ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ ਕੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ
ਚੰਡੀਗੜ੍ਹ: 3 ਜੁਲਾਈ , 2026- ਨਸ਼ਾ ਵਿਰੋਧੀ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਲੋੜੀਂਦੀ ਹੈ, ਇਸ ਭਾਵਨਾ ਨੂੰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ‘ਸਾਂਝਾ ਸੁਨੇਹਾ – ਇਕਜੁੱਟ ਪੰਜਾਬ’ ਨਾਮੀ ਨਿਵੇਕਲੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਕਮਿਊਨਿਟੀ ਲੀਡਰਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿਚਾਲੇ ਟਿਕਾਊ ਭਾਈਵਾਲੀ ਕਾਇਮ ਕਰਨਾ ਹੈ ਤਾਂ ਜੋ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਜਿੱਠਿਆ ਜਾ ਸਕੇ।
ਇਹ ਸੰਮੇਲਨ ਅੰਤਰਰਾਸ਼ਟਰੀ ਨਸ਼ਾ ਅਤੇ ਨਜਾਇਜ਼ ਤਸਕਰੀ ਵਿਰੋਧੀ ਦਿਵਸ ਮੌਕੇ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ (ਡਿਟਸੂ) ਵੱਲੋਂ ਆਯੋਜਿਤ ਕੀਤਾ ਗਿਆ, ਜੋ ਪੰਜਾਬ ਵਿਚ ਨਸ਼ਾ ਵਿਰੋਧੀ ਵਿਆਪਕ ਕਾਰਵਾਈ ਦਾ ਤਕਨੀਕੀ ਆਧਾਰ ਹੈ। ਇਸ ਸਮਾਗਮ ਵਿੱਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਹ ਸੰਸਥਾਵਾਂ ਸਿੱਖਿਆ, ਮਾਨਸਿਕ ਸਿਹਤ, ਨਸ਼ਾ-ਛੁਡਾਉਣ, ਬੱਚਿਆਂ ਦੀ ਸੁਰੱਖਿਆ, ਯੁਵਕ ਭਲਾਈ, ਔਰਤ ਦੇ ਸਸ਼ਕਤੀਕਰਨ, ਕਮਿਊਨਿਟੀ ਆਊਟਰੀਚ ਅਤੇ ਖੇਡਾਂ ਵਿਚ ਕੰਮ ਕਰ ਰਹੀਆਂ ਹਨ।
ਇਸ ਮੌਕੇ ਪੰਜਾਬ ਦੇ...








