ਹਰਿਆਣਾ ਵਿੱਚ ਪਹਿਲੀ ਵਾਰ ਹੋਵੇਗਾ ਰਾਜ ਪੱਧਰੀ ਫਿਲਮ ਫੈਸਟੀਵਲ, 12 ਤੋਂ 15 ਨਵੰਬਰ ਤੱਕ ਸਜੇਗਾ ‘ਹਰਿਆਣਾ ਫਿਲਮ ਫੈਸਟੀਵਲ-2026’
ਚੰਡੀਗੜ੍ਹ, 30 ਜੂਨ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਸੂਬੇ ਨੂੰ ਫਿਲਮ, ਸੱਭਿਆਚਾਰ ਅਤੇ ਰਚਨਾਤਮਕ ਉਦਯੋਗਾਂ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਸੂਬੇ ਵਿੱਚ ਪਹਿਲੀ ਵਾਰ 'ਹਰਿਆਣਾ ਫਿਲਮ ਫੈਸਟੀਵਲ-2026' ਦਾ ਆਯੋਜਨ 12 ਤੋਂ 15 ਨਵੰਬਰ, 2026 ਤੱਕ ਕਰਨ ਦਾ ਫੈਸਲਾ ਲਿਆ ਗਿਆ ਹੈ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਹਰਿਆਣਾ ਫਿਲਮ ਫੈਸਟੀਵਲ-2026 ਦੇ ਆਯੋਜਨ ਦੀ ਘੋਸ਼ਣਾ ਕੀਤੀ ਸੀ। ਇਸੇ ਸੰਦਰਭ ਵਿੱਚ ਮੰਗਲਵਾਰ ਨੂੰ ਫੈਸਟੀਵਲ ਦੀਆਂ ਤਿਆਰੀਆਂ ਨੂੰ ਲੈ ਕੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਉੱਚ-ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਕਲਾ ਅਤੇ ਸੱਭਿਆਚਾਰਕ ਕਾਰਜ ਵਿਭਾਗ, ਦਾਦਾ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ (DLC SUPVA), ਰੋਹਤਕ ਦੇ ਸੀਨੀਅਰ ਅਧਿਕਾਰੀਆਂ ਅਤੇ ਮਾਹ...







