ਨਵੇਂ ਅੰਦਾਜ਼ ਨਾਲ ਦਰਸ਼ਕਾਂ ਸਨਮੁੱਖ ਹੋਵੇਗੀ ਹਿਮਾਸ਼ੀ ਖੁਰਾਣਾ, ਫ਼ਿਲਮ ਦੀ ਝਲਕ ਰਿਵੀਲ
ਚੰਡੀਗੜ੍ਹ: ਪੰਜਾਬੀ ਸਿਨੇਮਾ, ਛੋਟੇ ਪਰਦੇ ਜਾਂ ਫਿਰ ਮਿਊਜ਼ਿਕ ਵੀਡੀਓ ਦੀ ਦੁਨੀਆ ਹੋਵੇ, ਹਰ ਇੱਕ ਖਿੱਤੇ ਵਿੱਚ ਆਪਣੀ ਬੇਹਤਰੀਣ ਅਦਾਕਾਰੀ ਦਾ ਪ੍ਰਗਟਾਵਾ ਕਰਵਾਉਣ ਵਿੱਚ ਸਫ਼ਲ ਰਹੀ ਅਦਾਕਾਰਾ ਹਿਮਾਸ਼ੀ ਖੁਰਾਣਾ ਇੱਕ ਵਾਰ ਫਿਰ ਆਪਣੇ ਨਵੇਂ ਡਿਜੀਟਲ ਪ੍ਰੋਜੈਕਟ 'ਮਾਈ ਨੇਮ ਇਜ ਏਕੇ 74' ਨੂੰ ਲੈ ਕੇ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ। ਇਸ ਫ਼ਿਲਮ ਦਾ ਫ਼ਸਟ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ।
'ਸਾਗਾ ਸਟੂਡਿਓਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸ਼ਸ਼ੀ ਭਾਰਦਵਜ ਅਤੇ ਸ਼ਵੇਤਾ ਵਰਿੰਦਰ ਪਵਾਰ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਸਨਸਨੀਖੇਜ ਅਤੇ ਥ੍ਰਿਲ ਭਰਪੂਰ ਤਾਣੇ ਬਾਣੇ 'ਚ ਬੁਣੀ ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਜੀ.ਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਸਫ਼ਲ ਅਤੇ ਮੋਹਰੀ ਕਤਾਰ ਫ਼ਿਲਮਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾ ਰਹੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਡਿਜੀਟਲ ਫ਼ਿਲਮ ਦਾ ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਚੰਦਨ ਪ੍ਰਭਾਕਰ ਵੀ ਖਾਸ ਆਕਰਸ਼...








