Friday, July 31
Shadow

Punjab News

ਗੈਂਗਸਟਰਾਂ ਤੇ ਵਾਰ ਦਾ 122ਵਾਂ ਦਿਨ: ਪੰਜਾਬ ਪੁਲਿਸ ਵੱਲੋਂ 512 ਥਾਈਂ ਛਾਪੇਮਾਰੀ; 244 ਗ੍ਰਿਫ਼ਤਾਰ

ਗੈਂਗਸਟਰਾਂ ਤੇ ਵਾਰ ਦਾ 122ਵਾਂ ਦਿਨ: ਪੰਜਾਬ ਪੁਲਿਸ ਵੱਲੋਂ 512 ਥਾਈਂ ਛਾਪੇਮਾਰੀ; 244 ਗ੍ਰਿਫ਼ਤਾਰ

Punjab News
ਚੰਡੀਗੜ੍ਹ, 22 ਮਈ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 122ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 512 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ - ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 122ਵੇਂ ਦਿਨ ਪੁਲਿਸ ਟੀਮਾਂ ਨੇ 244 ਵਿਅਕਤੀਆਂ ਨੂੰ ਛੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 31208 ਹੋ ਗਈ ਹੈ। ਇਸ ਤੋਂ ਇਲਾਵਾ 116 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 20 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ...
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋਂ ਪੰਜਾਬ ਸਰਕਾਰ ਦੀ ’ਮੇਰੀ ਰਸੋਈ’ ਯੋਜਨਾ ਦੀ ਹੁਸ਼ਿਆਰਪੁਰ ’ਚ ਸ਼ੁਰੂਆਤ

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋਂ ਪੰਜਾਬ ਸਰਕਾਰ ਦੀ ’ਮੇਰੀ ਰਸੋਈ’ ਯੋਜਨਾ ਦੀ ਹੁਸ਼ਿਆਰਪੁਰ ’ਚ ਸ਼ੁਰੂਆਤ

Punjab News
ਹੁਸ਼ਿਆਰਪੁਰ, 22 ਮਈ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਵਾਰਡ ਨੰਬਰ 21 ਅਤੇ 26 ਵਿਚ ਪੰਜਾਬ ਸਰਕਾਰ ਦੀ ’ਮੇਰੀ ਰਸੋਈ’ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਲੋਕ ਭਲਾਈ ਦੇ ਕਾਰਜਾਂ ਤਹਿਤ ਇਹ ਇਕ ਇਤਿਹਾਸਕ ਪਹਿਲਕਦਮੀ ਹੈ ਜਿਸ ਤਹਿਤ ਸੂਬੇ ਦੇ ਕਰੀਬ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।                 ਲਾਭਪਾਤਰੀਆਂ ਨੂੰ ’ਮੇਰੀ ਰਸੋਈ’ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਉਪਰਾਲਾ ਲੋੜਵੰਦ ਪਰਿਵਾਰਾਂ ਦੇ ਰਸੋਈ ਦੇ ਵਿੱਤੀ ਬੋਝ ਨੂੰ ਘੱਟ ਕਰਨ ਵਿਚ ਵਰਦਾਨ ਸਾਬਤ ਹੋਵੇਗਾ ਕਿਉਂਕਿ ਰਾਸ਼ਨ ਕਿੱਟ ਵਿਚ 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਲੂਣ, 200 ਗ੍ਰਾਮ ਹਲਦੀ ਅਤੇ 1 ਲਿਟਰ ਸਰੋਂ ਦਾ ਤੇਲ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ’ਮੇਰੀ ਰਸੋਈ’ ਯੋ...
ਲਹਿਰਾਗਾਗਾ ਵਿੱਚ ਨਾਮਵਰ ਆੜਤੀ ਪਰਵੀਨ ਕੁਮਾਰ ਟਿੰਕਾ ਆਪਣੇ ਸੈਂਕੜੇ ਸਮਰਥਕਾਂ ਸਮੇਤ “ਆਪ” ਚ’ ਸ਼ਾਮਿਲ, ਵਿਰੋਧੀ ਪਸਤ

ਲਹਿਰਾਗਾਗਾ ਵਿੱਚ ਨਾਮਵਰ ਆੜਤੀ ਪਰਵੀਨ ਕੁਮਾਰ ਟਿੰਕਾ ਆਪਣੇ ਸੈਂਕੜੇ ਸਮਰਥਕਾਂ ਸਮੇਤ “ਆਪ” ਚ’ ਸ਼ਾਮਿਲ, ਵਿਰੋਧੀ ਪਸਤ

Punjab News
ਸੰਗਰੂਰ, 22ਮਈ- ਲਹਿਰਾਗਾਗਾ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਸਿਆਸੀ ਬਲ ਮਿਲਿਆ ਜਦੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵੱਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼ਹਿਰ ਦੇ ਨਾਮਵਰ ਆੜਤੀ ਸਵਰਗੀ ਰਾਮ ਨਾਥ ਜਲੂਰ ਵਾਲੇ ਦੇ ਪੋਤੇ ਪਰਵੀਨ ਕੁਮਾਰ ਟਿੰਕਾ ਨੇ ਆਪਣੇ ਸਮੁੱਚੇ ਪਰਿਵਾਰ ਅਤੇ ਸੈਂਕੜੇ ਸਮਰਥਕਾਂ ਨਾਲ ਮੰਤਰੀ ਗੋਇਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪ੍ਰਵੀਨ ਕੁਮਾਰ ਟਿੰਕਾ ਵੱਲੋਂ ਵਾਰਡ ਨੰਬਰ ਪੰਜ ਵਿੱਚ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੰਤਰੀ ਗੋਇਲ ਨੇ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ ਦੇ ਨਾਲ "ਆਪ" ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਜਿੱਥੇ ਕਿ ਹਰ ਛੋਟੇ ਵੱਡੇ ਵਲੰਟੀਅਰ ਨੂੰ ਪਾਰਟੀ ਵੱਲੋਂ ਪੂਰਾ ਸਨਮਾਨ ਦਿੱਤਾ ਜਾਂਦਾ ਹੈ, ਉਨਾਂ "ਆਪ" ਸਰਕਾਰ ਵੱਲੋਂ ਕੀਤੇ ਗਏ ਵਿਕਾਸ ਅਤੇ ਲੋਕ ਪੱਖੀ ਕਾਰਜਾਂ ਦਾ ਜ਼ਿਕਰ ਕਰਦਿ...
ਕੈਬਨਿਟ ਮੰਤਰੀ ਸ. ਖੁੱਡੀਆਂ ਨੇ 3.19 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੱਕੇ ਖਾਲਿਆ ਦਾ ਰੱਖਿਆ ਨੀਂਹ ਪੱਥਰ

ਕੈਬਨਿਟ ਮੰਤਰੀ ਸ. ਖੁੱਡੀਆਂ ਨੇ 3.19 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੱਕੇ ਖਾਲਿਆ ਦਾ ਰੱਖਿਆ ਨੀਂਹ ਪੱਥਰ

Punjab News
ਲੰਬੀ / ਮਲੋਟ / ਮੁਕਤਸਰ ਸਾਹਿਬ 22 ਮਈ-                      ਪੰਜਾਬ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ  ਖੇਤੀਬਾੜੀ ਸੈਕਟਰ ਲਈ ਸਿਚਾਈ ਅਤੇ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾਂ ਸ.ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ,ਪਸੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਅੱਜ ਲੰਬੀ ਹਲਕੇ ਦੇ ਪਿੰਡ ਬਲੋਚਕੇਰਾ ਵਿਖੇ  ਮਲੋਟ ਰੋਡ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ।                          ਉਹਨਾਂ ਦੱਸਿਆ ਕਿ ਇਹਨਾਂ ਖਾਲਿਆਂ ਦੇ ਨਵ ਨਿਰਮਾਨ ਤੇ ਸਰਕਾਰ ਵਲੋਂ 3 ਕਰੋੜ 19 ਲੱਖ ਰੁਪਏ ਖਰਚ ਕੀਤੇ ਜਾਣਗੇ । ਉਹਨਾਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਘਾ ਬੁਰਜੀ ਨੰਬਰ 36305 / ਐਲ ਸੁਖਚੈਨ ਡਿਸਟਰੀਬਿਊਟਰੀ 46 ਲੱਖ, ਮੋਘਾ ਬੁਰਜੀ ਨੰਬਰ 52535 / ਐਲ ਸੁਖਚੈਨ ਡਿਸਟਰੀਬਿਊਟਰੀ 120 ਲੱਖ, ਮੋਘਾ ਬੁਰਜੀ ਨੰਬਰ 9254 / ਐਲ ਰਸੂਲਪੁਰ ਮਾਈਨਰ  76 ਲੱਖ, ਮੋਘਾ ਬੁਰਜੀ ਨੰਬਰ 6000 / ਆਰ ਤਰਮਾਲਾ ਮਾਈਨਰ 24 ਲੱਖ, ਮੋਘਾ ਬੁਰਜੀ ਨੰਬਰ 7261 / ਆਰ ਮਹਿਰਾਜਪੁਰ ਮਾਈਨਰ ਤੇ 53 ਲੱਖ ਖਰਚ ਕੀ...
ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ 33 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਡਿਸਕਾਂ ਨਾਲ ਸਨਮਾਨ

ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ 33 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਡਿਸਕਾਂ ਨਾਲ ਸਨਮਾਨ

Punjab News
ਸੰਗਰੂਰ, 22 ਮਈ- ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰਵਲੋਂ ਜ਼ਿਲ੍ਹਾ ਪੁਲਿਸ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਬਹੁਤ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਵਧੀਆ ਕਾਰਗੁਜਾਰੀ ਸਬੰਧੀ 33 ਅਧਿਕਾਰੀਆਂ/ਕਰਮਚਾਰੀਆਂ ਨੂੰ “ਡੀ.ਜੀ.ਪੀ. ਡਿਸਕਾਂ” ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2026 ਤੋਂ 20.05.2026 ਤੱਕ ਡਰੱਗ ਦੇ 63 ਮੁਕੱਦਮੇਂ ਦਰਜ ਕਰ ਕੇ 98 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਪਾਸੋਂ 623 ਗ੍ਰਾਮ ਹੈਰੋਇਨ, 40 ਕਿੱਲੋ ਭੂੱਕੀ ਚੂਰਾ ਪੋਸਤ, 25 ਨਸ਼ੀਲੇ ਟੀਕੇ ਅਤੇ 1638 ਨਸ਼ੀਲੀਆਂ ਗੋਲੀਆਂ ਕਰਵਾਈਆਂ ਗਈਆਂ। ਇਸ ਅਰਸੇ ਦੌਰਾਨ ਐਨ.ਡੀ.ਪੀ.ਐਸ ਐਕਟ ਦੇ 01 ਨਸ਼ਾ ਤਸਕਰ ਦੀ ਕੁੱਲ 2,70,000/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ ਕਰਵਾਈ ਗਈ। ਨਸ਼ੇ ਦਾ ਸੇਵਨ ਕਰਨ ਵਾਲੇ 73 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦ...
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ, ਸਿਰਫ ਆਪਣੇ ਪੂੰਜੀਪਤੀ ਦੋਸਤਾਂ ਦੀ ਭਰੀਆਂ ਤਿਜੌਰੀਆਂ: ਧਾਲੀਵਾਲ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਦੇਸ਼ ਦੀ ਜਨਤਾ ਅਤੇ ਕਿਸਾਨਾਂ ਨੂੰ ਨਹੀਂ ਦਿੱਤੀ ਕੋਈ ਰਾਹਤ, ਸਿਰਫ ਆਪਣੇ ਪੂੰਜੀਪਤੀ ਦੋਸਤਾਂ ਦੀ ਭਰੀਆਂ ਤਿਜੌਰੀਆਂ: ਧਾਲੀਵਾਲ

Punjab News, Punjab Politics
ਚੰਡੀਗੜ੍ਹ 21 ਮਈ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਦੇਸ਼ ਦੀ ਜਨਤਾ, ਪੰਜਾਬ ਅਤੇ ਵਿਸ਼ੇਸ਼ ਤੌਰ 'ਤੇ ਦੇਸ਼ ਦੇ ਅੰਨਦਾਤਾ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਬੇਰਹਿਮੀ ਨਾਲ ਲੁੱਟਵਾਉਣ ਦਾ ਦੋਸ਼ ਲਾਇਆ ਹੈ। ਇੱਕ ਬਿਆਨ ਵਿੱਚ ਧਾਲੀਵਾਲ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰ ਸਰਕਾਰ ਪੂਰੀ ਤਰ੍ਹਾਂ 'ਐਂਟੀ-ਇੰਡੀਆ', 'ਐਂਟੀ-ਕਿਸਾਨ' ਅਤੇ 'ਐਂਟੀ-ਪੰਜਾਬ' ਹੋ ਚੁੱਕੀ ਹੈ, ਜਿਸ ਦਾ ਇੱਕੋ-ਇੱਕ ਮਕਸਦ ਆਮ ਜਨਤਾ ਦੀਆਂ ਜੇਬਾਂ ਕੱਟ ਕੇ ਆਪਣੇ ਪੂੰਜੀਪਤੀ ਮਿੱਤਰਾਂ ਦੇ ਘਰ ਭਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਜਦੋਂ ਪੂਰੀ ਦੁਨੀਆ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬੇਹੱਦ ਘੱਟ ਸਨ, ਉਦੋਂ ਮੋਦੀ ਸਰਕਾਰ ਨੇ ਉਸ ਕਟੌਤੀ ਦਾ ਫਾਇਦਾ ਦੇਸ਼ ਦੀ ਜਨਤਾ ਜਾਂ ਕਿਸਾਨਾਂ ਨੂੰ ਦੇਣ ਦੀ ਬਜਾਏ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਅਤੇ ਓਐੱਨਜੀਸੀ ਵਰਗੀਆਂ ਵੱਡੀਆਂ ਤੇਲ ਕੰਪਨੀਆਂ ਨੂੰ ਟ੍ਰਾਂਸਫਰ ਕਰ ਦਿੱਤਾ। ਇਨ੍ਹਾਂ ਕੰਪਨੀਆਂ ਨੂੰ ਸਿੱਧੇ ਤੌਰ 'ਤ...
ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗ੍ਰਾਮ ਪੰਚਾਇਤ ਦੀ ਜਨਤਕ ਗਲੀ / ਰਸਤੇ ‘ਤੇ ਕੀਤਾ ਸੀ ਕਬਜ਼ਾ, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ: ਬਲਤੇਜ ਪੰਨੂ

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗ੍ਰਾਮ ਪੰਚਾਇਤ ਦੀ ਜਨਤਕ ਗਲੀ / ਰਸਤੇ ‘ਤੇ ਕੀਤਾ ਸੀ ਕਬਜ਼ਾ, ਹਾਈਕੋਰਟ ਨੇ ਪਟੀਸ਼ਨ ਖਾਰਜ ਕਰਦਿਆਂ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ: ਬਲਤੇਜ ਪੰਨੂ

Punjab News
ਚੰਡੀਗੜ੍ਹ, 21 ਮਈ- ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਸ ਵੇਲੇ ਵੱਡੀ ਸਿਆਸੀ ਅਤੇ ਕਾਨੂੰਨੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗ੍ਰਾਮ ਪੰਚਾਇਤ ਦੀ ਜ਼ਮੀਨ 'ਤੇ ਕਬਜ਼ੇ ਦੇ ਮਾਮਲੇ ਵਿੱਚ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ 'ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਕਾਨੂੰਨ ਦੀ ਸ਼ਲਾਘਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਸ ਫੈਸਲੇ ਨੇ ਕਾਂਗਰਸ ਵਿਧਾਇਕ ਦੇ ਹੰਕਾਰ ਨੂੰ ਬੇਨਕਾਬ ਕਰ ਦਿੱਤਾ ਹੈ ਅਤੇ ਖੁਦ ਨੂੰ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਦਿਖਾਉਣ ਦੀਆਂ ਉਨ੍ਹਾਂ ਦੀਆਂ ਵਾਰ-ਵਾਰ ਕੀਤੀਆਂ ਕੋਸ਼ਿਸ਼ਾਂ ਦੀ ਹਵਾ ਕੱਢ ਦਿੱਤੀ ਹੈ। ਅਦਾਲਤੀ ਕਾਰਵਾਈ ਅਤੇ ਅਧਿਕਾਰਤ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਇਹ ਮਾਮਲਾ ਗ੍ਰਾਮ ਪੰਚਾਇਤ ਰਾਮਗੜ੍ਹ ਦੀ ਜਨਤਕ ਗਲੀ / ਜਨਤਕ ਰਸਤੇ 'ਤੇ ਨਜਾਇਜ਼ ਕਬਜ਼ੇ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ 'ਤੇ ਲਗਾਤਾਰ ਦੋਸ਼ ਲਗਾਉਣ ਵਾਲੇ ਕਾਂਗਰਸੀ ਆਗੂ ਹੁਣ ਖੁਦ "ਪੰਚਾਇਤੀ ਜ਼ਮੀਨ 'ਤੇ ਬੈਠੇ ਲੈਂ...
ਭਾਜਪਾ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ: ਬਲਤੇਜ ਪੰਨੂ

ਭਾਜਪਾ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਵਿੱਚ ਸ਼ਾਮਲ ਕਰਨ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ: ਬਲਤੇਜ ਪੰਨੂ

Punjab News
ਚੰਡੀਗੜ੍ਹ, 21 ਮਈ- ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਡਰਾਉਣ-ਧਮਕਾਉਣ, ਦਬਾਅ ਪਾਉਣ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਿਆਸੀ ਬਲੈਕਮੇਲ ਕਰ ਰਹੀ ਹੈ। ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਦੇਸ਼ ਭਰ ਵਿੱਚ ਕਾਰੋਬਾਰੀਆਂ, ਯੂਨੀਵਰਸਿਟੀਆਂ ਦੇ ਮਾਲਕਾਂ ਅਤੇ ਸਿਆਸੀ ਆਗੂਆਂ 'ਤੇ ਪਹਿਲਾਂ ਕੇਂਦਰੀ ਏਜੰਸੀਆਂ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਜਾਂ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕੋਈ ਅਗਲੀ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਵਿੱਚ ਭਾਜਪਾ ਦਾ ਇੱਕ ਸਟੈਂਡਰਡ ਸਿਆਸੀ ਮਾਡਲ ਬਣ ਗਿਆ ਹੈ। ਪਹਿਲਾਂ ਈਡੀ ਅਤੇ ਸੀਬੀਆਈ ਦੇ ਨੋਟਿ...
ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ

ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ

Crime News, Punjab News
ਬਟਾਲਾ, 21 ਮਈ ( ) ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ ਬਟਾਲਾ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ ਕਰ ਲਏ ਗਏ ਹਨ। ਸੰਦੀਪ ਵਡੇਰਾ ਐੱਸ ਪੀ ਇੰਨਵੈਸਟੀਗੇਸ਼ਨ ਬਟਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਪੰਜਾਬ ਸਰਕਾਰ ਵੱਲੋਂ ਗੈਂਗਸਟਰਾ ਵਿਰੁੱਧ ਚਲਾਈ ਗਈ ਜੀਰੋ ਟੋਲਰੇਂਸ ਪਾਲਿਸੀ ਅਪਣਾਈ ਗਈ ਹੈ।  ਸੰਦੀਪ ਕੁਮਾਰ ਐੱਸ.ਪੀ. ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਜੇਰ ਨਿਗਰਾਨੀ ਹੇਠ ਸੁਖਇੰਦਰ ਸਿੰਘ ਡੀ.ਐੱਸ.ਪੀ ਸਬ-ਡਵੀਜਨ ਸਿਟੀ, ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸੀ.ਏ ਸਟਾਫ ਬਟਾਲਾ, ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਅਤੇ ਟੀਮਾ ਵੱਲੋਂ ਮੁਕੱਦਮਾ ਨੰਬਰ 139 ਮਿਤੀ 09-5-2026 ਜੁਰਮ  308(4),3(5) BNS 25-54-59 ਆਰਮ ਐਕਟ ਸਿਵਲ ਲਾਇਨ ਵਿਚ ਮੁਦਈ ਸੰਜੀਵ ਕੁਮਾਰ ਪੁੱਤਰ ਅਵਤਾਰ ਚੰਦ ਸੋਢੀ ਵਾਸੀ ਸੁੰਦਰ ਨਗਰ ਬਟਾਲਾ (ਐਮ.ਐਸ ਸੋਢੀ ਕਰਿਆਨਾ ਸਟੋਰ) ਦੀ ਦੁਕਾਨ ਤੇ ਅੰਦਰ ਵੜ ਕੇ ਗੋਲੀਆ ਮਾਰਨ ਆਏ ਵਿਅਕਤੀ ਕ੍ਰਿਸ਼ਜੀਤ ਸਿੰਘ ਉਰਫ ਕ੍ਰਿਸ ਪੁੱਤਰ ...
ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ ਵਿੱਚ ਰਾਸ਼ਟਰੀ ਔਸਤ ਨੂੰ ਪਛਾੜਿਆ, ਜੱਚਾ ਮੌਤ ਦਰ 77 ਅਤੇ ਬਾਲ ਮੌਤ ਦਰ 16 ਦਰਜ ਕੀਤੀ: ਡਾ. ਬਲਬੀਰ ਸਿੰਘ

ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ ਵਿੱਚ ਰਾਸ਼ਟਰੀ ਔਸਤ ਨੂੰ ਪਛਾੜਿਆ, ਜੱਚਾ ਮੌਤ ਦਰ 77 ਅਤੇ ਬਾਲ ਮੌਤ ਦਰ 16 ਦਰਜ ਕੀਤੀ: ਡਾ. ਬਲਬੀਰ ਸਿੰਘ

Punjab News
ਚੰਡੀਗੜ੍ਹ, 21 ਮਈ: ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐਸਆਰਐਸ) ਦੇ ਅੰਕੜਿਆਂ ਅਨੁਸਾਰ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਨੂੰ ਪਛਾੜ ਕੇ ਦੇਸ਼ ਭਰ ਦੇ ਹੈਲਥਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਪੰਜਾਬ ਦੀ ਪ੍ਰਾਪਤੀ ਨੂੰ ਉਜਾਗਰ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਜੱਚਾ ਮੌਤ ਦਰ (ਐਮਐਮਆਰ), ਬਾਲ ਮੌਤ ਦਰ (ਆਈਐਮਆਰ), ਨਵਜੰਮੇ ਬੱਚਿਆਂ ਦੀ ਮੌਤ ਦਰ (ਐਨਐਮਆਰ) ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਹਨ, ਜੋ ਕਿ ਪੰਜਾਬ ਸਰਕਾਰ ਦੇ ਜਨਤਕ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਮਿਆਰੀ ਜੱਚਾ-ਬੱਚਾ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਸਬੰਧੀ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦਾ ਹੈ। ਡਾ. ਬਲਬੀਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘਟ ਕੇ 77 ਹੋ ਗਈ ਹੈ, ਜੋ ਕਿ ਰਾਸ਼ਟਰੀ ...