ਅਮਨ ਅਰੋੜਾ ਨੇ 100-125 ਫੀਸਦ ਐਫ.ਸੀ.ਆਈ. ਰਿਟਰਨ, ਫਾਸਟ-ਟਰੈਕ ਪ੍ਰਵਾਨਗੀਆਂ ਦੇ ਨਾਲ ਆਲਮੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱ
ਚੰਡੀਗੜ੍ਹ/ਦੁਬਈ, 9 ਸਤੰਬਰ: ਪੰਜਾਬ ਨੂੰ ਭਾਰਤ ਦੇ ਅਗਲੇ ਵੱਡੇ ਅਤੇ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਯੂਏਈ ਦੇ ਨਿਵੇਸ਼ਕਾਂ ਅਤੇ ਵਿਸ਼ਵ ਪੱਧਰੀ ਕਾਰੋਬਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਦਯੋਗਾਂ ਨੂੰ ਸੂਬੇ ਦੀ ਨਵੀਂ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ-2026 ਤਹਿਤ 100 ਫੀਸਦ ਤੋਂ 125 ਫੀਸਦ ਵਿੱਤੀ ਪ੍ਰੋਤਸਾਹਨ, ਫਾਸਟ-ਟਰੈਕ ਪ੍ਰਵਾਨਗੀਆਂ ਅਤੇ ਸਿੰਗਲ-ਵਿੰਡੋ ਪਲੇਟਫਾਰਮ ਇਨਵੈਸਟ ਪੰਜਾਬ ਰਾਹੀਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏਆਈਐਮ) ਦੌਰਾਨ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚਾ, ਹੁਨਰਮੰਦ ਨੌਜਵਾਨ, ਸਾਜ਼ਗਾਰ ਉੱਦਮੀ ਈਕੋਸਿਸਟਮ, ਉੱਨਤ ਖੇਤੀਬਾੜੀ, ਰਣਨੀਤਕ ਸੰਪਰਕ ਅਤੇ ਵਿਆਪਕ ਖ਼ਪਤਕਾਰ ਮਾਰਕੀਟ ਮੌਜੂਦ ਹੈ ਜੋ ਇਸ ਨੂੰ ਯੂਏਈ ਅਤੇ ਵਿਸ਼ਵ ਪੱਧਰੀ ਨਿਵੇਸ਼ਕਾਂ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ।
ਯੂਏਈ ਆਧਾਰਿਤ ਨਿਵੇਸ਼ਕਾਂ, ਵਿ...








