ਵਿਕਸਤ ਦੇਸ਼ਾਂ ਦੀ ਤਰਜ਼ ‘ਤੇ ਯੋਜਨਾਵਾਂ ਦੇ ਤੇਜ਼ੀ ਨਾਲ ਲਾਗੂਕਰਨ ਲਈ ਵਿਭਾਗ ਵਿਸ਼ਵ ਪੱਧਰੀ ਪੇਸ਼ੇਵਰ ਟੀਮਾਂ ਦੀ ਮਦਦ ਲੈਣ – ਮੁੱਖ ਮੰਤਰੀ
ਚੰਡੀਗੜ੍ਹ, 14 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ 'ਵਿਕਸਤ ਭਾਰਤ-2047' ਦੇ ਟੀਚਿਆਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰੇਗਾ। ਇਸ ਦੇ ਲਈ ਸਾਰੇ ਵਿਭਾਗਾਂ ਦੇ ਤਾਲਮੇਲ ਵਾਲੇ ਯਤਨ ਜ਼ਰੂਰੀ ਹਨ। ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਗਏ 5 ਸਾਲਾ ਰੋਡਮੈਪ ਅਤੇ ਕਾਰਜ ਯੋਜਨਾ ਦੀ ਸਮੀਖਿਆ ਕਰਦਿਆਂ ਵੀਰਵਾਰ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗ ਵਿਸ਼ਵ ਪੱਧਰੀ ਪੇਸ਼ੇਵਰ ਟੀਮਾਂ ਦੀ ਮਦਦ ਲਵੇ, ਜੋ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਹੋਰ ਵਿਕਸਤ ਦੇਸ਼ਾਂ ਅਤੇ ਰਾਜਾਂ ਦੀ ਤਰਜ਼ 'ਤੇ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਵਿਭਾਗ ਦੀ ਮਦਦ ਕਰ ਸਕਣ ਤਾਂ ਜੋ ਟੀਚਿਆਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਵਿਅਕਤੀ ਤੱਕ ਵਧੀਆ, ਸੁਲਭ ਅਤੇ ਸੁਰੱਖਿਅਤ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਹੈ।
ਵਾਰ ਰੂਮ ਦੀ ਤਰਜ਼ 'ਤੇ ਬਣੇਗਾ ਕੇਂਦਰੀ ਕੰਟਰੋਲ ਰੂਮ:
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼ਿਸ਼ੂ (ਨਵਜੰਮੇ ਬੱਚਿਆਂ) ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਰਿਕਾਰਡ ਪੱਧਰ ਤੱਕ ਘਟਾਉਣ ਦੀ ਲੋੜ ਹੈ। ਇਸ ਦੇ ਲਈ ਇੱਕ ਸੈਂਟ...








