ਕਰਨ ਔਜਲਾ ਸ਼ੋਅ ਲਈ ਅਲਰਟ ਮੂਡ ‘ਚ ਮੋਹਾਲੀ ਪੁਲਿਸ, ਬਦਲਿਆ ਟ੍ਰੈਫਿਕ ਰੂਟ
ਮੋਹਾਲੀ ਮਾਰਚ 26,2026:- ਅੱਜ ਮੋਹਾਲੀ ਵਿਖੇ ਹੋਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਨੂੰ ਲੈਕੇ ਨੌਜਵਾਨ ਉਤਸ਼ਾਹਤ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਪੰਜਾਬ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਨਜ਼ਰ ਆ ਰਿਹਾ ਹੈ। ਗਾਇਕ ਕਰਨ ਔਜਲਾ, ਜਿੰਨਾਂ ਦੇ ਇਸ ਵਿਸ਼ਾਲ ਕੰਸਰਟ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੋਹਾਲੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਇੱਕ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। 'ਪੀਸੀਏ ਸਟੇਡੀਅਮ ਵਿਖੇ ਅਯੋਜਿਤ ਕਰਵਾਏ ਜਾ ਰਹੇ ਲਾਈਵ ਕੰਸਰਟ ਲਈ ਗਾਇਕ ਔਜਲਾ ਬੀਤੇ ਦਿਨ ਹੀ ਮੋਹਾਲੀ ਪਹੁੰਚ ਚੁੱਕੇ ਹਨ, ਜਿੰਨਾਂ ਦੀਆਂ ਨਿਗਰਾਨ ਅਤੇ ਪ੍ਰਬੰਧਨ ਟੀਮਾਂ ਦੁਆਰਾ ਬੇਹੱਦ ਸੰਜੀਦਗੀ ਨਾਲ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਨੇ ਜਾਰੀ ਕੀਤਾ ਰੂਟ ਮੈਪ
ਹਾਲੀਆਂ ਸ਼ੋਅਜ਼ ਦੌਰਾਨ ਹੋਏ ਵਿਵਾਦਾਂ ਅਧੀਨ ਇਸ ਵਾਰ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਇਸ ਸ਼ੋਅ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਅਲਰਟ ਮੂਡ 'ਤੇ ਹੈ। ਜਿਸ ਦੇ ਮੱਦੇਨਜ਼ਰ ਫੇਜ਼ 10, ਸੈਕਟਰ 65 , ਮੋਹਾ...








