ਏਸੀਐਸ ਸਿਹਤ ਡਾ. ਸੁਮਿਤਾ ਮਿਸ਼ਰਾ ਨੇ ਰਾਜਵਿਆਪੀ ਸਮੀਖਿਆ ਕਰ ਵਿਆਪਕ ਸੁਧਾਰ ਦੇ ਨਿਰਦੇਸ਼ ਕੀਤੇ ਜਾਰੀ
ਚੰਡੀਗੜ੍ਹ, 1 ਅਪ੍ਰੈਲ - ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਹਰਿਆਣਾ ਵਿੱਚ ਪਬਲਿਕ ਸਿਹਤ ਸੇਵਾਵਾਂ ਨੂੰ ਹੋਰ ਵੱਧ ਪ੍ਰਭਾਵੀ, ਜਵਾਬਦੇਹ ਅਤੇ ਮਰੀਜਾਂ ਦੀ ਇਲਾਜ ਸੇਵਾਵਾਂ ਨੂੰ ਬਿਹਤਰ ਬਨਾਉਣ ਦੇ ਉਦੇੈ ਨਾਲ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ।
ਸਿਵਲ ਸਰਜਨਾਂ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਰਾਜਪੱਧਰੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਡਾ. ਮਿਸ਼ਰਾ ਨੇ ਦਵਾਈ ਪ੍ਰਬੰਧਨ, ਬਿਹਤਰ ਜਾਂਚ ਸਹੂਲਤਾਂ ਅਤੇ ਹਸਪਤਾਲਾਂ ਦੇ ਸੁਚਾਰੂ ਸੰਚਾਲਨ 'ਤੇ ਕੇਂਦ੍ਰਿਤ ਇੱਕ ਸਪਸ਼ਟ ਕਾਰਜਯੋਜਨਾ ਪੇਸ਼ ਕੀਤੀ। ਊਨ੍ਹਾਂ ਨੇ ਕਿਹਾ ਕਿ ਇਹ ਸਿਵਲ ਸਰਜਨਾਂ ਦੀ ਜਿਮੇਵਾਰੀ ਹੈ ਕਿ ਹਰੇਕ ਸੋਮਵਾਰ ਨੂੰ ਦਵਾਈਆਂ ਦੇ ਸਟਾਕ ਦਾ ਡੇਟਾ ਅਪਡੇਟ ਕੀਤਾ ਜਾਵੇ ਅਤੇ ਸਾਰੀ ਸਿਹਤ ਅਦਾਰਿਆਂ ਵਿੱਚ ਜਰੂਰੀ ਦਵਾਈਆਂ ਦੀ ਉਪਲਬਧਤਾ ਬਿਨ੍ਹਾ ਕਿਸੇ ਰੁਕਾਵਟ ਦੇ ਯਕੀਨੀ ਕੀਤੀਆਂ ਜਾਣ।
&...








