ਦੇਸ਼ਵਾਸੀ ਸੋਚਣ, ਕੀ ਇਸੇ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਸਾਡੀ ਆਪਣੀ ਹੀ ਸਰਕਾਰ ਸਾਡੇ ਨਾਲ ਬਦਸਲੂਕੀ ਕਰੇਗੀ?- ਕੇਜਰੀਵਾਲ
ਨਵੀਂ ਦਿੱਲੀ, 18 ਜੁਲਾਈ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਚੁੱਕਣ ਦੇ ਮਾਮਲੇ 'ਤੇ ਕਿਹਾ ਕਿ ਮੋਦੀ ਜੀ ਨੇ ਹੰਕਾਰ ਦੇ ਚਲਦਿਆਂ ਸੋਨਮ ਵਾਂਗਚੁਕ ਦਾ ਅਪਮਾਨ ਕੀਤਾ ਹੈ। ਮੋਦੀ ਜੀ ਨੂੰ ਸੋਨਮ ਵਾਂਗਚੁਕ ਨਾਲ ਗੱਲ ਕਰਨੀ ਚਾਹੀਦੀ ਸੀ।
ਦੇਸ਼ਵਾਸੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਇਸੇ ਲਈ ਆਜ਼ਾਦੀ ਲਈ ਸੀ ਕਿ ਇੱਕ ਦਿਨ ਸਾਡੀ ਆਪਣੀ ਹੀ ਸਰਕਾਰ ਸਾਡੇ ਨਾਲ ਬਦਸਲੂਕੀ ਕਰੇਗੀ? ਸਰਕਾਰ ਪੇਪਰ ਲੀਕ ਰੋਕਣ, ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਬਜਾਏ ਨੌਜਵਾਨਾਂ ਦੇ ਅੰਦੋਲਨ ਨੂੰ ਬੜੀ ਬੇਰਹਿਮੀ ਨਾਲ ਕੁਚਲਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਸੋਨਮ ਵਾਂਗਚੁਕ ਨੂੰ ਕਿਹਾ ਕਿ ਮਜ਼ਬੂਤ ਬਣੇ ਰਹੋ ਸੋਨਮ ਜੀ, ਇਹ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਇਸ ਦੇ ਨਾਲ ਹੀ ਦੇਸ਼ਵਾਸੀਆਂ ਨੂੰ ਕਿਹਾ ਕਿ ਅੱਜ ਸੋਨਮ ਵਾਂਗਚੁਕ, ਅਭਿਜੀਤ ਦੀਪਕੇ ਅਤੇ ਇਹ ਸਾਰੇ ਨੌਜਵਾਨ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਲੜ ਰਹੇ ਹਨ। ਹੁਣ ਘਰ ਬੈਠਣ ਨਾਲ ਕੰਮ ਨਹੀਂ ਚੱਲੇਗਾ। ਹੁਣ ਸਾਰਿਆਂ ਨੂੰ ਇੱਕ ਹੋ ਕੇ ਸੜਕਾਂ 'ਤੇ ਉਤਰ...








