ਧਰਮਸ਼ਾਲਾ ’ਚ ਤੀਜਾ ਟੀ20 ਅੱਜ; ਦੱਖਣੀ ਅਫਰੀਕਾ ਖਿਲਾਫ਼ ਗਿੱਲ ਦੀ ਬੱਲੇਬਾਜ਼ੀ ’ਤੇ ਰਹੇਗੀ ਨਜ਼ਰ
ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੀ-20 ਮੈਚ ਲਈ ਮੈਦਾਨ ਵਿਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਤੇ ਹੋਣਗੀਆਂ। ਗਿੱਲ ਨੂੰ ਸੰਜੂ ਸੈਮਸਨ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ..
ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੀ-20 ਮੈਚ ਲਈ ਮੈਦਾਨ ਵਿਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਤੇ ਹੋਣਗੀਆਂ। ਗਿੱਲ ਨੂੰ ਸੰਜੂ ਸੈਮਸਨ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਗਿੱਲ ਨੂੰ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨਾ ਲਗਪਗ ਤੈਅ ਹੈ, ਪਰ ਉਸ ਲਈ ਚੀਜ਼ਾਂ ਆਸਾਨ ਨਹੀਂ ਹਨ।
ਟੀ-20 ਵਿਸ਼ਵ ਕੱਪ ਹੁਣ ਸਿਰਫ਼ ਛੇ ਹਫ਼ਤੇ ਦੂਰ ਹੈ ਅਤੇ ਜੇਕਰ ਸਲਾਮੀ ਬੱਲੇਬਾਜ਼ ਇਨ੍ਹਾਂ ਮੈਚਾਂ ਵਿੱਚ ਆਪਣੀ ਗੁਆਚੀ ਲੈਅ ਲੱਭਣ ਵਿੱਚ ਅਸਫਲ ਰਹਿੰਦਾ ਹੈ, ਤਾਂ ਟੀਮ ਇੱਕ ਵੱਖਰੀ ਯੋਜਨਾ ’ਤੇ ਕੰਮ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਧਰਮਸ਼ਾਲਾ ਵਿੱਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ, ਪਰ ਮੈਚ ਤੋਂ ਪਹਿਲਾਂ ਭ...







