‘ਧੁਰੰਦਰ 2’ ਨੇ ਦਸਤਾਰਾਂ ਸਜਾਉਣ ਵਾਲੇ ਇਸ ਪੰਜਾਬੀ ਨੌਜਵਾਨ ਦੇ ਕਰੀਅਰ ਨੂੰ ਦਿੱਤੀ ਨਵੀਂ ਦਿਸ਼ਾ, ਹਰ ਪਾਸਿਓ ਮਿਲ ਰਹੀ ਪ੍ਰਸ਼ੰਸਾ
ਚੰਡੀਗੜ੍ਹ: ਹਿੰਦੀ ਸਿਨੇਮਾ ਨਿਰਦੇਸ਼ਕ ਆਦਿਤਿਆ ਧਰ ਦੀ ਬਲਾਕ-ਬਸਟਰ 'ਧੁਰੰਧਰ 2' ਦੀ ਸ਼ਾਨਦਾਰ ਸਫ਼ਲਤਾ ਨੇ ਪੰਜਾਬ ਅਤੇ ਪੰਜਾਬੀ ਸਿਨੇਮਾ ਨਾਲ ਜੁੜੀਆ ਕਈ ਪ੍ਰਤਿਭਾਵਾਂ ਲਈ ਨਵੇਂ ਰਾਹ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਵੱਲੋਂ ਇਸ ਫ਼ਿਲਮ ਦੇ ਲੀਡ ਅਦਾਕਾਰ ਰਣਵੀਰ ਸਿੰਘ ਸਮੇਤ ਕਈ ਹੋਰ ਕਲਾਕਾਰਾਂ ਲਈ ਸਜਾਈਆਂ ਗਈਆਂ ਦਸਤਾਰਾਂ ਨੂੰ ਸਰਾਹਿਆ ਜਾ ਰਿਹਾ ਹੈ।
ਇਤਿਹਾਸਿਕ ਅਤੇ ਧਾਰਮਿਕ ਨਗਰੀ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਇਸ ਹੋਣਹਾਰ ਨੌਜਵਾਨ ਮੁਤਾਬਿਕ ਰਣਵੀਰ ਸਿੰਘ ਵੱਲੋਂ ਫਿਲਮ ਵਿੱਚ ਜਸਕੀਰਤ ਦੇ ਰੂਪ ਵਿੱਚ ਜੋ ਦਸਤਾਰ ਪਹਿਨੀ ਗਈ ਸੀ, ਸਿਰਫ਼ ਉਹ ਹੀ ਨਹੀਂ ਸਗੋਂ ਇੱਕ ਪੱਗ ਟ੍ਰੇਨਰ ਦੇ ਤੌਰ 'ਤੇ ਵੀ ਉਸ ਨੇ ਬਾਕੀ ਸਾਰੇ ਕਿਰਦਾਰਾਂ ਲਈ ਪੱਗਾਂ ਬੰਨ੍ਹੀਆਂ ਸੀ। ਬਾਲੀਵੁੱਡ ਗਲਿਆਰਿਆ ਵਿੱਚ ਪ੍ਰਸ਼ੰਸਾਂ ਹਾਸਿਲ ਕਰਨ ਵਾਲੇ ਇਸ ਨੌਜਵਾਨ ਨੇ ਦੱਸਿਆ ਕਿ ਇਸ ਫ਼ਿਲਮ ਦੇ ਵੱਖ-ਵੱਖ ਕਿਰਦਾਰਾਂ ਲਈ ਅਫ਼ਗਾਨੀ ਸ਼ੈਲੀ ਅਤੇ ਬਲੋਚ ਸ਼ੈਲੀ ਦੀਆਂ ਪੱਗਾਂ ਵੀ ਉਸ ਨੇ ਬੰਨ੍ਹੀਆਂ ਅਤੇ ਬਾਅਦ ਵਿੱਚ ਰਣਵੀਰ ਸਿੰਘ ਲਈ ਸਿੱਖ ਦਸਤਾਰ, ਅਤੀਕ ਦੇ ਕਿ...








