ਜੇਮੀਮਾ ਰੌਡਰਿਗਜ਼ ਨੇ ਰਚਿਆ ਇਤਿਹਾਸ… ਸਮ੍ਰਿਤੀ ਮੰਧਾਨਾ ਦਾ ਤੋੜਿਆ ਰਿਕਾਰਡ, WPL ਵਿੱਚ ਬਣੀ ਸਭ ਤੋਂ ਘੱਟ ਉਮਰ ਦੀ ਕਪਤਾਨ
ਮਹਿਲਾ ਪ੍ਰੀਮੀਅਰ ਲੀਗ (WPL) ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਉਸ ਵੇਲੇ ਜੁੜ ਗਿਆ, ਜਦੋਂ ਭਾਰਤੀ ਸਟਾਰ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੇ ਕਪਤਾਨੀ ਸੰਭਾਲ ਕੇ ਨਵਾਂ ਇਤਿਹਾਸ ਰਚ ਦਿੱਤਾ। 24 ਸਾਲ ਦੀ ਉਮਰ ਵਿੱਚ ਜੇਮੀਮਾ WPL ਦੀ ਸਭ ਤੋਂ ਘੱਟ ਉਮਰ ਦੀ ਕਪਤਾਨ ਬਣ ਗਈ ਹੈ। ਇਸ ਨਾਲ ਉਸਨੇ ਟੀਮ ਇੰਡੀਆ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ ਦਾ ਰਿਕਾਰਡ ਵੀ ਤੋੜ ਦਿੱਤਾ, ਜੋ ਪਹਿਲਾਂ WPL ਦੀ ਸਭ ਤੋਂ ਨੌਜਵਾਨ ਕਪਤਾਨ ਰਹਿ ਚੁੱਕੀ ਸੀ।
ਜੇਮੀਮਾ ਰੌਡਰਿਗਜ਼ ਦੀ ਇਹ ਉਪਲਬਧੀ ਸਿਰਫ਼ ਉਮਰ ਦੇ ਮਾਪਦੰਡ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਉਸਦੀ ਲੀਡਰਸ਼ਿਪ, ਮੈਚ ਮੈਚੌਰਟੀ ਅਤੇ ਕ੍ਰਿਕਟਿੰਗ ਸੋਚ ਨੂੰ ਵੀ ਦਰਸਾਉਂਦੀ ਹੈ। ਦਿੱਲੀ ਕੈਪਿਟਲਜ਼ ਵੱਲੋਂ ਖੇਡ ਰਹੀ ਜੇਮੀਮਾ ਨੇ ਆਪਣੇ ਕਰੀਅਰ ਦੌਰਾਨ ਹਮੇਸ਼ਾਂ ਜ਼ਿੰਮੇਵਾਰੀ ਨਾਲ ਖੇਡ ਦਿਖਾਈ ਹੈ ਅਤੇ ਮੁਸ਼ਕਲ ਹਾਲਾਤਾਂ ਵਿੱਚ ਟੀਮ ਨੂੰ ਸੰਭਾਲਣ ਦੀ ਸਮਰੱਥਾ ਸਾਬਤ ਕੀਤੀ ਹੈ।
WPL ਦੇ ਇੱਕ ਮਹੱਤਵਪੂਰਨ ਮੈਚ ਤੋਂ ਪਹਿਲਾਂ ਜਦੋਂ ਟੀਮ ਮੈਨੇਜਮੈਂਟ ਨੇ ਉਸਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ, ਤਾਂ ਕ੍ਰਿਕਟ ਪ੍ਰੇਮੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਜੇਮੀਮਾ...








