ਵਧਦੀਆਂ ਕੀਮਤਾਂ ਕਾਰਨ ਲੋਕਾਂ ਨੇ ਘੱਟ ਕੀਤਾ ਖੰਡ ਦਾ ਸੇਵਨ, ਜਾਣੋ ਕੀ ਅਜਿਹਾ ਕਰਨਾ ਫਾਇਦੇਮੰਦ ਹੋਵੇਗਾ?
BENEFITS OF CUTTING DOWN ON SUGAR: ਪਿਛਲੇ ਇੱਕ ਸਾਲ ਵਿੱਚ ਖੰਡ ਦੀ ਰਿਟੇਲ ਅਤੇ ਹੋਲਸੇਲ ਕੀਮਤਾਂ ਵਿੱਚ ਲਗਭਗ 40 ਫੀਸਦੀ ਤੋਂ 50 ਫੀਸਦੀ ਦਾ ਭਾਰੀ ਵਾਧਾ ਦੇਖਿਆ ਗਿਆ। ਉਤਰਾਖੰਡ, ਪੰਜਾਬ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਸਮੇਤ 8 ਸੂਬਿਆਂ ਵਿੱਚ ਖੰਡ ਦੀ ਕੀਮਤ 65 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਈ ਹੈ। ਤਿਓਹਾਰਾਂ ਦੇ ਮੌਸਮ ਦੀ ਸ਼ੁਰੂਆਤ ਵਿੱਚ ਕੀਮਤਾਂ ਵਿੱਚ ਹੋਏ ਇਸ ਵਾਧੇ ਨੇ ਘਰਾਂ ਦੇ ਰਸੋਈ ਬਜਟ ਨੂੰ ਪੂਰੀ ਕਰ੍ਹਾਂ ਵਿਗਾੜ ਦਿੱਤਾ ਹੈ। ਹਾਲਾਂਕਿ, ਦੂਜੇ ਪਾਸੇ ਦੇਖੀਏ, ਤਾਂ ਸਿਹਤ ਮਾਹਰ ਦਾ ਮੰਨਣਾ ਹੈ ਕਿ ਕੀਮਤਾਂ ਵਿੱਚ ਇਸ ਵਾਧੇ ਨਾਲ ਲੋਕ ਖੰਡ ਦਾ ਸੇਵਨ ਘੱਟ ਕਰ ਸਕਦੇ ਹਨ, ਜੋ ਕਿ ਬਹੁਤ ਵਧੀਆਂ ਗੱਲ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਖੰਡ ਇੱਕ ਕਾਰਬੋਹਾਈਡ੍ਰੇਟ ਹੈ। ਸਰੀਰ ਇਸਨੂੰ ਗਲੂਕੋਜ਼ ਨਾਲ ਤੋੜਦਾ ਹੈ, ਜਿਸ ਨਾਲ ਤੁਹਾਨੂੰ ਜ਼ਰੂਰੀ ਐਨਰਜੀ ਮਿਲਦੀ ਹੈ। ਹਾਲਾਂਕਿ, ਕੁਝ ਤਰ੍ਹਾਂ ਦੀਆਂ ਖੰਡਾਂ ਫਲਾਂ ਅਤੇ ਡੇਅਰੀ ਪ੍ਰੋਡਕਟਾਂ ਵਿੱਚ ਕੁਦਰਤੀ ਪਾਈ ਜਾਂਦੀ ਹੈ ਜਦਕਿ ਹੋਰ ਤਰ੍ਹਾਂ ਦੀ ਖੰਡ ਨੁਕਸਾਨਦੇਹ ਚੀਜ਼ਾਂ ਤੋਂ ਮਿਲਦੀ ਹੈ। ਇਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰ...








