Wednesday, August 5
Shadow

Tag: punjab news

 ਪੰਜਾਬ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ, ਇਹ ਕਦਮ ਇਤਿਹਾਸਕ ਮੀਲ ਪੱਥਰ ਹੋਵੇਗਾ ਸਾਬਤ: ਕੁਲਤਾਰ ਸਿੰਘ ਸੰਧਵਾਂ

 ਪੰਜਾਬ ਵਿੱਚ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ, ਇਹ ਕਦਮ ਇਤਿਹਾਸਕ ਮੀਲ ਪੱਥਰ ਹੋਵੇਗਾ ਸਾਬਤ: ਕੁਲਤਾਰ ਸਿੰਘ ਸੰਧਵਾਂ

Breaking News
ਚੰਡੀਗੜ੍ਹ 22 ਜਨਵਰੀ 2026:-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਸੂਬੇ ਦੇ ਸਿਹਤ ਖੇਤਰ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਗਰੀਬ ਜਾਂ ਮੱਧ ਵਰਗੀ ਪਰਿਵਾਰ ਨੂੰ ਇਲਾਜ ਲੈਣ ਲਈ ਹੁਣ ਵਿੱਤੀ ਤੰਗੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਯੋਜਨਾ ਤਹਿਤ ਹਰ ਪੰਜਾਬੀ ਨੂੰ ਸਾਲਾਨਾ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਬੀਮੇ ਦਾ ਲਾਭ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮਰੀਜ਼ ਨੂੰ ਹਸਪਤਾਲ ਵਿੱਚ ਇੱਕ ਵੀ ਰੁਪਿਆ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਉਨ੍ਹਾਂ ਦੇ ਸਾਰੇ ਖਰਚਿਆਂ ਦਾ ਭੁਗਤਾਨ ਸਿੱਧਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਹੂਲਤ ਸਿਰਫ਼ ਸਰਕਾਰੀ ਹਸਪਤਾਲਾਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਨਿੱਜੀ (ਸੂਚੀਬੱਧ) ਹਸਪਤਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਯੋਜਨਾ ਪੰਜਾਬ ਦੇ ਹਰੇਕ ਵਾਸੀ ਲਈ ਹੈ। ਇਸ ਯੋਜਨਾ ਤਹਿਤ ਜਾਤ, ਧਰਮ ਜਾਂ ਕੋਈ ਸਿਆਸੀ ਭੇਦ...
ਭਾਰਤ ਵਿੱਚ ਵੋਟਾਂ ਦੀ  ਗਿਣਤੀ ਸਿਰਫ਼ ਪ੍ਰਕਿਰਿਆਤਮਕ ਅਭਿਆਸ ਨਹੀਂ ਸਗੋਂ ਸੰਸਥਾਗਤ ਵਿਸ਼ਵਾਸ-ਨਿਰਮਾਣ ਪ੍ਰਕਿਰਿਆ : ਮੁੱਖ ਚੋਣ ਅਧਿਕਾਰੀ ਪੰਜਾਬ

ਭਾਰਤ ਵਿੱਚ ਵੋਟਾਂ ਦੀ  ਗਿਣਤੀ ਸਿਰਫ਼ ਪ੍ਰਕਿਰਿਆਤਮਕ ਅਭਿਆਸ ਨਹੀਂ ਸਗੋਂ ਸੰਸਥਾਗਤ ਵਿਸ਼ਵਾਸ-ਨਿਰਮਾਣ ਪ੍ਰਕਿਰਿਆ : ਮੁੱਖ ਚੋਣ ਅਧਿਕਾਰੀ ਪੰਜਾਬ

Punjab News
ਚੰਡੀਗੜ੍ਹ, 22 ਜਨਵਰੀ: ਸਾਲ 2025 ਦੇ ਸ਼ੁਰੂ ਤੱਕ ਰਜਿਸਟਰਡ ਹੋਏ ਲਗਭਗ 991 ਮਿਲੀਅਨ ਵੋਟਰਾਂ ਦੇ ਨਾਲ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਅਤੇ ਗੁੰਝਲਦਾਰ ਲੋਕਤੰਤਰੀ ਅਭਿਆਸ ਨੂੰ ਅੰਜਾਮ ਦਿੰਦਾ ਹੈ । ਹਰ ਵੋਟ ਦੀ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਗਿਣਤੀ  ਯਕੀਨੀ ਬਣਾਉਣਾ ਹੀ ਭਾਰਤ ਦੇ ਚੋਣ ਲੋਕਤੰਤਰੀ ਢਾਂਚੇ ਦਾ ਆਧਾਰ ਰਿਹਾ ਹੈ। ਨਵੀਂ ਦਿੱਲੀ ਵਿੱਚ ਲੋਕਤੰਤਰ ਅਤੇ ਚੋਣ ਪ੍ਰਬੰਧਨ ’ਤੇ ਅੰਤਰਰਾਸ਼ਟਰੀ ਕਾਨਫਰੰਸ (ਆਈ.ਆਈ.ਸੀ.ਡੀ.ਈ.ਐਮ.) 2026 ਵਿੱਚ ਚੋਣ ਪ੍ਰਕਿਰਿਆ ਦੇ ਅਹਿਮ ਪੜਾਅ ਵਜੋਂ ਵੋਟ  ਗਿਣਤੀ ਦੀ ਮਹੱਤਤਾ ਬਾਰੇ ਬੋਲਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਵੋਟਾਂ ਦੀ ਗਿਣਤੀ ਇੱਕ ਮਜ਼ਬੂਤ ਸੰਵਿਧਾਨਕ ਫ਼ਤਵੇ ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਕੰਡਕਟ ਆਫ਼ ਇਲੈਕਸ਼ਨ ਰੂਲਜ਼, 1961 ਤਹਿਤ ਵਿਆਪਕ ਕਾਨੂੰਨੀ ਢਾਂਚੇ ਦੁਆਰਾ ਕੀਤੀ ਜਾਂਦੀ ਹੈ। ਇਹ ਵਿਵਸਥਾਵਾਂ ਦੇਸ਼ ਭਰ ਵਿੱਚ ਚੋਣ ਨਤੀਜਿਆਂ ਦੀ ਘੋਸ਼ਣਾ ਦੌਰਾਨ ਇਕਸਾਰਤਾ, ਨਿਰੰਤਰਤਾ ਅਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਉਂਦੀਆਂ ਹਨ। ਭਾਰਤ ਦਾ ਪੇਪਰ ਬੈਲਟ ਤੋਂ ...
19 ਵਾਹਨਾਂ ਦੇ ਚਲਾਨ, 4 ਲੱਖ 45 ਹਜ਼ਾਰ ਰੁਪਏ ਜੁਰਮਾਨਾ ਵਸੂਲ – ਗੁਰਮੀਤ ਕੁਮਾਰ ਬਾਂਸਲ

19 ਵਾਹਨਾਂ ਦੇ ਚਲਾਨ, 4 ਲੱਖ 45 ਹਜ਼ਾਰ ਰੁਪਏ ਜੁਰਮਾਨਾ ਵਸੂਲ – ਗੁਰਮੀਤ ਕੁਮਾਰ ਬਾਂਸਲ

Uncategorized
ਮਾਲੇਰਕੋਟਲਾ, 22 ਜਨਵਰੀ:                ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਵੱਲੋਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ  ਸੜਕ ਸੁਰੱਖਿਆ ਮਹੀਨਾ-2026 ਦੇ ਤਹਿਤ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਖੇਤਰੀ ਟਰਾਂਸਪੋਰਟ ਅਫਸਰ ਕਮ ਐਸ.ਡੀ.ਐਮ ਗੁਰਮੀਤ ਕੁਮਾਰ ਬਾਂਸਲ ਦੀ ਅਗਵਾਈ ਹੇਠ ਮਾਲੇਰਕੋਟਲਾ-ਸੰਗਰੂਰ ਰੋਡ ’ਤੇ ਜ਼ਿਲ੍ਹਾ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਟੂਰਿਸਟ ਬੱਸਾਂ, ਓਵਰਲੋਡ ਅਤੇ ਹੋਰ ਹੈਵੀ ਵਾਹਨਾਂ ਦੀ ਵਿਸ਼ੇਸ਼&n...
ਬਾਲ ਵਿਆਹ ਰੋਕਣ ਲਈ ਮਾਨਸਾ ਅਤੇ ਦਿਆਲਪੁਰਾ ਵਿੱਚ ਜਾਗਰੂਕਤਾ ਕੈਂਪ

ਬਾਲ ਵਿਆਹ ਰੋਕਣ ਲਈ ਮਾਨਸਾ ਅਤੇ ਦਿਆਲਪੁਰਾ ਵਿੱਚ ਜਾਗਰੂਕਤਾ ਕੈਂਪ

Local news
ਮਾਨਸਾ/ਬੁਢਲਾਡਾ, 22 ਜਨਵਰੀ   ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐੱਸ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਖੁਸ਼ਵੀਰ ਕੌਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਹਰਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਵਿਆਹ ਦੀ ਰੋਕਥਾਮ ਲਈ ਮਾਨਸਾ ਤੇ ਦਿਆਲਪੁਰਾ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।   ਇਸ ਮੁਹਿੰਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਰਾਜਿੰਦਰ ਵਰਮਾ ਨੇ ਆਂਗਣਵਾੜੀ ਵਰਕਰਾਂ ਤੇ ਵਿਦਿਆਰਥੀਆਂ ਨੂੰ ਨੂੰ ਦੱਸਿਆ ਕਿ ਬਾਲ ਵਿਆਹ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਿੱਖਿਆਕ ਵਿਕਾਸ ਵਿੱਚ ਵੱਡੀ ਰੁਕਾਵਟ ਬਣਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕਾਨੂੰਨ ਅਨੁਸਾਰ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਤੋਂ ਘੱਟ ਹੋਣ ‘ਤੇ ਵਿਆਹ ਕਰਵਾਉਣਾ ਦੰਡਨੀਆ ਜ਼ੁਰਮ ਹੈ।ਇਸ ਮੌਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਦਿਆਂ ਅਪੀਲ ਕੀਤੀ ਗਈ ਕਿ ਬਾਲ ਵਿਆਹ ਵਰਗੀ ਕੁਰੀਤੀ ਨੂੰ ਜੜ ਤੋਂ ਖਤਮ ਕਰਨ ਲਈ ਸਮਾਜ ਇਕਜ...
ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ  ਚੈਕਿੰਗ

ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ  ਚੈਕਿੰਗ

Local news
ਬਰਨਾਲਾ, 22 ਜਨਵਰੀਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰ ਪਾਲ ਕੌਰ ਧਾਰੀਵਾਲ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਵਿਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਟੀਮ ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵੈਨਾਂ  ਸੰਤ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਕਲਾਂ, ਸੰਤ ਬਾਬਾ ਲੋਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਤੇ ਸੰਤ ਬਾਬਾ ਲੋਂਗਪੁਰੀ ਬਰੀਲੀਅੰਟ ਸਕੂਲ ਪੱਖੋਕਲਾਂ, ਜ਼ਿਲ੍ਹਾ ਬਰਨਾਲਾ ਦੀਆਂ ਸਕੂਲੀ ਵੈਨਾਂ ਚੈੱਕ ਕੀਤੀਆਂ ਗਈਆਂ। ਇਸ ਮੌਕੇ ਕੁੱਲ 54 ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 29 ਸਕੂਲੀ ਵੈਨਾਂ ਜੋ ਕਿ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਟੀਮ ਵੱਲੋ ਸਮੇਂ-ਸਮੇ...
ਚੰਨੀ ਦੇ ਬਿਆਨ ਨਾਲ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਬੇਨਕਾਬ – ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ

ਚੰਨੀ ਦੇ ਬਿਆਨ ਨਾਲ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਬੇਨਕਾਬ – ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ

Punjab News
ਪਾਇਲ, ਖੰਨਾ, ਲੁਧਿਆਣਾ, 21 ਜਨਵਰੀ:-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ  ਬਿਆਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਅੰਦਰ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ ਹੈ। ਗਿਆਸਪੁਰਾ ਨੇ ਕਿਹਾ ਕਿ ਚੰਨੀ ਦੇ ਬਿਆਨ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕਾਂਗਰਸ ਪਾਰਟੀ ਵਿੱਚ ਦਲਿਤ ਵਰਗ ਨੂੰ ਅੱਜ ਵੀ ਪੂਰਾ ਮਾਣ ਤੇ ਸਨਮਾਨ ਨਹੀਂ ਮਿਲ ਰਿਹਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਕਾਂਗਰਸ ਸਿਰਫ਼ ਦਲਿਤਾਂ ਦੇ ਨਾਮ ‘ਤੇ ਰਾਜਨੀਤੀ ਕਰਦੀ ਰਹੀ ਹੈ, ਪਰ ਜਦੋਂ ਮਾਣ-ਸਨਮਾਨ ਦੇਣ ਦੀ ਗੱਲ ਆਉਂਦੀ ਹੈ ਤਾਂ ਦਲਿਤ ਵਰਗ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਕਾਂਗਰਸ ਦੀ ਅੰਦਰੂਨੀ ਸੋਚ ਨੂੰ ਬੇਨਕਾਬ ਕਰਦਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਪਾਰਟੀ ਅੰਦਰ ਦਲਿਤ ਆਗੂਆਂ ਨੂੰ ਸਿਰਫ਼ ਵਰਤਿਆ ਜਾਂਦਾ ਹੈ। ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਇਕੱਲੀ ਪਾਰਟੀ ਹੈ ਜੋ ਦਲਿਤਾਂ ਅਤੇ ਹੋਰ ਸਾਰੇ ਵਰਗਾਂ ਨੂੰ ਅਸਲ ਮਾਣ-ਸਨਮਾ...
ਸਮੂਹ ਬੀ.ਐੱਲ.ਓਜ ਵੋਟਰ ਸੂਚੀਆਂ ਸਬੰਧੀ ਮਿਲੇ ਕੰਮ ਨੂੰ ਮੁਕੰਮਲ ਕਰਕੇ 23 ਜਨਵਰੀ ਨੂੰ ਆਪਣੇ ਸਬੰਧਤ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਨੂੰ ਸੌਂਪਣ

ਸਮੂਹ ਬੀ.ਐੱਲ.ਓਜ ਵੋਟਰ ਸੂਚੀਆਂ ਸਬੰਧੀ ਮਿਲੇ ਕੰਮ ਨੂੰ ਮੁਕੰਮਲ ਕਰਕੇ 23 ਜਨਵਰੀ ਨੂੰ ਆਪਣੇ ਸਬੰਧਤ ਚੋਣਕਾਰ ਰਜਿਸਟ੍ਰੇਸਨ ਅਫਸਰਾਂ ਨੂੰ ਸੌਂਪਣ

Local news
ਗੁਰਦਾਸਪੁਰ, 21 ਜਨਵਰੀ (  ) ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੁੱਖ ਚੋਣ ਅਫਸਰ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਬੀ.ਐਲ.ਓਜ. ਦੁਆਰਾ ਵੋਟਰ ਸੂਚੀਆਂ ਵਿਚੋਂ ਵੋਟਰਾਂ ਦੀਆਂ ਧੁੰਦਲੀਆਂ, ਬਹੁਤ ਛੋਟੀਆਂ ਜਾਂ ਗਲਤ ਤਸਵੀਰਾਂ ਅਤੇ ਵੋਟਰਾਂ ਦੇ ਨਾਮ ਲਿੰਗ ਪਤੇ ਵਰਗੇ Typographical errors ਦੀ ਪਛਾਣ ਕਰਕੇ ਇਹਨਾਂ ਦੀ ਸੋਧ ਕਰਨ ਲਈ ਫਾਰਮ ਨੰਬਰ 8 ਭਰਵਾਏ ਜਾ ਰਹੇ ਹਨ। ਇਸ ਕੰਮ ਲਈ ਬੀ.ਐਲ.ਓਜ਼. ਨੂੰ ਮੌਜੂਦਾ ਰੰਗੀਨ ਫੋਟੋ ਵੋਟਰ ਸੂਚੀ ਮੁਹਈਆ ਕਰਵਾਈ ਗਈ ਹੈ ਅਤੇ ਇਹ ਕੰਮ Table-top exercise ਰਾਹੀਂ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਦਾਇਤਾਂ ਅਨੁਸਾਰ ਉਕਤ ਕੰਮ ਨਿਰਧਾਰਤ ਸਮੇਂ ਅੰਦਰ 100% ਮੁਕੰਮਲ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ਼. ਨੂੰ ਦੋ ਦਿਨ 21 ਅਤੇ 22 ਜਨਵਰੀ 2026 ਨੂੰ ਆਪਣੇ ਪਿਤਰੀ ਵਿਭਾਗ ਦੇ ਕੰਮਾਂ ਤੋਂ ਛੋਟ ਦਿੱਤੀ ਜਾਂਦੀ ਹੈ ਅਤੇ ਹਦਾਇਤ ਕੀਤੀ ਜਾਂਦੀ ਹ...
ਪਿੰਡ ਕਰਮਗੜ੍ਹ ਵਿੱਚ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ

ਪਿੰਡ ਕਰਮਗੜ੍ਹ ਵਿੱਚ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ

Local news
ਬਰਨਾਲਾ, 21 ਜਨਵਰੀ-ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਂਸਲ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਬਰਨਾਲਾ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਪਿੰਡ ਕਰਮਗੜ੍ਹ ਵਿਖੇ ਆਯੂਸ਼ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।  ਇਸ ਕੈਂਪ ਦਾ ਆਗਾਜ਼ ਪਿੰਡ ਦੇ ਸਰਪੰਚ ਸ੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ.ਅਮਨ ਕੌਂਸਲ ਅਤੇ ਸੁਪਰਡੈਂਟ ਸ੍ਰ. ਗੁਰਜੀਤ ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ।  ਇਸ ਕੈਂਪ ਵਿੱਚ ਆਯੂਰਵੈਦਿਕ ਵਿਭਾਗ ਵੱਲੋਂ 335 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 248 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਇਸ ਕੈਂਪ ਵਿੱਚ ਆਯੂਰਵੈਦਿਕ ਵਿਭਾਗ ਵੱਲੋਂ ਡਾ.ਅਮਨਦੀਪ ਸਿੰਘ ਨੋਡਲ ਅਫ਼ਸਰ, ਡਾ. ਨਵਨੀਤ ਬਾਂਸਲ ਏ ਐਮ ਓ, ਡਾ. ਸੀਮਾਂ ਬਾਂਸਲ ਏ ਐਮ ਓ ਅਤੇ ਡਾ. ਪੂਨਮ ਰਾਣੀ ਏ ਐਮ ਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ। ਉੱਪਵੈਦ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਗਸੀਰ ਸਿੰਘ ਨੇ  ਦਵਾਈਆਂ ਦੀ ਵੰਡ ਕੀਤੀ। ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਅਨੁਪਮ ਰੁਪਾਲ ਐੱਚ ਐੱਮ...
ਬਾਲ ਵਿਆਹ ਰੋਕਣ ਲਈ ਬਾਲ ਸੁਰੱਖਿਆ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ: ਡਿਪਟੀ ਕਮਿਸ਼ਨਰ

ਬਾਲ ਵਿਆਹ ਰੋਕਣ ਲਈ ਬਾਲ ਸੁਰੱਖਿਆ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ: ਡਿਪਟੀ ਕਮਿਸ਼ਨਰ

Local news
ਮਾਨਸਾ, 21 ਜਨਵਰੀ-  ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਵਿਆਹ ਰੋਕਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ ਵੱਖ ਥਾਵਾਂ 'ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਵਲੋਂ ਗੁਰਦੁਆਰਾ ਮੋਤੀ ਮਹਿਰਾ ਸਾਹਿਬ, ਗੁਰਦਆਰਾ ਅਰਜਨ ਦੇਵ ਜੀ, ਗੁਰਦੁਆਰਾ ਬਾਹਮਣ ਬੁੱਗਾ ਸਾਹਿਬ ਅਤੇ ਆਸ਼ਾ ਹੋਟਲ ਵਿਚ ਜਾਗਰੂਕਤਾ ਕੈਪ ਲਗਾਇਆ ਗਿਆ।     ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਬਾਲ ਵਿਆਹ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਬੱਚਿਆਂ ਦੇ ਸਰੀਰਿਕ, ਮਾਨਸਿਕ ਅਤੇ ਵਿਦਿਅਕ ਵਿਕਾਸ ਵਿੱਚ ਵੱਡੀ ਰੁਕਾਵਟ ਬਣਦਾ ਹੈ।  ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਭੂਸ਼ਨ ਸਿੰਗਲਾ ਨੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ...
“ਅਪਰੇਸ਼ਨ ਪ੍ਰਹਾਰ” ਤਹਿਤ ਮਾਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ -ਐੱਸ.ਐੱਸ.ਪੀ. ਗਗਨ ਅਜੀਤ ਸਿੰਘ 

“ਅਪਰੇਸ਼ਨ ਪ੍ਰਹਾਰ” ਤਹਿਤ ਮਾਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ -ਐੱਸ.ਐੱਸ.ਪੀ. ਗਗਨ ਅਜੀਤ ਸਿੰਘ 

Punjab News
ਮਾਲੇਰਕੋਟਲਾ, 21 ਜਨਵਰੀ:-                ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਅਪਰੇਸ਼ਨ ਪ੍ਰਹਾਰ” ਤਹਿਤ ਜਿਲ੍ਹਾ ਪੁਲਿਸ ਮਾਲੇਰਕੋਟਲਾ ਵੱਲੋਂ ਵੱਡੀ ਪੱਧਰ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।               ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦੌਰਾਨ 07 ਗਜਟਡ ਅਫਸਰਾਂ ਅਤੇ 149 ਹੋਰ ਪੁਲਿਸ ਕਰਮਚਾਰੀਆਂ ਦੀ ਅਗਵਾਈ ਹੇਠ ਕੁੱਲ 28 ਪੁਲਿਸ ਪਾਰਟੀਆਂ ਬਣਾਈਆਂ ਗਈਆਂ, ਜਿਨ੍ਹਾਂ ਵੱਲੋਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਦਰਜ ਮੁਕੱਦਮਿਆਂ ਦੇ 31 ਦੋਸ਼ੀਆ...