ਗਾਇਕ ਦਲੇਰ ਮਹਿੰਦੀ ਦੀ ਬਾਲੀਵੁੱਡ ਫਿਲਮ ‘ਚ ਐਂਟਰੀ, ਅਕਸ਼ੈ ਕੁਮਾਰ ਦੀ ‘ਵੈਲਕਮ ਟੂ ਦ ਜੰਗਲ’ ‘ਚ ਆਉਣਗੇ ਨਜ਼ਰ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ 'ਭੰਗੜਾ ਕਿੰਗ' ਦਲੇਰ ਮਹਿੰਦੀ ਹੁਣ ਬਾਲੀਵੁੱਡ ਵਿੱਚ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਦਲੇਰ ਮਹਿੰਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਵੈਲਕਮ ਟੂ ਦ ਜੰਗਲ' ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ, ਕਿਉਂਕਿ ਸਾਲਾਂ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਹੁਣ ਵੱਡੇ ਪਰਦੇ 'ਤੇ ਵੀ ਆਪਣੀ ਛਾਪ ਛੱਡਣਗੇ।
'ਵੈਲਕਮ ਟੂ ਦ ਜੰਗਲ' ਮਸ਼ਹੂਰ 'ਵੈਲਕਮ' ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਹੀ ਦਲੇਰ ਮਹਿੰਦੀ ਦੀ ਐਂਟਰੀ ਨੇ ਫਿਲਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦਲੇਰ ਮਹਿੰਦੀ ਦੀ ਊਰਜਾਵਾਨ ਸ਼ਖਸੀਅਤ ਅਤੇ ਉਨ੍ਹਾਂ ਦਾ ਵਿਲੱਖਣ ਅੰਦਾਜ਼ ਦਰਸ਼ਕਾਂ ਨੂੰ ਹਮੇਸ਼ਾ ਹੀ ਪਸੰਦ ਆਇਆ ਹੈ।
ਤੁਹਾਨੂੰ ਦੱਸ ਦੇਈਏ ਕਿ ਦਲੇਰ ਮਹਿੰਦੀ ਨੇ ਆਪਣੇ ਕਰੀਅਰ ਦੌਰਾਨ ਕਈ ਸੁਪਰਹਿੱਟ ਗੀਤ ਦਿੱਤੇ ਹਨ,...








