LSG ਦੀ ਹਾਰ ‘ਤੇ ਰਿਸ਼ਭ ਪੰਤ ਅਤੇ ਸੰਜੀਵ ਗੋਇਨਕਾ ਆਹਮੋ-ਸਾਹਮਣੇ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
Sanjiv Goenka Rishabh Pant Video: ਆਈਪੀਐਲ 2026 ਵਿੱਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਦੀ ਸ਼ੁਰੂਆਤ ਵਿੱਚ ਚੰਗੀ ਨਹੀਂ ਸੀ। ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਨੇ 17 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾਇਆ। ਹਾਰ ਤੋਂ ਬਾਅਦ ਐਲਐਸਜੀ ਦੇ ਕਪਤਾਨ ਰਿਸ਼ਭ ਪੰਤ ਅਤੇ ਮੁੱਖ ਕੋਚ ਜਸਟਿਨ ਲੈਂਗਰ ਟੀਮ ਦੇ ਮਾਲਕ ਸੰਜੀਵ ਗੋਇਨਕਾ ਨਾਲ ਤਿੱਖੀ ਬਹਿਸ ਕਰਦੇ ਦਿਖਾਈ ਦਿੱਤੇ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ 2024 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੋਂ ਐਲਐਸਜੀ ਦੀ ਹਾਰ ਤੋਂ ਬਾਅਦ ਗੋਇਨਕਾ ਅਤੇ ਕੇਐਲ ਰਾਹੁਲ ਵਿਚਕਾਰ ਹੋਈ ਬਹਿਸ ਨੂੰ ਤੁਰੰਤ ਯਾਦ ਕਰਵਾ ਦਿੱਤਾ। ਦੱਸ ਦਈਏ ਦੇਣ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੋਇਨਕਾ ਨੇ ਮੈਚ ਹਾਰਨ ਤੋਂ ਬਾਅਦ ਮੈਦਾਨ 'ਤੇ ਟੀਮ ਦੇ ਕਪਤਾਨ ਨਾਲ ਬਹਿਸ ਕੀਤੀ ਹੋਵੇ। ਉਹ ਕਈ ਵਾਰ ਅਜਿਹਾ ਕਰ ਚੁੱਕੇ ਹਨ। ਇਸ ਕਾਰਨ ਦੋਸ਼ ਲੱਗੇ ਹਨ ਕਿ ਉਹ ਆਪਣੀਆਂ ਹਰਕਤਾਂ ਨਾਲ ਖਿਡਾਰੀਆਂ 'ਤੇ ਦਬਾਅ ਬਣਾ ਰਹੇ ਹਨ।
Sanjiv Goenka Rishabh Pant Video: ਆਈਪੀਐਲ ...








