ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਕੀਤੀ ਨੀਂਟ (ਯੂਜੀ) ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ
ਚੰਡੀਕੜ੍ਹ, 24 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ ਤੋਂ ਨੈਸ਼ਨਲ ਟੇਸਟਿੰਗ ਏਜੰਸੀ (ਐਨਟੀਏ) ਵੱਲੋਂ 3 ਨਵੀਂ, 2026 ਨੂੰ ਆਯੋਜਿਤ ਹੋਣ ਵਾਲੀ ਨੀਂਟ (ਯੂਜੀ) ਪ੍ਰੀਖਿਆ ਦੀ ਤਿਆਰੀਆਂ ਦੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਦੇ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੀਖਿਆ ਨੂੰ ਸ਼ਾਂਤੀਪੂਰਣ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣਾ ਹਰ ਹਾਲ ਵਿੱਚ ਯਕੀਨੀ ਕੀਤਾ ਜਾਵੇ। ਨਾਲ ਹੀ, 26 ਅਪ੍ਰੈਲ ਨੂੰ ਹਰਿਆਣਾ ਲੋਕ ਸੇਵਾ ਆਯੋਗ ਵੱਲੋਂ ਆਯੋਜਿਤ ਐਚਸੀਐਸ ਅਤੇ ਸਬੰਧਿਤ ਸੇਵਾਵਾਂ ਦੀ ਪ੍ਰੀਖਿਆ ਲਈ ਵੀ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆਰਥੀਆਂ ਨੁੰ ਪ੍ਰੀਖਿਆ ਕੇਂਦਰਾਂ 'ਤੇ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਕਰਵਾਈਆਂ ਜਾਣ। ਪੂਰੇ ਸੂਬੇ ਵਿੱਚ ਨੀਟ (ਯੂਜੀ) ਪ੍ਰੀਖਿਆ ਲਈ 175 ਪ੍ਰੀਖਿਆ ...








