ਨਾਰੀ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ-2047 ਦਾ ਸੁਪਨਾ ਹੋਵੇਗਾ ਪੂਰਾ – ਨਾਇਬ ਸਿੰਘ ਸੈਣੀ
ਚੰਡੀਗੜ੍ਹ, 5 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ "ਸਸ਼ਕਤ ਨਾਰੀ, ਸਸ਼ਕਤ ਸਮਾਜ, ਸਸ਼ਕਤ ਰਾਸ਼ਟਰ" ਵਿਸ਼ੇ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਾਂਝੇ ਯਤਨਾਂ ਹੇਠ ਆਯੋਜਿਤ ਸੈਮੀਨਾਰ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਨਾਰੀ ਦੇ ਵਿਕਾਸ ਨਾਲ ਹੀ ਵਿਕਸਿਤ ਭਾਰਤ-2047 ਦਾ ਸੁਪਨਾ ਪੂਰਾ ਹੋਵੇਗਾ। ਜਦੋਂ ਨਾਰੀ ਸ਼ਕਤੀਸ਼ਾਲੀ ਹੋਵੇਗੀ ਤਾਂ ਰਾਸ਼ਟਰ ਬੁਲੰਦੀਆਂ ਨੂੰ ਛੂਹੇਗਾ।
ਉਨ੍ਹਾਂ ਨੇ ਕਿਹਾ ਕਿ ਕੁਰੂਕਸ਼ੇਤਰ ਉਹ ਧਰਤੀ ਹੈ ਜਿੱਥੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਮਹਾਭਾਰਤ ਦੌਰਾਨ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦੇ ਕੇ ਕਰਮ ਅਤੇ ਧਰਮ ਦਾ ਮਾਰਗ ਦਿਖਾਇਆ। ਮਹਾਭਾਰਤ ਦੀ ਜੰਗ ਸਿਰਫ਼ ਸੱਤਾ ਲਈ ਨਹੀਂ, ਸਗੋਂ ਬੇਇਨਸਾਫ਼ੀ ਦੇ ਵਿਰੁੱਧ ਲੜੀ ਗਈ ਸੀ। ਨਾਰੀ ਦੇ ਅਪਮਾਨ ਨੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਜਦੋਂ ਅਧਿਕਾਰਾਂ ਦਾ ਹਨਨ ਹੋਵੇ, ਉਦੋਂ ਚੁੱਪ ਰਹਿ...








