ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਹੋਇਆ ਜਾਰੀ, ਜਲਦ ਹੋਵੇਗਾ ਰਿਲੀਜ਼
ਚੰਡੀਗੜ੍ਹ: ਸਾਲ 2022 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦਾ ਅਸਰ ਅੱਜ ਵੀ ਲੋਕ ਦੇ ਮਨਾਂ 'ਚ ਬਰਕਰਾਰ ਹੈ। ਹੁਣ ਮੂਸੇਵਾਲਾ ਦੇ ਇੱਕ ਹੋਰ ਨਵੇਂ ਗਾਣੇ 'ਆਈਸ ਆਨ ਮੀ' ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ।
ਇਸ ਗੀਤ ਨੂੰ 'ਸਿੱਧੂ ਮੂਸੇਵਾਲਾ ਸੰਗ਼ੀਤਕ ਲੇਬਲ' ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਗੀਤ ਨੂੰ ਅਵਾਜ਼ ਸਿੱਧੂ ਮੂਸੇਵਾਲਾ ਨੇ ਦਿੱਤੀ ਹੈ ਜਦਕਿ ਇਸ ਦਾ ਸੰਗੀਤ ਦ ਕਿਡ ਵੱਲੋਂ ਤਿਆਰ ਕੀਤਾ ਗਿਆ ਹੈ। ਇਨਸਾਨੀ ਦੁਸ਼ਮਣੀਆਂ ਵਿਚਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਦੇ ਵਲਵਲਿਆਂ ਨੂੰ ਬਿਆਨ ਕਰਨ ਜਾ ਰਹੇ ਇਸ ਗੀਤ ਦੇ ਬੋਲਾਂ ਅਤੇ ਕੰਪੋਜ਼ੀਸ਼ਨ ਦੀ ਸਿਰਜਣਾ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਅੰਜਾਮ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ 'ਬਰੋਟਾ' ਗਾਣੇ ਤੋਂ ਬਾਅਦ ਬੈਕ-ਟੂ-ਬੈਕ ਸੰਗੀਤ ਪ੍ਰੇਮੀਆਂ ਸਨਮੁੱਖ ਪੇਸ਼ ਕੀਤਾ ਜਾ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇਹ ਇੱਕ ਹੋਰ ਅਰਥ-ਭਰਪੂਰ ਅਤੇ ਅਜਿਹਾ ਗਾਣਾ ਹੈ, ਜਿਨ੍ਹਾਂ ਦਾ ਉਨ੍ਹ...








