ਅਮਨ ਅਰੋੜਾ ਨੇ ਪੰਜਾਬ-ਸ਼ਾਰਜਾਹ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉੱਦਮ, ਬਰਾਮਦ, ਤਕਨੀਕੀ ਸਹਿਯੋਗ ਤੇ ਸੁਖਾਲੀ ਮਾਰਕੀਟ ਪਹੁੰਚ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ/ਸ਼ਾਰਜਾਹ, 10 ਸਤੰਬਰ: ਪੰਜਾਬ ਦੀ ਯੂ.ਏ.ਈ. ਨਿਵੇਸ਼ ਪਹੁੰਚ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ ਸੂਬੇ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਪੰਜਾਬ ਅਤੇ ਯੂ.ਏ.ਈ. ਦਰਮਿਆਨ ਵਪਾਰਕ, ਨਿਵੇਸ਼ ਅਤੇ ਉਦਯੋਗਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਾਰਜਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਅਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ (IBPC) ਨਾਲ ਰਣਨੀਤਕ ਗੱਲਬਾਤ ਕੀਤੀ।
ਇਹ ਗੱਲਬਾਤ ਬਿਜ਼ਨਸ-ਟੂ-ਬਿਜ਼ਨਸ (ਬੀ2ਬੀ) ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਸੰਗਠਿਤ ਢਾਂਚਾ ਸਥਾਪਿਤ ਕਰਨ 'ਤੇ ਕੇਂਦਰਿਤ ਸੀ ਤਾਂ ਜੋ ਪੰਜਾਬ ਅਤੇ ਸ਼ਾਰਜਾਹ ਦੇ ਉੱਦਮੀਆਂ ਨੂੰ ਭਾਈਵਾਲ ਲੱਭਣ, ਜੁਆਇੰਟ ਵੈਂਚਰ (ਸਾਂਝੇ ਉੱਦਮ) ਲਗਾਉਣ, ਬਰਾਮਦ ਵਧਾਉਣ ਅਤੇ ਲੰਬੇ ਸਮੇਂ ਦੇ ਆਪਸੀ ਲਾਭਕਾਰੀ ਵਪਾਰਕ ਸਬੰਧ ਸਥਾਪਤ ਕਰਨ ਵਿੱਚ ਮਦਦ ਮਿਲ ਸਕੇ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਅਤੇ 'ਇਨਵੈਸਟ ਪੰਜਾਬ' ਉਦਯੋਗ-ਤੋਂ-ਉਦਯੋਗ ਤਾਲਮੇਲ ਨੂੰ ਤੇਜ਼ ਕਰਨ ਲਈ ਸਹਿਮਤ ਹੋਏ। ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ 'ਇਨਵੈਸਟ ਪੰਜਾਬ' ਸ਼ਾਰਜਾ...








