ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ: ਸਕੂਲ ਆਫ਼ ਹੈਪੀਨੈੱਸ ਬੀਹਲਾ ਦੀ ਕੌਮੀ ਸਨਮਾਨ ਲਈ ਚੋਣ
ਬਰਨਾਲਾ, 19 ਜੂਨ- ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ 2025 -26 ਲਈ ਕਰਵਾਏ ਗਏ ਸਰਵੇਖਣ ਵਿੱਚ ਜ਼ਿਲ੍ਹੇ ਦੇ ਸਕੂਲ ਆਫ਼ ਹੈਪੀਨੈੱਸ ਬੀਹਲਾ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ 'ਤੇ ਵਧੀਆ ਕਾਰਗੁਜ਼ਾਰੀ/ ਬੁਨਿਆਦੀ ਢਾਂਚੇ ਬਦੌਲਤ ਰਾਸ਼ਟਰੀ ਪੱਧਰ 'ਤੇ ਸਨਮਾਨ ਲਈ ਚੁਣਿਆ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਸਵੱਛ ਅਤੇ ਹਰਿਤ ਵਿਦਿਆਲਿਆ ਰੇਟਿੰਗ 2025 -26 ਲਈ ਕਰਵਾਏ ਗਏ ਸਰਵੇਖਣ ਵਿੱਚ ਪੇਂਡੂ ਸ਼੍ਰੇਣੀ-1 ਵਿੱਚ ਸਕੂਲ ਆਫ਼ ਹੈਪੀਨੈੱਸ ਬੀਹਲਾ ਨੇ ਕੌਮੀ ਪੱਧਰ ਉੱਤੇ 18ਵਾਂ ਰੈਂਕ ਹਾਸਲ ਕੀਤਾ ਹੈ ਅਤੇ ਇਸ ਸ਼੍ਰੇਣੀ ਵਿਚ ਪੰਜਾਬ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ ਅਤੇ ਸਵੱਛ ਹਰਿਤ ਵਿਦਿਆਲਿਆ ਰੇਟਿੰਗ ਤਹਿਤ ਕੌਮੀ ਪੱਧਰੀ ਸਰਟੀਫਿਕੇਟ ਤੇ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਕੂਲ ਮੁਖੀ, ਅਧਿਆਪਕਾਂ ਸਮੇਤ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ।
ਜ਼ਿਲ੍ਹਾ ਸਿੱਖਿਆ ਅਫ਼...








