀ ਮਨਾਇਆ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਲਗਾਤਾਰ ਹਾਦਸੇ ਹੋ ਰਹੇ ਨੇ ਜਿਸ ਨੂੰ ਲੈ ਕੇ ਰੋਡ ਸੇਫਟੀ ਐਕਸਪਰਟ ਕਮਲਜੀਤ ਸੋਹੀ ਸਮੇਤ ਡਾਕਟਰ ਪ੍ਰਤੀਕ ਨੇ ਦੱਸਿਆ ਕਿ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਨੇ ਪਰ ਇਸ ਨੂੰ ਲੈ ਕੇ ਉਹ ਲਗਾਤਾਰ ਲੋਕਾਂ ਸਮੇਤ ਡਰਾਈਵਰਾਂ ਅਤੇ ਸਕੂਲਾਂ ਵਿੱਚ ਜਾ ਕੇ ਸੈਮੀਨਾਰ ਜਰੀਏ ਉਹਨਾਂ ਨੂੰ ਇਸ ਟਰੈਫਿਕ ਰੂਲਸ ਬਾਰੇ ਦੱਸਦੇ ਨੇ ਉਹਨਾਂ ਕਿਹਾ ਕਿ ਪ੍ਰਭਾਵਿਤ ਇਸ ਦੇ ਉਹਨਾਂ ਨੂੰ ਪੜ੍ਹਾਈ ਨਹੀਂ ਬਲਕਿ ਪ੍ਰੈਕਟੀਕਲੀ ਤੌਰ ਤੇ ਇਸ ਨੂੰ ਅਪਣਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਲੋਕ ਹਾਲੇ ਵੀ ਓਵਰ ਸਪੀਡ ਦੇ ਨਾਲ ਗੱਡੀਆਂ ਨੂੰ ਚਲਾਉਂਦੇ ਨੇ ਅਤੇ ਕਈ ਵਾਰ ਡਰਿੰਕ ਐਂਡ ਡਰਾਈਵ ਦੇ ਵੀ ਕੇਸ ਸਾਹਮਣੇ ਆਉਂਦੇ ਨੇ। ਜਿਸ ਨਾਲ ਹਰ ਤਿੰਨ ਮਿੰਟ ਬਾਅਦ ਇੱਕ ਐਕਸੀਡੈਂਟ ਦੌਰਾਨ ਵਿਅਕਤੀ ਦੀ ਮੌਤ ਹੁੰਦੀ ਹੈ ਉਹਨਾਂ ਕਿਹਾ ਕਿ ਆਂਕੜੇ ਦੇ ਮੁਤਾਬਿਕ ਕੁੱਲ 15 ਲੱਖ ਰੋਜ਼ਾਨਾ ਹਾਦਸੇ ਹੁੰਦੇ ਨੇ ਜਿਨਾਂ ਵਿੱਚੋਂ ਜਿਆਦਾਤਰ ਲੋਕ ਅੰਗਹੀਨ ਹੋ ਜਾਂਦੇ ਨੇ ਅਤੇ ਇਸ ਬਾਬਤ ਸਾਨੂੰ ਸਾਰਿਆਂ ਨੂੰ ਇਸ ਰੋਡ ਸੇਫਟੀ ਮਹੀਨੇ ਨੂੰ ਰੋਡ ਸੇਫਤੀ ਦਿਨ ਵਜੋਂ ਮਨਾਉਣਾ ਚਾਹੀਦਾ ਹੈ।