245 ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਬਰਨਾਲਾ ਦੀਆਂ ਸੜਕਾਂ ਦਾ ਕੀਤਾ ਜਾ ਰਿਹੈ ਨਵੀਨੀਕਰਨ: ਮੀਤ ਹੇਅਰ
ਬਰਨਾਲਾ, 5 ਮਈ- ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਨਗਰ ਨਿਗਮ ਬਰਨਾਲਾ ਅਧੀਨ ਕਰੀਬ ਪੌਣੇ 2 ਕਰੋੜ ਦੀ ਲਾਗਤ ਵਾਲੇ ਸੜਕਾਂ ਦੇ ਨਵੀਨੀਕਰਨ ਦੇ ਕੰਮਾਂ ਦੇ ਨੀਂਹ ਪੱਥਰ ਰੱਖੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਸੰਘੇੜਾ ਤੋਂ ਸੰਧੂ ਪੱਤੀ ਚੌਕ ਬਰਨਾਲਾ ਨੂੰ ਜੋੜਦੀ ਸੜਕ ਦਾ ਕੰਮ ਕਰੀਬ 30 ਲੱਖ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਿਆ ਹੈ। ਸੰਧੂ ਪੱਤੀ ਚੌਕ ਤੋਂ ਸ਼ਹੀਦ ਸੇਵਾ ਸਿੰਘ ਠਕਰੀਵਾਲਾ ਚੌਕ ਵਾਲੀ ਸੜਕ ਦਾ ਤਕਰੀਬਨ 74 ਲੱਖ, ਸੇਖਾ ਫਾਟਕ ਤੋਂ ਸੇਖਾ ਕੈਂਚੀਆਂ ਵਾਲੀ ਸੜਕ ਦਾ ਕੰਮ ਕਰੀਬ 66 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਰਨਾਲਾ ਸ਼ਹਿਰ ਦੇ ਹੋਰ ਕਈ ਵਿਕਾਸ ਕੰਮ ਸ਼ੁਰੂ ਕਰਵਾਏ ਜਾਣਗੇ।
ਓਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵੱਡੀ ਗਿਣਤੀ ਸੜਕਾਂ ਚੌੜੀਆਂ ...








