ਚੀਨ ਤੋਂ 0-5 ਨਾਲ ਹਾਰ ਕੇ ਭਾਰਤ ਉਬੇਰ ਕੱਪ ਤੋਂ ਬਾਹਰ, ਹੁਣ ਥਾਮਸ ਕੱਪ ‘ਤੇ ਨਜ਼ਰਾਂ
ਹਾਰਸੇਂਸ (ਡੈਨਮਾਰਕ): ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਮਜ਼ਬੂਤ ਸਥਿਤੀ ਵਿੱਚ ਹੋਣ ਦਾ ਫਾਇਦਾ ਨਹੀਂ ਚੁੱਕਣ ਵਿੱਚ ਅਸਫਲ ਰਹੀ, ਜਦੋਂ ਕਿ ਹੋਰ ਖਿਡਾਰਨਾਂ ਵੀ ਮਹੱਤਵਪੂਰਨ ਮੌਕਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀਆਂ, ਜਿਸ ਕਾਰਨ ਭਾਰਤ ਨੂੰ ਉਬੇਰ ਕੱਪ ਬੈਡਮਿੰਟਨ ਟੂਰਨਾਮੈਂਟ ਵਿੱਚ ਚੀਨ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਡੈਨਮਾਰਕ ਤੋਂ 2-3 ਦੀ ਹਾਰ ਨਾਲ ਸ਼ੁਰੂਆਤ ਕੀਤੀ ਸੀ, ਪਰ ਫਿਰ ਯੂਕਰੇਨ 'ਤੇ 4-1 ਦੀ ਜਿੱਤ ਨਾਲ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਣਾ ਰੱਖੀਆਂ ਸੀ।
ਪਿਛਲੇ ਤਿੰਨ ਮੈਚਾਂ ਵਿੱਚ 16 ਵਾਰ ਦੇ ਚੈਂਪੀਅਨ ਚੀਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ
ਭਾਰਤ ਨੂੰ ਉਬੇਰ ਕੱਪ ਵਿੱਚ ਆਪਣੇ ਪਿਛਲੇ ਤਿੰਨ ਮੈਚਾਂ ਵਿੱਚ 16 ਵਾਰ ਦੇ ਚੈਂਪੀਅਨ ਚੀਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਨੇ ਭਾਰਤ ਲਈ ਸ਼ੁਰੂਆਤ ਕੀਤੀ, ਜਦੋਂ ਕਿ ਇਸ਼ਰਾਨੀ ਬਰੂਆ ਅਤੇ ਦੇਵਿਕਾ ਸਿਹਾਗ ਨੂੰ ਹੋਰ ਦੋ ਸਿੰਗਲ ਮੈਚਾਂ ਲਈ ਉੱਨਤੀ ਹੁੱਡਾ ਅਤੇ ਤਨਵੀ ਸ਼ਰਮਾ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ।
ਸਿੰਧ...







