ਸੈੱਟ ‘ਤੇ ਪੁੱਜੀ ਪੰਜਾਬੀ ਵੈੱਬ ਸੀਰੀਜ਼ ‘ਉਸ ਦੀ ਕਿਰਪਾ’, ਗੁਰਚੇਤ ਚਿੱਤਰਕਾਰ ਨੇ ਅਦਾ ਕੀਤੀ ਇਹ ਰਸਮ
ਫਰੀਦਕੋਟ: ਪੰਜਾਬੀ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਅਦਾਕਾਰ, ਕਾਮੇਡੀਅਨ ਅਤੇ ਨਿਰਮਾਤਾ ਗੁਰਚੇਤ ਚਿੱਤਰਕਾਰ ਨੇ ਆਪਣੀ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ 'ਉਸ ਦੀ ਕਿਰਪਾ' ਦਾ ਮਹੂਰਤ ਕਲੈਪ ਦੇਣ ਦੀ ਰਸਮ ਅਦਾ ਕਰ ਦਿੱਤੀ ਹੈ। ਇਹ ਫਿਲਮ ਅੱਜ ਸੈੱਟ 'ਤੇ ਪੁੱਜ ਗਈ ਹੈ।
ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਰੂਹਾਨੀਅਤ ਦੇ ਰੰਗਾਂ ਵਿੱਚ ਰੰਗੀ ਜਾ ਰਹੀ ਇਸ ਭਾਵਪੂਰਨ ਵੈੱਬ ਸੀਰੀਜ਼ ਦੇ ਲੇਖਕ ਕੁਲਵੀਰ ਸਿੰਘ ਮੁਸ਼ਕਾਬਾਦ ਹਨ ਜਦਕਿ ਨਿਰਦੇਸ਼ਕ ਕਮਾਂਡ ਬਿਕਰਮ ਗਿੱਲ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਬੇਹਤਰੀਣ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਪੁਰਾਤਨ ਪੰਜਾਬ ਦੀਆਂ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਪੰਜਾਬੀ ਵੈੱਬ ਸੀਰੀਜ਼ ਦੇ ਕੈਮਰਾਮੈਨ ਸਰੂਪ ਸਿੰਘ, ਨਿਰਮਾਤਾ ਜਗਦੀਪ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਢਿੱਲੋ ਹਨ, ਜਿਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਮਿਆਰੀ ਕੰਟੈਂਟ ਅਤੇ ਪ੍ਰਭਾਵਪੂਰਨ ਤਾਣੇ-ਬਾਣੇ 'ਚ ਬੁਣੀ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਵਿਚਲੇ ਕਲਾਕਾਰਾਂ ਵਿੱਚ ਕਮਲਜੀਤ ਕੌਰ, ਹਰਦੀਸ਼ ਕੌਰ ਮਰੀਂਡਾ, ਨਵਦੀਪ ਕੌਰ, ਪਵਨ ਪਹਾੜਪੁਰੀਆ ਸ਼ਾਮਲ ਹਨ।
...







