Friday, August 7
Shadow

Tag: latest news

ਪੇਡਾ ਵੱਲੋਂ ਊਰਜਾ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਲਈ ਅਕਾਦਮਿਕ ਸੰਸਥਾਵਾਂ ਨਾਲ ਸਮਝੌਤੇ ਸਹੀਬੱਧ

ਪੇਡਾ ਵੱਲੋਂ ਊਰਜਾ ਸੰਭਾਲ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਲਈ ਅਕਾਦਮਿਕ ਸੰਸਥਾਵਾਂ ਨਾਲ ਸਮਝੌਤੇ ਸਹੀਬੱਧ

Breaking News, Chandigarh
ਚੰਡੀਗੜ੍ਹ, 28 ਜਨਵਰੀ:- ਸੂਬੇ ਵਿੱਚ ਟਿਕਾਊ ਅਤੇ ਕੁਸ਼ਲ ਊਰਜਾ ਅਧਾਰਿਤ ਭਵਿੱਖ ਯਕੀਨੀ ਬਣਾਉਣ ਲਈ ਊਰਜਾ ਸੰਭਾਲ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ, ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਖੋਜ ਅਤੇ ਵਿਕਾਸ (ਆਰ ਐਂਡ ਡੀ) ਪ੍ਰੋਜੈਕਟ ਸ਼ੁਰੂ ਕਰਨ ਲਈ ਉੱਘੀਆਂ ਅਕਾਦਮਿਕ ਸੰਸਥਾਵਾਂ ਨਾਲ ਦੋ ਸਮਝੌਤੇ ਸਹੀਬੱਧ ਕੀਤੇ ਹਨ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਮਾਰਤਾਂ, ਉਦਯੋਗਾਂ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਊਰਜਾ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਊਰਜਾ ਸੰਭਾਲ ਦੇ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਸੰਗਰੂਰ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਹਨ। ਪੇਡਾ ਨੂੰ ਇਹਨਾਂ ਸਮਝੌਤਿਆਂ ਲਈ ਵਧਾਈ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹਨਾਂ ਸਮਝੌਤਿਆਂ ਦਾ ਉਦੇਸ਼ ਪੰਜਾਬ ਵਿੱਚ ਊਰਜਾ ਦੀ ਖਪਤ ਨੂੰ ਘਟਾਉਣ ਅਤੇ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਨਵੀਨਤਾ, ਖੋਜ ਅਤੇ ਵਿਹਾਰਕ ਹੱਲਾਂ ਨੂੰ ਉਤਸ਼ਾਹਿਤ ਕਰ...
ਪੰਜਾਬ ਸਰਕਾਰ ਕੰਟਰੈਕਚੂਅਲ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਚਨਬੱਧ; ਜਾਇਜ ਮੰਗਾਂ ਦਾ ਛੇਤੀ ਹੱਲ ਕਰਾਂਗੇ: ਲਾਲਜੀਤ ਸਿੰਘ ਭੁੱਲਰ

ਪੰਜਾਬ ਸਰਕਾਰ ਕੰਟਰੈਕਚੂਅਲ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਚਨਬੱਧ; ਜਾਇਜ ਮੰਗਾਂ ਦਾ ਛੇਤੀ ਹੱਲ ਕਰਾਂਗੇ: ਲਾਲਜੀਤ ਸਿੰਘ ਭੁੱਲਰ

Breaking News, Chandigarh
ਚੰਡੀਗੜ੍ਹ, 28 ਜਨਵਰੀ:- ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੰਟਰੈਕਚੂਅਲ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਸਮੁੱਚੀਆਂ ਜਾਇਜ ਮੰਗਾਂ ਦਾ ਛੇਤੀ ਹੱਲ ਕਰਨ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ 3 ਫਰਵਰੀ, 2026 ਨੂੰ ਟਰਾਂਸਪੋਰਟ ਸਕੱਤਰ ਨਾਲ ਯੂਨੀਅਨ ਮੈਂਬਰਾਂ ਦੀ ਮੀਟਿੰਗ ਰੱਖੀ ਗਈ ਹੈ। ਅੱਜ ਇੱਥੇ ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ .ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਵਫਦ ਨਾਲ ਮੀਟਿੰਗ ਦੌਰਾਨ ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਕੰਟਰੈਚੂਅਲ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ।  ਮੰਤਰੀ ਨੇ ਕਿਹਾ ਪੰਜਾਬ ਸਰਕਾਰ ਜਿੱਥੇ ਕਰਮਚਾਰੀਆਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ, ਉੱਥੇ ਹੀ ਸੂਬੇ ਦੇ ਲੋਕਾਂ ਅਤੇ ਯਾਤਰੀਆਂ ਦੇ ਹਿੱਤਾਂ ਦਾ ਖਿਆਲ ਵੀ ਰੱਖ ਰਹੀ ਹੈ। ਮੰਤ...
ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਕੀਤਾ ਜਾਵੇਗਾ ਪ੍ਰੇਰਿਤ: ਡਿਪਟੀ ਕਮਿਸ਼ਨਰ

ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਕੀਤਾ ਜਾਵੇਗਾ ਪ੍ਰੇਰਿਤ: ਡਿਪਟੀ ਕਮਿਸ਼ਨਰ

Local news
ਮਾਨਸਾ, 28 ਜਨਵਰੀ- ਮਾਪਿਆਂ ਨੂੰ ਬੱਚਿਆਂ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਮਾਨਸਾ ਵਿੱਚ ਵਿਸ਼ੇਸ਼ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਨੇ ਕੀਤੀ। ਉਨ੍ਹਾਂ ਇਸ ਮੌਕੇ ਦਾਖਲਾ ਮੁਹਿੰਮ ਲਈ ਚਲਾਈ ਗਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।   ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ। ਓਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਯੋਗ ਅਧਿਆਪਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਹੁਣ ਸਰਕਾਰੀ ਸਕੂਲ ਕਿਸੇ ਵੀ ਤਰ੍ਹਾਂ ਦੀ ਸਹੂਲਤ ਪੱਖੋਂ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਦਾਖ਼ਲਾ ਜਾਗਰੂਕਤਾ ਮੁਹਿੰਮ ਮਾਪਿਆਂ ਦਾ ਭਰੋਸਾ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਿੱਖਿਆ ਨਾਲ ਜੋੜਨਾ ਪ੍ਰਸ਼ਾਸਨ ਦੀ ਵਚਨਬੱਧਤਾ ਹੈ। ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿ...
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਆਯੋਜਿਤ

“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਆਯੋਜਿਤ

Local news
ਸ੍ਰੀ ਮੁਕਤਸਰ ਸਾਹਿਬ, 28 ਜਨਵਰੀ:- ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜ਼ਿਲ੍ਹੇ ਵਿੱਚ ਚਲ ਰਹੀਆਂ ਗਤਿਵਿਧੀਆਂ ਦੀ ਸਮੀਖਿਆ ਲਈ ਅੱਜ ਇੱਕ ਵਿਸਤ੍ਰਿਤ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਦੀ ਪ੍ਰਧਾਨਗੀ  ਯੁੱਧ ਨਸ਼ਿਆਂ ਵਿਰੁੱਧ ਦੇ ਮਾਲਵਾ ਜੋਨ ਦੇ ਇੰਚਾਰਜ ਸ਼੍ਰੀ ਚੁਸਪਿੰਦਰ ਸਿੰਘ ਵੱਲੋਂ ਕੀਤੀ ਗਈ। ਬੈਠਕ ਵਿੱਚ ਡਿਪਟੀ ਕਮਿਸ਼ਨਰ  ਸ਼੍ਰੀ ਅਭਿਜੀਤ ਕਪਲਿਸ਼, ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਬੈਠਕ ਦੌਰਾਨ ਪਿੰਡ ਅਤੇ ਵਾਰਡ ਪੱਧਰ ‘ਤੇ ਵਿਲੇਜ ਡਿਫ਼ੈਂਸ ਕਮੇਟੀ (VDC) ਅਤੇ ਵਾਰਡ ਡਿਫ਼ੈਂਸ ਕਮੇਟੀ (WDC) ਦੀਆਂ ਮੀਟਿੰਗਾਂ ਦੀ ਪ੍ਰਗਤੀ, ਨਸ਼ਾ ਮੁਕਤੀ ਲਈ ਤਿਆਰ ਕੀਤੀ ਗਈ ਐਪਲੀਕੇਸ਼ਨ ਦੀ ਕਾਰਗੁਜ਼ਾਰੀ, ਕਮੇਟੀ ਮੈਂਬਰਾਂ ਦੇ ਪਛਾਣ ਪੱਤਰਾਂ ਦੀ ਤਿਆਰੀ ਅਤੇ ਨਸ਼ਾ ਮੁਕਤੀ ਕੇਂਦਰਾਂ ਦੀ ਨਿਗਰਾਨੀ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੀ ਚੁਸਪਿੰਦਰ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਜਨ-ਆੰਦੋਲਨ ਦਾ ਰੂਪ ਦੇਣ ਲਈ ਪਿੰਡਾਂ ਅਤੇ ਵਾਰਡਾਂ...
ਐਸਡੀਐਮ/ਆਰਟੀਓ ਫਾਜਿਲਕਾ ਦੀ ਪ੍ਰਧਾਨਗੀ ਹੇਠ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਅਧਿਕਾਰੀਆਂ ਨਾਲ ਹੋਈ ਮੀਟਿੰਗ

ਐਸਡੀਐਮ/ਆਰਟੀਓ ਫਾਜਿਲਕਾ ਦੀ ਪ੍ਰਧਾਨਗੀ ਹੇਠ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਅਧਿਕਾਰੀਆਂ ਨਾਲ ਹੋਈ ਮੀਟਿੰਗ

Local news
ਫਾਜ਼ਿਲਕਾ 28 ਜਨਵਰੀ- ਐਸ.ਡੀ.ਐਮ-ਕਮ-ਆਰ.ਟੀ.ਓ ਫਾਜਿਲਕਾ ਮੈਡਮ ਵੀਰਪਾਲ ਕੌਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ *ਤੇ ਠਲ ਪਾਉਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਤੇਜੀ ਲਿਆਂਉਂਦਿਆਂ ਹੋਰ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾਣ। ਐੱਸ.ਡੀ.ਐਮ/ਆਰਟੀਓ ਮੈਡਮ ਵੀਰਪਾਲ ਕੌਰ ਨੇ ਕਿਹਾ ਕਿ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਵਿਭਾਗ ਆਪੋ-ਆਪਣੇ ਵਿਭਾਗ ਨਾਲ ਸਬੰਧਤ ਗਤੀਵਿਧੀਆਂ ਕਰਦੇ ਹੋਏ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਸੜਕੀ ਹਾਦਸਿਆਂ ਨੂੰ ਠਲ ਪਾਈ ਜਾ ਸਕੇ। ਉਨ੍ਹਾਂ ਟਰੈਫਿਕ ਵਿਭਾਗ ਦੇ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੀ ਯਤਨਸ਼ੀਲ ਰਹਿਣ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕਰਨ। ਇਸ ਤੋਂ ਇਲਵਾ ਸਕੂਲਾਂ ਵਿੱਚ ਸੈਮੀਨਾਰ/ਜਾਗਰੂਕਤਾਂ ਕੈਂਪ ਲਗਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਜਿਵੇਂ ਕਿ ਵਾਹਨ ਦੀ ਸਪੀਡ ਘੱਟ ਰੱਖਣ...
ਲਾਈਟਾਂ ਅਤੇ ਟਾਇਲਟ ਬਲਾਕ ਦੀ ਰੈਨੋਵੇਸ਼ਨ ਲਈ 2 ਕਰੋੜ  65 ਲੱਖ ਦੇ ਫੰਡ ਜਾਰੀ-ਵਿਧਾਇਕ ਗੁਰਦਿੱਤ ਸਿੰਘ ਸੇਖੋਂ 

ਲਾਈਟਾਂ ਅਤੇ ਟਾਇਲਟ ਬਲਾਕ ਦੀ ਰੈਨੋਵੇਸ਼ਨ ਲਈ 2 ਕਰੋੜ  65 ਲੱਖ ਦੇ ਫੰਡ ਜਾਰੀ-ਵਿਧਾਇਕ ਗੁਰਦਿੱਤ ਸਿੰਘ ਸੇਖੋਂ 

Local news
ਫ਼ਰੀਦਕੋਟ, 28 ਜਨਵਰੀ:- ਪੰਜਾਬ ਸਰਕਾਰ ਵੱਲੋਂ ਕੇਂਦਰੀ ਜੇਲ੍ਹ ਫ਼ਰੀਦਕੋਟ ਦੀ ਹਾਲਤ ਸੁਧਾਰਨ ਅਤੇ ਜੇਲ੍ਹ ਪ੍ਰਬੰਧਨ ਨੂੰ ਆਧੁਨਿਕ ਰੂਪ ਦੇਣ ਲਈ ਵੱਡੀ ਪਹਿਲਕਦਮੀ  ਕੀਤੀ ਗਈ  ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਫ਼ਰੀਦਕੋਟ ਸ.  ਗੁਰਦਿੱਤ ਸਿੰਘ ਸੇਖੋਂ ਨੇ ਸਾਂਝੀ ਕਰਦਿਆਂ ਦੱਸਿਆ ਕਿ ਜੇਲ੍ਹ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ 145.17 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਗਾਉਣ ਲਈ ਟੈਂਡਰ ਕਾਲ ਕਰ ਲਏ ਗਏ ਹਨ। ਇਸਦੇ ਨਾਲ ਹੀ ਕੈਦੀਆਂ ਦੀ ਸਿਹਤ ਅਤੇ ਸਫ਼ਾਈ ਨੂੰ ਧਿਆਨ ਵਿੱਚ ਰੱਖਦਿਆਂ 120.24 ਲੱਖ ਰੁਪਏ ਦੀ ਲਾਗਤ ਨਾਲ ਟਾਇਲਟ ਬਲਾਕ ਦੀ ਰੈਨੋਵੇਸ਼ਨ ਲਈ ਵੀ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਮੁੱਖ ਮੰਤਰੀ ਪੰਜਾਬ ਦੀ ਦੂਰਦਰਸ਼ੀ ਸੋਚ ਅਤੇ ਜੇਲ੍ਹ ਮੰਤਰੀ ਪੰਜਾਬ ਦੀ ਸਰਗਰਮ ਅਗਵਾਈ ਹੇਠ ਸੰਭਵ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰ ਖੇਤਰ...
IND vs Zim U-19 World Cup : ਭਾਰਤ ਨੇ ਦਰਜ ਕੀਤੀ U-19 WC ਵਿੱਚ ਇੱਕ ਹੋਰ ਵੱਡੀ ਜਿੱਤ, ਜ਼ਿੰਬਾਬਵੇ ਨੂੰ 204 ਦੌੜਾਂ ਨਾਲ ਹਰਾਇਆ

IND vs Zim U-19 World Cup : ਭਾਰਤ ਨੇ ਦਰਜ ਕੀਤੀ U-19 WC ਵਿੱਚ ਇੱਕ ਹੋਰ ਵੱਡੀ ਜਿੱਤ, ਜ਼ਿੰਬਾਬਵੇ ਨੂੰ 204 ਦੌੜਾਂ ਨਾਲ ਹਰਾਇਆ

Sports
IND vs Zim U-19: ਅੰਡਰ-19 ਵਿਸ਼ਵ ਕੱਪ ਸੁਪਰ ਸਿਕਸ ਮੈਚ ਵਿੱਚ ਜ਼ਿੰਬਾਬਵੇ ਨੂੰ ਭਾਰਤ ਨੇ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਜ਼ਿੰਬਾਬਵੇ ਦੇ ਕਪਤਾਨ ਸਿੰਬਰਾਸ਼ੇ ਮੁਦਜ਼ੇਂਗੇਰਾਏ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਵਿਹਾਨ ਮਲਹੋਤਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ 8 ਵਿਕਟਾਂ 'ਤੇ 352 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਜਿਸ ਤੋਂ ਬਾਅਦ 352 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਪੂਰੀ ਟੀਮ 148 ਦੌੜਾਂ ਹੈ ਬਣਾ ਸਕੀ। ਇਸ ਮੈਚ ਨੂੰ ਭਾਰਤ ਨੇ 204 ਦੌੜਾਂ ਦੇ ਨਾਲ ਜਿੱਤ ਲਿਆ। ਭਾਰਤ ਦੀ ਪਲੇਇੰਗ ਇਲੈਵਨ ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ, ਵੇਦਾਂਤ ਤ੍ਰਿਵੇਦੀ, ਆਰ.ਐਸ. ਅੰਬਰੀਸ, ਕਨਿਸ਼ਕ ਚੌਹਾਨ, ਖਿਲਨ ਏ ਪਟੇਲ, ਹੇਨਿਲ ਪਟੇਲ, ਊਧਵ ਮੋਹਨ ਜ਼ਿੰਬਾਬਵੇ ਦੀ ਪਲੇਇੰਗ ਇਲੈਵਨ ਨਥਾਨਿਏਲ ਹਲਾਬਾਂਗਾਨਾ, ਧਰੁਵ ਪਟੇਲ, ਕੀਆਨ ਬਲਿਗਨੌਟ, ਬ੍ਰੈਂਡਨ ਸੇਂਜੇਰੇ, ਲੇਰੋਏ ਚਿਵੌਲਾ, ਮਾਈਕਲ ਬਲਿਗਨੌਟ, ਸਿਮਬਾਰਾਸ਼ੇ ਮੁਡਜ਼ੇਨਗੇਰੇ, ਤਕੁਡਜ਼ਵਾ ਮਾਕੋਨੀ, ਟੇਟੇਂਡਾ ਚਿਮੁਗੋਰੋ,...
ਧੁੰਨੀ ‘ਤੇ ਕਿਹੜਾ ਤੇਲ ਕਦੋਂ ਲਗਾਉਣਾ ਚਾਹੀਦਾ ਹੈ? ਚਮਕਦਾਰ ਚਮੜੀ ਤੋਂ ਲੈ ਕੇ ਬਿਹਤਰ ਪਾਚਨ ਕਿਰਿਆ ਤੱਕ, ਪੋਸ਼ਣ ਮਾਹਿਰ ਸ਼ਵੇਤਾ ਸ਼ਾਹ ਤੋਂ ਜਾਣੋ 6 ਆਯੁਰਵੈਦਿਕ ਟਿਪਸ

ਧੁੰਨੀ ‘ਤੇ ਕਿਹੜਾ ਤੇਲ ਕਦੋਂ ਲਗਾਉਣਾ ਚਾਹੀਦਾ ਹੈ? ਚਮਕਦਾਰ ਚਮੜੀ ਤੋਂ ਲੈ ਕੇ ਬਿਹਤਰ ਪਾਚਨ ਕਿਰਿਆ ਤੱਕ, ਪੋਸ਼ਣ ਮਾਹਿਰ ਸ਼ਵੇਤਾ ਸ਼ਾਹ ਤੋਂ ਜਾਣੋ 6 ਆਯੁਰਵੈਦਿਕ ਟਿਪਸ

Health
Best Oil For Navel Therapy : ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਢਿੱਡ ਸਿਰਫ਼ ਤੁਹਾਡੇ ਸਰੀਰ ਦਾ ਹਿੱਸਾ ਨਹੀਂ ਹੈ, ਸਗੋਂ ਤੁਹਾਡੀ ਸਿਹਤ ਲਈ ਇੱਕ 'ਰਿਮੋਟ ਕੰਟਰੋਲ' ਵੀ ਹੈ? ਹਾਂ, ਆਯੁਰਵੇਦ ਦੇ ਅਨੁਸਾਰ, ਸਾਡੀ ਨਾਭੀ ਸਰੀਰ ਦੀਆਂ 72,000 ਨਾੜਾਂ ਦਾ ਕੇਂਦਰ ਬਿੰਦੂ ਹੈ। ਮਸ਼ਹੂਰ ਪੋਸ਼ਣ ਮਾਹਿਰ ਸ਼ਵੇਤਾ ਸ਼ਾਹ ਕਹਿੰਦੀ ਹੈ ਕਿ ਹਰ ਰਾਤ ਆਪਣੀ ਨਾਭੀ 'ਤੇ ਸਿਰਫ਼ ਦੋ ਬੂੰਦਾਂ ਤੇਲ ਲਗਾਉਣਾ ਜਾਦੂ ਤੋਂ ਘੱਟ ਨਹੀਂ ਹੈ! ਇਹ ਨਾ ਸਿਰਫ਼ ਤੁਹਾਡੇ ਪੇਟ ਨੂੰ ਸ਼ਾਂਤ ਕਰਦਾ ਹੈ ਬਲਕਿ ਤੁਹਾਡੇ ਚਿਹਰੇ 'ਤੇ ਪਾਰਲਰ ਵਰਗੀ ਚਮਕ ਵੀ ਲਿਆਉਂਦਾ ਹੈ ਜਿਸ 'ਤੇ ਅਸੀਂ ਅਕਸਰ ਹਜ਼ਾਰਾਂ ਰੁਪਏ ਖਰਚ ਕਰਦੇ ਹਾਂ। ਤਾਂ, ਆਓ ਸ਼ਵੇਤਾ ਸ਼ਾਹ ਤੋਂ ਛੇ ਆਸਾਨ ਆਯੁਰਵੈਦਿਕ ਸੁਝਾਅ ਸਿੱਖੀਏ ਜੋ ਤੁਹਾਨੂੰ ਦੱਸਣਗੇ ਕਿ ਤੁਹਾਡੀ ਸਮੱਸਿਆ ਦੇ ਆਧਾਰ 'ਤੇ ਕਿਹੜਾ ਤੇਲ ਤੁਹਾਡੇ ਲਈ ਸਭ ਤੋਂ ਵਧੀਆ ਹੈ। ਕਿਹੜੀ ਸਮੱਸਿਆ ਲਈ ਕਿਹੜਾ ਤੇਲ ਸਭ ਤੋਂ ਵਧੀਆ ਹੱਲ ਹੈ? ਨਾਭੀ ਥੈਰੇਪੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਉਹ ਤੇਲ ਚੁਣ ਸਕਦੇ ਹੋ ਜੋ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੋਵੇ: 1.ਗੈਸ, ਪੇਟ ਫੁੱਲਣਾ ਅਤੇ ਕਬਜ਼ (Gas ...
Karan Johar ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਡਿਜੀਟਲ ਡੀਟੌਕਸ ਲਈ ਲਿਆ ਇਹ ਫੈਸਲਾ

Karan Johar ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ, ਡਿਜੀਟਲ ਡੀਟੌਕਸ ਲਈ ਲਿਆ ਇਹ ਫੈਸਲਾ

Entertainment
ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਅਤੇ ਵੀਡੀਓਜ਼ ਲਈ ਜਾਣੇ ਜਾਂਦੇ ਮਸ਼ਹੂਰ ਬਾਲੀਵੁੱਡ ਫਿਲਮ ਨਿਰਮਾਤਾ Karan Johar ਨੇ ਇੱਕ ਹਫ਼ਤੇ ਦੇ ਡਿਜੀਟਲ ਡੀਟੌਕਸ ਦਾ ਐਲਾਨ ਕੀਤਾ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, "ਇੱਕ ਹਫ਼ਤੇ ਲਈ ਡਿਜੀਟਲ ਡੀਟੌਕਸ। ਕੋਈ ਡੀਐਮ ਨਹੀਂ, ਕੋਈ ਪੋਸਟ ਨਹੀਂ। ਯੁਨੀਵਰਸ ਮੈਨੂੰ ਇਹ ਕਰਨ ਦੀ ਤਾਕਤ ਦੇਵੇ।" ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਅਤੇ ਪ੍ਰਸ਼ੰਸਕ Karan Johar ਦੇ ਇਸ ਫੈਸਲੇ ਦਾ ਸਮਰਥਨ ਕਰ ਰਹੇ ਹਨ। Karan Johar ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹਨ। ਉਹ ਰੋਜ਼ਾਨਾ ਮੀਮਜ਼, ਫਿਲਮ ਸਮੀਖਿਆਵਾਂ ਅਤੇ ਪਰਿਵਾਰਕ ਪਲਾਂ ਨੂੰ ਸਾਂਝਾ ਕਰਦੇ ਹਨ, ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਵੀ ਕਰਦੇ ਹਨ। ਪਰ ਹੁਣ, ਪ੍ਰਸ਼ੰਸਕਾਂ ਨੂੰ ਅਗਲੇ ਸੱਤ ਦਿਨਾਂ ਤੱਕ Karan Johar ਵੱਲੋਂ ਕੋਈ ਅਪਡੇਟ ਨਹੀਂ ਮਿਲੇਗੀ। ਇਸ ਪੋਸਟ ਤੋਂ ਠੀਕ ਪਹਿਲਾਂ, ਉਨ੍ਹਾਂ ਨੇ ਆਲੀਆ ਭੱਟ ਦੀ ਫਿਲਮ "ਰਾਜ਼ੀ" ਦਾ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਉਨ੍ਹਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ...
लोक भवन में ‘एट होम’ कार्यक्रम का आयोजन

लोक भवन में ‘एट होम’ कार्यक्रम का आयोजन

Himachal
राज्यपाल शिव प्रताप शुक्ल और लेडी गवर्नर जानकी शुक्ला ने गणतंत्र दिवस के अवसर पर आज लोक भवन में ‘एट होम’ कार्यक्रम का आयोजन किया।इस अवसर पर हिमाचल प्रदेश उच्च न्यायालय के मुख्य न्यायाधीश न्यायमूर्ति गुरमीत सिंह संधावालिया, पूर्व मुख्यमंत्री एवं नेता प्रतिपक्ष जयराम ठाकुर, लोक निर्माण मंत्री विक्रमादित्य सिंह, हिमाचल प्रदेश उच्च न्यायालय के न्यायाधीश न्यायमूर्ति विवेक सिंह ठाकुर और न्यायमूर्ति जिया लाल भारद्वाज, विधायक मोहन लाल ब्राक्टा, नगर निगम शिमला के महापौर सुरेंद्र चौहान, उपमहापौर उमा कौशल, पार्षद, मुख्य सचिव संजय गुप्ता, पुलिस महानिदेशक अशोक तिवारी, अतिरिक्त मुख्य सचिव कमलेश कुमार पंत, मुख्य निर्वाचन अधिकारी नंदिता गुप्ता, राज्य सरकार के वरिष्ठ अधिकारी, स्वतंत्रता सेनानी और अन्य गणमान्य उपस्थित रहे।...