ਦੀਪਕ ਸਿੰਗਲਾ ਗਲਤ ਕੰਮ ਕਰਨ ਕਰਕੇ ਨਹੀਂ, ਭਾਜਪਾ ਖਿਲਾਫ ਕੰਮ ਕਰਨ ਕਰਕੇ ਗ੍ਰਿਫਤਾਰ ਹੋਏ – ਕੇਜਰੀਵਾਲ
ਨਵੀਂ ਦਿੱਲੀ, 18 ਮਈ- ਆਮ ਆਦਮੀ ਪਾਰਟੀ ਦੇ ਗੋਆ ਵਿੱਚ ਸਹਿ-ਇੰਚਾਰਜ ਦੀਪਕ ਸਿੰਗਲਾ ਦੀ ਗ੍ਰਿਫ਼ਤਾਰੀ 'ਤੇ ਭਾਜਪਾ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੀਪਕ ਸਿੰਗਲਾ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿ ਉਸ ਨੇ ਕੋਈ ਗ਼ਲਤ ਕੰਮ ਕੀਤਾ ਹੈ, ਸਗੋਂ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਬੀਜੇਪੀ ਦੇ ਖ਼ਿਲਾਫ਼ ਕੰਮ ਕਰ ਰਿਹਾ ਸੀ ਅਤੇ ਉਸ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਦੀਪਕ ਸਿੰਗਲਾ ਬਹਾਦਰ ਹੈ ਅਤੇ ਦੇਸ਼ ਲਈ ਲੜ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਸੰਜੀਵ ਅਰੋੜਾ ਬਾਰੇ ਕਿਹਾ ਕਿ ਸੰਜੀਵ ਅਰੋੜਾ ਬਹੁਤ ਬਹਾਦਰ ਅਤੇ ਦੇਸ਼ ਭਗਤ ਹਨ। ਪੂਰੇ ਪੰਜਾਬ ਨੂੰ ਉਨ੍ਹਾਂ 'ਤੇ ਮਾਣ ਹੈ।
ਦੂਜੇ ਪਾਸੇ, 'ਆਪ' ਗੋਆ ਇੰਚਾਰਜ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਨੀਟ ਦਾ ਪੇਪਰ ਲੀਕ ਹੋ ਰਿਹਾ ਹੈ, ਪੈਟਰੋਲ-ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਰੋਜ਼ ਵਧ ਰਹੀਆਂ ਹਨ, ਰੁਪਿਆ ਡਾਲਰ ਦੇ ਮੁਕਾਬਲੇ ਡਿੱਗਦਾ ਜਾ ਰਿਹਾ ਹੈ। ਪ...








