ਕੀ ਤੁਸੀਂ ਅਖਬਾਰ ਵਿੱਚ ਪੈਕ ਕੀਤੇ ਭੋਜਨ ਖਾ ਰਹੇ ਹੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਖਤਰਾ
FFECT OF PACKING FOOD IN NEWSPAPER: ਸਵੇਰ ਦੇ ਟਿਫਿਨ ਤੋਂ ਲੈ ਕੇ ਸ਼ਾਮ ਦੇ ਨਾਸ਼ਤੇ ਤੱਕ, ਹਰ ਚੀਜ਼ ਨੂੰ ਅਖ਼ਬਾਰਾਂ ਵਿੱਚ ਲਪੇਟਿਆ ਜਾਂਦਾ ਹੈ। ਜਦੋਂ ਘਰ ਵਿੱਚ ਤੇਲਯੁਕਤ ਭੋਜਨ ਤਿਆਰ ਕੀਤਾ ਜਾਂਦਾ ਹੈ, ਤਾਂ ਵੀ ਉਸ ਵਿੱਚੋਂ ਵਾਧੂ ਤੇਲ ਕੱਢਣ ਲਈ ਅਖ਼ਬਾਰ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤਿਆਂ ਨੂੰ ਅਖ਼ਬਾਰ ਵਿੱਚ ਸੁੱਕੇ ਭੋਜਨ ਲਪੇਟਣ ਦੀ ਆਦਤ ਹੁੰਦੀ ਹੈ। ਹਾਲਾਂਕਿ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ਇਸ ਆਦਤ ਵਿਰੁੱਧ ਚੇਤਾਵਨੀ ਦਿੱਤੀ ਹੈ। FSSAI ਅਨੁਸਾਰ, ਇਸ ਕਿਸਮ ਦੀ ਪੈਕਿੰਗ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਅਖਬਾਰਾਂ ਵਿੱਚ ਲਪੇਟਿਆਂ ਭੋਜਨ ਕਿਵੇਂ ਖਤਰਨਾਕ ਹੈ?
FSSAI ਨੇ X 'ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, "ਅਖਬਾਰ ਵਿੱਚ ਤਲਿਆ ਖਾਣਾ ਲਪੇਟਨਾ ਚਾਹੇ ਨੁਕਸਾਨਦੇਹ ਨਾ ਲੱਗੇ ਪਰ ਇਸ ਨਾਲ ਸਿਹਤ ਨੂੰ ਗੰਭੀਰ ਖਤਰਾ ਹੋ ਸਕਦਾ ਹੈ। ਅਖਬਾਰ ਦੀ ਛਪਾਈ ਵਾਲੀ ਸਿਆਹੀ ਵਿੱਚ ਜ਼ਹਿਰੀਲੇ ਕੈਮੀਕਲ ਅਤੇ ਸੀਸਾ ਵਰਗੀਆਂ ਧਾਤਾਂ ਹੁੰਦੀਆਂ ਹਨ। ਜਦੋਂ ਗਰਮ ਖਾਣਾ ਸਿਆਹੀ ਦੇ ਸਪੰਰਕ ਵਿੱਚ ਆਉਦਾ ਹੈ, ਤਾਂ ਇਹ ਜ਼ਹਿਰੀਲੇ ਤੱਤ ਸਿੱਧੇ ਖਾਣੇ ਵਿੱਚ ਮਿਲ...








