ਆਮਜਨਤਾ ਤੱਕ ਸਰਕਾਰੀ ਸੇਵਾਵਾਂ ਦੀ ਸਮੇਂਬੱਧ ਉਪਲਬਧਤਾ ਵਿੱਚ ਹਰਿਆਣਾ ਦੀ ਗਿਣਤੀ ਦੇਸ਼ ਵਿੱਚ ਅਵੱਲ ਸੂਬਿਆਂ ਵਿੱਚ – ਰਾਜਪਾਲ
ਚੰਡੀਗੜ੍ਹ, 9 ਅਪ੍ਰੈਲ - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਨਿਰਧਾਰਿਤ ਸਮੇਂ ਅੰਦਰ ਆਮ ਜਨਤਾ ਤੱਕ ਸਰਕਾਰੀ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੈ, ਜੋ ਕਿ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।
ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਇਹ ਗੱਲ ਅੱਜ ਲੋਕ ਭਵਨ ਹਰਿਆਣਾ ਵਿੱਚ ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਦੀ 2024-25 ਦੀ ਸਾਲਾਨਾ ਰਿਪੋਰਟ ਦੇ ਵਿੋਮਚਨ ਮੌਕੇ 'ਤੇ ਕਹੀ। ਉਨ੍ਹਾਂ ਨੇ ਸਰਕਾਰ ਵੱਲੋਂ ਲਾਗੂ ਆਟੋ ਅਪੀਲ ਸਿਸਟਮ ਦੀ ਵੀ ਸ਼ਲਾਘਾ ਕੀਤੀ, ਜਿਸ ਦੇ ਕਾਰਨ ਨਿਰਧਾਰਿਤ ਸਮੇਂ ਲੰਘਦੇ ਹੀ ਬਿਨੈ ਸਵੈਚਾਲਿਤ ਰੂਪ ਨਾਲ ਅਪੀਲ ਵਿੱਚ ਬਦਲ ਜਾਂਦਾ ਹੈ ਅਤੇ ਹੱਲ ਲਈ ਉੱਚ ਅਧਿਕਾਰੀਆਂ ਦੀ ਜਾਣਕਾਰੀ ਵਿੱਚ ਪਹੁੰਚ ਜਾਂਦਾ ਹੈ।
ਮਾਣਯੋਗ ਰਾਜਪਾਲ ਨੇ ਆਯੋਗ, ਰਾਜ ਸਰਕਾਰ ਅਤੇ ਇਸ ਯਤਨ ਨਾਲ ਜੁੜੇ ਸਾਰੇ ਅਧਿਕਾਰੀਆਂ ਨੂੰ ਪਬਲਿਕ ਸ...








