ਅੰਬਾਲਾ ਕੈਂਟ ਦੇ ਰੰਗਿਆ ਮੰਡੀ ਤੋਂ ਜੀਟੀ ਰੋਡ ਤੱਕ ਨਵੀਂ ਸੜਕ ਬਨਾਉਣ ਲਈ ਰੇਲਵੇ ਤੋਂ ਭੁਮੀ ਲੀਜ਼ ‘ਤੇ ਲੈਣ ਦੀ ਸੂਬਾ ਸਰਕਾਰ ਤੋਂ ਮਿਲੀ ਮੰਜੂਰੀ – ਊਰਜਾ ਮੰਤਰੀ ਅਨਿਲ ਵਿਜ
ਚੰਡੀਗੜ੍ਹ, 28 ਅਪ੍ਰੈਲ - ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਦੇ ਰੰਗਿਆ ਮੰਡੀ ਤੋਂ ਜੀਟੀ ਰੋਡ ਤੱਕ ਪ੍ਰਸਤਾਵਿਤ ਨਵੀਂ ਸੜਕ ਬਨਾਉਣ ਤਹਿਤ ਰੇਲਵੇ ਤੋਂ ਭੁਮੀ ਲੀਜ਼ 'ਤੇ ਲੈਣ ਦੀ ਮੰਜੂਰੀ ਸੂਬਾ ਸਰਕਾਰ ਵੱਲੋਂ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇੱਥੇ ਸੜਕ ਬਨਾਉਣ ਦੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਇਸੀ ਤਰ੍ਹਾ, ਅੰਬਾਲਾ ਕੈਂਟ ਦੇ ਸ਼ਾਹਪੁਰ ਵਿੱਚ ਡਰਾਈਵਿੰਗ ਟ੍ਰੇਨਿੰਗ ਅਤੇ ਰਿਸਰਚ ਸੰਸਥਾਨ (ਆਈਡੀਟੀਆਰ) ਅਤੇ ਆਟੋਮੇਟਿਡ ਵੀਕਲ ਟੇਸਟਿੰਗ ਸਟੇਸ਼ਨ (ਏਟੀਐਸ) ਸਥਾਪਿਤ ਕਰਨ ਲਈ ਜਮੀਨ ਨਗਰ ਪਰਿਸ਼ਦ ਤੋਂ ਟ੍ਰਾਂਸਪੋਰਟ ਵਿਭਾਗ ਨੂੰ ਟ੍ਰਾਂਸਫਰ ਕਰਨ ਦੀ ਮੰਜੂਰੀ ਵੀ ਸੂਬਾ ਸਰਕਾਰ ਤੋਂ ਮਿਲ ਚੁੱਕੀ ਹੈ।
ਸ੍ਰੀ ਵਿਜ ਨੇ ਕਿਹਾ ਕਿ ਦੋਨੋਂ ਕੰਮਾਂ ਲਈ ਮੰਜੂਰੀ ਮਿਲਣ ਨਾਲ ਹੁਣ ਸੜਕ ਨਿਰਮਾਣ ਅਤੇ ਡਰਾਈਵਿੰਗ ਟ੍ਰੇਨਿੰਗ ਅਤੇ ਰਿਸਰਚ ਸੰਸਥਾਨ (ਆਈਡੀਟੀਆਰ) ਅਤੇ ਆਟੋਮੇਟੇਡ ਵੀਕਲ ਟੇਸਟਿੰਗ ਸਟੇਸ਼ਨ (ਏਟੀਐਸ) ਦੀ ਸਥਾਪਨਾ ਜਲਦੀ ਕਰਾਉਣ 'ਤੇ ਕੰਮ ਕੀਤ...







