ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਫਰੀਦਾਬਾਦ ਦੇ ਜਿਲ੍ਹਾ ਹਸਪਤਾਲ ਵਿੱਚ ਹਾਰਟ ਸੈਂਟਰ ਦਾ ਕੀਤਾ ਉਦਘਾਟਨ, ਕਿਫਾਇਤੀ ਦਰਾਂ ‘ਤੇ ਮਿਲੇਗਾ ਦਿੱਲ ਦਾ ਇਲਾਜ
ਚੰਡੀਗੜ੍ਹ, 20 ਮਾਰਚ - ਹਰਿਆਣਾ ਦੇ ਮਾਲ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਅੱਜ ਫਰੀਦਾਬਾਦ ਦੇ ਜਿਲ੍ਹਾ ਹਸਪਤਾਲ (ਬੀਕੇ ਹਸਪਤਾਲ) ਵਿੱਚ ਹਾਰਟ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਦਿੱਲ ਦੇ ਰੋਗਾਂ ਦਾ ਆਧੁਨਿਕ ਇਲਾਜ ਆਮ ਜਨਤਾ ਨੂੰ ਘੱਟ ਖਰਚ ਵਿੱਚ ਉਪਲਬਧ ਹੋਵੇਗਾ। ਨਿਜੀ ਹਸਪਤਾਲਾਂ ਵਿੱਚ ਜਿੱਥੇ ਸਟੰਟ ਦਾ ਖਰਚ ਕਰੀਬ 2 ਲੱਖ ਰੁਪਏ ਤੱਕ ਹੁੰਦਾ ਹੈ, ਉੱਥੇ ਹੀ ਇੱਥੇ ਇਹ ਸਹੂਲਤ ਕਿਫਾਇਤੀ ਦਰਾਂ 'ਤੇ ਦਿੱਤੀ ਜਾਵੇਗੀ ਅਤੇ ਜਾਂਚਾਂ ਵੀ ਘੱਟ ਫੀਸ 'ਤੇ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਇੱਕ ਸਾਲ ਦੇ ਅੰਦਰ ਹਸਪਤਾਲ ਦਾ ਵਿਸਤਾਰ ਕੀਤਾ ਜਾਵੇਗਾ ਅਤੇ 200 ਤੋਂ 400 ਬੈਡ ਦਾ ਨਵਾਂ ਆਧੁਨਿਕ ਹਸਪਤਾਲ ਵੀ ਸਥਾਪਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਪ੍ਰਤੀਬੱਧ ਹੈ। ਬੀਕੇ ਹਸਪਤਾਲ ਨੂੰ ਖੇਤਰ ਦੇ ਲੱਖਾਂ ਲੋਕਾਂ ਦੀ ਜੀਵਨ ਰੇਖਾ ਦੱਸਦੇ ਹੋਏ ਉਨ੍ਹਾਂ ਨੇ ਸਹੂਲਤਾ...








