ਬਠਿੰਡਾ ਫ਼ਿਲਮ ਫ਼ੈਸਟੀਵਲ ਦਾ ਹੋਇਆ ਐਲਾਨ, ਵਿਸ਼ੇਸ਼ ਸਕ੍ਰੀਨਿੰਗ ਦਾ ਹਿੱਸਾ ਬਣਨਗੀਆਂ ਇਹ ਫਿਲਮਾਂ
ਫਰੀਦਕੋਟ: ਪੰਜਾਬੀ ਫਿਲਮਾਂ ਖਾਸ ਕਰਕੇ ਲਘੂ ਫਿਲਮਾਂ ਨੂੰ ਹੁਲਾਰਾ ਅਤੇ ਹੁੰਗਾਰਾਂ ਦੇਣ ਵਿੱਚ 'ਬਠਿੰਡਾ ਫ਼ਿਲਮ ਫ਼ੈਸਟੀਵਲ' ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸਦੇ ਨਵੇਂ ਸੰਸਕਰਣ 2026 ਅਤੇ ਇਸ ਦੀ ਮੁਕੰਮਲ ਰੂਪ-ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਮਲਵਈ ਖੇਤਰ ਦੀਆਂ ਤਿੰਨ ਫਿਲਮਾਂ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਪ੍ਰਗਟਾਵਾ ਕਰਵਾਉਣ ਜਾ ਰਹੀਆ ਹਨ ਅਤੇ ਇਸੇ ਸਮਾਰੋਹ ਦੌਰਾਨ ਵਿਸ਼ੇਸ਼ ਸਕ੍ਰੀਨਿੰਗ ਦਾ ਵੀ ਹਿੱਸਾ ਬਣਨ ਜਾ ਰਹੀਆ ਹਨ।
'ਸ਼੍ਰੀ ਬਲਵੰਤ ਗਾਰਗੀ ਆਡੀਟੋਰੀਅਮ' ਵਿਖੇ ਵਿਸ਼ਾਲ ਪੱਧਰ 'ਤੇ ਆਯੋਜਿਤ ਕੀਤੇ ਜਾ ਰਹੇ ਇਸ ਫ਼ਿਲਮ ਫ਼ੈਸਟੀਵਲ ਦਾ ਉਦੇਸ਼ ਮਿਆਰੀ ਅਤੇ ਬੇਹਤਰੀਣ ਪੰਜਾਬੀ ਲਘੂ ਫਿਲਮਾਂ ਅਤੇ ਇਨ੍ਹਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਨਾਲ ਜੁੜੀਆਂ ਸ਼ਖਸ਼ੀਅਤਾਂ ਦੀ ਹੌਸਲਾ ਅਫ਼ਜਾਈ ਕਰਨਾ ਹੈ, ਜੋ ਇਸ ਉਦਯੋਗ ਨੂੰ ਵਿਸ਼ਾਲਤਾ ਭਰਿਆ ਰੂਪ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਦੀਆਂ ਹਨ। ਸਵੇਰ ਅਤੇ ਸ਼ਾਮ ਦੇ ਦੋ ਪੜਾਵਾਂ ਵਿੱਚ ਇਸ ਫਿਲਮ ਫੈਸਟੀਵਲ ਨੂੰ ਪੂਰਾ ਕੀਤਾ ਜਾਵੇਗਾ। ਇਸ ਲਈ ਚੁਣੀਆਂ ਗਈਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ 'ਲੰਘ ਆਜਾ ਪੱਤਣ...








