ਨਾਬਾਰਡ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਵੱਲੋਂ ਨਾਬਾਰਡ ਅਧੀਨ ਵੱਖ-ਵੱਖ ਕਾਰਜਾਂ ਦੀ ਸਮੀਖਿਆ
ਰੂਪਨਗਰ, 20 ਜਨਵਰੀ: ਨਾਬਾਰਡ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਡਾ. ਅਜੇ ਕੁਮਾਰ ਸੂਦ, ਡਿਪਟੀ ਮੈਨੇਜਿੰਗ ਡਾਇਰੈਕਟਰ (ਡੀਐਮਡੀ), ਨਾਬਾਰਡ ਨੇ ਸ਼੍ਰੀ ਵਿਨੋਦ ਕੁਮਾਰ ਆਰਿਆ, ਸੀਜੀਐਮ/ਓਆਈਸੀ ਨਾਬਾਰਡ ਪੰਜਾਬ ਅਤੇ ਸ਼੍ਰੀ ਰਮੇਸ਼ ਬਾਬੂ ਬੋਰੀਗੱਡਾ, ਸੀਜੀਐਮ ਨਾਬਾਰਡ ਪੰਜਾਬ ਦੇ ਨਾਲ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਿਤ ਵਿਕਾਸ ਪ੍ਰੋਜੈਕਟਾਂ ਦਾ ਦੌਰਾ ਕੀਤਾ।
ਦੌਰੇ ਦੌਰਾਨ ਡਾ. ਸੂਦ ਨੇ ਅੰਬੂਜਾ ਫਾਊਂਡੇਸ਼ਨ ਵੱਲੋਂ ਲਾਗੂ ਨਾਬਾਰਡ ਵਾਟਰਸ਼ੈਡ ਵਿਕਾਸ ਪ੍ਰੋਜੈਕਟ ਹੇਠ ਕੀਤੇ ਗਏ ਕਾਰਜ ਦੀ ਸਮੀਖਿਆ ਕੀਤੀ। ਟੀਮ ਨੇ ਖਾਦ ਬਣਾਉਣ ਵਾਲ਼ੇ ਪ੍ਰੋਜੈਕਟਾਂ ਸਮੇਤ ਫਾਰਮ ਪੌਂਡ ਆਦਿ ਦਾ ਦੌਰਾ ਕੀਤਾ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਖੇਤੀਬਾੜੀ ਖੇਤਰਾਂ ’ਤੇ ਪਏ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ’ਤੇ ਡੀਐਮਡੀ ਅਤੇ ਸੀਜੀਐਮ ਵੱਲੋਂ ਵਾਟਰਸ਼ੈਡ ਖੇਤਰ ਵਿੱਚ ਚੱਲ ਰਹੀ ਮੁਹਿੰਮ ਦਾ ਨਿਰੀਖਣ ਕੀਤਾ।
ਇਸ ਤੋਂ ਬਾਅਦ ਡਾ. ਸੂਦ ਨੇ ਲਗਭਗ 80 ਭਾਈਵਾਲਾਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਐਲਡੀਐਮ ਰੂਪਨਗਰ, ਡਾਇਰੈਕਟਰ ਆਰਐਸਈਟੀਆਈ ਰੂਪਨਗਰ, ਵਾਟਰਸ਼ੈਡ ਕਮੇਟੀ...








