ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਲਈ ਤਿਆਰ ਅੰਮ੍ਰਿਤ ਰਾਜ ਚੱਢਾ, ਇਹ ਫਿਲਮ ਜਲਦ ਕਰਨਗੇ ਦਰਸ਼ਕਾਂ ਦੇ ਸਨਮੁੱਖ
ਚੰਡੀਗੜ੍ਹ: ਸਾਲ 2022 ਵਿੱਚ ਆਈ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਬਿਊਟੀਫੁੱਲ ਬਿੱਲੋ' ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ ਹਨ ਨਿਰਦੇਸ਼ਕ ਅੰਮ੍ਰਿਤ ਰਾਜ ਚੱਢਾ, ਜੋ ਲੰਮੇਂ ਵਕਫ਼ੇ ਬਾਅਦ ਬਤੌਰ ਨਿਰਦੇਸ਼ਕ ਇੱਕ ਵਾਰ ਮੁੜ ਅਪਣੀ ਪ੍ਰਭਾਵੀ ਸਿਨੇਮਾ ਮੌਜ਼ੂਦਗੀ ਦਾ ਪ੍ਰਗਟਾਵਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਨਿਰਦੇਸ਼ਨਾਂ ਹੇਠ ਬਣ ਰਹੀ ਪੰਜਾਬੀ ਫਿਲਮ 'ਲੁੱਟ ਮੁਬਾਰਕ' ਜਲਦ ਵਿਸ਼ਵ-ਭਰ ਵਿੱਚ ਪ੍ਰਦਰਸ਼ਿਤ ਹੋਵੇਗੀ।
ਕਾਮੇਡੀ-ਡ੍ਰਾਮੈਟਿਕ ਤਾਣੇ-ਬਾਣੇ 'ਚ ਬੁਣੀ ਜਾ ਰਹੀ ਹੈ ਉਕਤ ਫਿਲਮ, ਜਿਸ ਵਿੱਚ ਅਦਾਕਾਰ ਹਰੀਸ਼ ਵਰਮਾ ਅਤੇ ਅਦਾਕਾਰਾ ਕਾਨਿਕਾ ਮਾਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸਪੇਸ ਸ਼ੇਅਰ ਕਰਨਗੇ।
ਪੰਜਾਬ ਦੇ ਮੋਹਾਲੀ-ਖਰੜ੍ਹ ਆਦਿ ਇਲਾਕਿਆਂ ਵਿੱਚ ਇੰਨੀ ਦਿਨੀਂ ਤੇਜ਼ੀ ਨਾਲ ਫਿਲਮਾਈ ਜਾ ਰਹੀ ਹੈ ਉਕਤ ਫਿਲਮ, ਜਿਸ ਦੇ ਸਹਿ ਕਲਾਕਾਰਾਂ ਵਿੱਚ ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਰਦੀਪ ਗਿੱਲ, ਸੁਖਵਿੰਦਰ ਚਾਹਲ, ਬਨਿੰਦਰ ਬਨੀ ਅਤੇ ਮਲਕੀਤ ਰੋਣੀ ਆਦਿ ਸ਼ਾਮਿਲ ਹਨ।
ਬਤੌਰ ਸਹਾਇਕ ਨਿਰਦੇਸ਼ਕ ਅਪਣੇ ਕਰੀਅਰ ਦਾ...








