ਬਧਵਾਨ ਡਿਸਟ੍ਰੀਬਿਊਟਰੀ ‘ਤੇ ਆਰਡੀ 66700 ਦੇ ਆਰਸੀਸੀ ਪਾਈਪਲਾਈਨ ਦੇ ਕੰਮ ਨੂੰ 15 ਜੂਨ ਤੱਕ ਕੀਤਾ ਜਾਵੇ ਪੂਰਾ- ਸ਼ਰੂਤੀ ਚੌਧਰੀ
ਚੰਡੀਗੜ੍ਹ, 11 ਮਈ – ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬਧਵਾਨ ਡਿਸਟ੍ਰੀਬਿਊਟਰੀ ਰੀਮਾਡਲਿੰਗ ਪ੍ਰੋਜੈਕਟ ਦੇ ਆਰਡੀ 66700 ਦੇ ਆਰਸੀਸੀ ਪਾਈਪਲਾਈਨ ਦੇ ਕੰਮ ਆਉਣ ਵਾਲੀ 15 ਜੂਨ ਤੱਕ ਹਰ ਹਾਲ ਵਿੱਚ ਪੂਰੇ ਕੀਤੇ ਜਾਣ, ਤਾਂ ਜੋ ਖੇਤਰ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਦਾ ਲਾਭ ਸਮੇਂ ਸਿਰ ਮਿਲ ਸਕੇ।
ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਨੇ ਇਹ ਨਿਰਦੇਸ਼ ਅੱਜ ਬਧਵਾਨ ਡਿਸਟ੍ਰੀਬਿਊਟਰੀ ਰੀਮਾਡਲਿੰਗ ਪ੍ਰੋਜੈਕਟ ਦੇ ਅਚਨਚੇਤ ਨਿਰੀਖਣ ਦੌਰਾਨ ਦਿੱਤੇ। ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਬਧਵਾਨ ਡਿਸਟ੍ਰੀਬਿਊਟਰੀ ਨੂੰ 41.30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਰੀਮਾਡਲ ਕਰਨ ਦੇ ਕੰਮ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਇਸ ਪ੍ਰੋਜੈਕਟ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੋਜੈਕਟ ਦੇ ਕੰਮਾਂ ਵਿੱਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ ਅਤੇ ਸਾਰੀਆਂ ਲੰਬਿਤ ਪ੍ਰਕਿਰਿਆਵਾਂ ਨ...








