Monday, June 1
Shadow

ਮਾਲੇਰਕੋਟਲਾ ਵਿਧਾਇਕ ਨੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਤੇ ਵਾਇਸ ਚੇਅਰਮੈਨ ਨੂੰ ਦਿੱਤੀ ਵਧਾਈ

ਮਾਲੇਰਕੋਟਲਾ 25 ਮਾਰਚ :                         ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਬਲਾਕ ਸੰਮਤੀ ਨਵ ਨਿਯੁਕਤ  ਚੇਅਰਮੈਂਨ ਸੰਤੋਖ ਸਿੰਘ ਦਸੌਦਾ ਸਿੰਘ ਵਾਲਾ ਅਤੇ ਵਾਈਸ ਚੇਅਰਪਰਸਨ ਸੈਦਾ ਪ੍ਰਵੀਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਜੋ ਭਰੋਸਾ ਕਰਕੇ ਉਹਨਾਂ ਨੂੰ ਪੰਚਾਇਤ ਸਮਿਤੀ ਚੋਣਾਂ ਵਿੱਚ ਜਤਾਇਆ ਗਿਆ ਹੈ, ਉਹ ਉਨਾਂ ਦੇ ਭਰੋਸੇ ਤੇ ਖਰ੍ਹੇ ਉਤਰਨ ਤੇ ਹਰ ਲੋਕ ਭਲਾਈ ਅਤੇ ਵਿਕਾਸ ਦੇ ਕਾਰਜ ਬਿਨਾਂ ਪੱਖਪਾਤ ਅਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਨ ।

                        ਵਿਧਾਇਕ ਮਾਲੇਰਕੋਟਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਤੇ ਭਲਾਈ ਲਈ ਜੋ ਵੀ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਅਤੇ ਪਾਰਟੀ ਦਾ ਇੱਕ-ਇੱਕ ਵਰਕਰ ਤੇ ਅਹੁਦੇਦਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਨੂੰ ਵਿਕਾਸ ਪੱਖੋਂ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਨੇਕਾਂ ਉਪਰਾਲੇ ਤੇ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਨੂੰ ਜਮੀਨੀ ਪੱਧਰ ਤੇ ਸੁਖਾਵੇ ਢੰਗ ਨਾਲ ਲਾਗੂ ਕਰਨ ਵਿਚ ਅਹੁਦੇਦਾਰ ਅਹਿਮ ਭੂਮਿਕਾ ਨਿਭਾਉਣਗੇ।

                        ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪੰਚਾਇਤ ਸੰਮਤੀ ਦੀਆਂ ਚੋਣਾਂ ਹੋਈਆਂ ਸਨ ਤੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਸੀ ਤੇ ਹੁਣ ਚੇਅਰਮੈਂਨ ਤੇ ਵਾਇਸ ਚੇਅਰਪਰਸ਼ਨ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਇਹ ਨਵੇਂ ਚੁਣੇ ਅਹੁਦੇਦਾਰਾਂ ਨੂੰ ਮਿਲੀਆਂ ਜਿੰਮੇਵਾਰੀਆਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਇਕ ਨਵੀਂ ਦਿਸ਼ਾ ਮਿਲੇਗੀ ਤੇ ਹੋਰ ਬਿਹਤਰ ਤਰੀਕੇ ਨਾਲ ਵਿਕਾਸ ਪ੍ਰੋਜੈਕਟ ਉਲੀਕੇ ਜਾਣਗੇ।

                        ਇਸ ਉਪਰੰਤ ਸੰਤੌਖ ਸਿੰਘ ਅਤੇ ਸੈਦਾ ਪ੍ਰਵੀਨ ਨੇ ਪੰਜਾਬ ਸਰਕਾਰ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੌਂਪੀ ਜਿੰਮੇਵਾਰੀ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੌਜਨਾ ਕਮੇਟੀ ਸਾਕਿਬ ਅਲੀ ਰਾਜਾ, ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰ ਅਲੀ, ਵਿਧਾਇਕ ਮਾਲੇਰਕੋਟਲਾ ਦੇ ਸੁਪਤਨੀ ਫਰਿਆਲ ਰਹਿਮਾਨ, ਪੀ.ਏ. ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਯੂਥ ਆਗੂ ਏ.ਕੇ.ਵਾਈ.ਮੁਨਿਸ ਰਹਿਮਾਨ, ਚੇਅਰਮੈਨ ਵਪਾਰ ਮੰਡਲ ਹਲਕਾ ਮਾਲੇਰਕੋਟਲਾ ਬਾਬੂ ਇਮਤਿਆਜ਼ ਅਲੀ, ਬਲਾਕ ਪ੍ਰਧਾਨ ਅਬਦੁਲ ਹਲੀਮ, ਬਲਾਕ ਪ੍ਰਧਾਨ ਸਾਬਰ ਅਲੀ ਰਤਨ, ਗੁਰਮੀਤ ਸਿੰਘ, ਚਰਨਜੀਤ ਸਿੰਘ ਚੀਮਾ,ਜੋਗਿੰਦਰ ਜੋਗਾ, ਯਾਸੀਨ ਨੇਸਤੀ, ਹਲਕਾ ਕੁਆਰਡੀਨੇਟਰ ਪਰਵੀਨ, ਸੀਨੀਅਰ ਆਗੂ ਮੰਜੂ ਹਰਕਿਰਨ ਕੌਰ,  ਸੁਖਦਰਸ਼ਨ ਸਿੰਘ ਮਿੱਠੇਵਾਲ, ਮੁਹੰਮਦ ਸਕੂਰ ਕਿਲਾ ,ਸਾਜਨ ਅਨਸਾਰੀ,ਸਰਪੰਚ ਰਜ਼ੀਆ ਸੀਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀਪਾਲ ਸਿੰਘ, ਕੁਲਦੀਪ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੋਗੀ ਸਰਪੰਚ ਆਦਿ ਹਾਜ਼ਰ ਸਨ ।