ਪੰਜਾਬ ਅਤੇ ਹਰਿਆਣਾ ਭੌਗੋਲਿਕ ਰੂਪ ਨਾਲ ਵੱਖ-ਵੱਖ ਸੂਬੇ ਹੋ ਸਕਦੇ ਹਨ, ਪਰ ਸਾਡੀ ਆਤਮਾ ਇੱਕ – ਨਾਇਬ ਸਿੰਘ ਸੈਣੀ
ਚੰਡੀਗੜ੍ਹ, 1 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭੋਗੋਲਿਕ ਦ੍ਰਿਸ਼ਟੀ ਨਾਲ ਪੰਜਾਬ ਅਤੇ ਹਰਿਆਣਾ ਵੱਖ-ਵੱਖ ਸੂਬੇ ਹੋ ਸਕਦੇ ਹਨ, ਪਰ ਸਾਡੀ ਆਤਮਾ ਇੱਕ ਹੈ। ਸਾਡਾ ਜੀਵਨ, ਸੰਸਕਾਰ, ਖਾਨ-ਪਾਨ ਅਤੇ ਤਿਉਹਾਰ, ਸੱਭ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਵਰਗੇ ਸੰਤ-ਮਹਾਪੁਰਸ਼ਾਂ ਦੀ ਦੇਣ ਹੈ। ਸ੍ਰੀ ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਪੰਜਾਬ ਦੇ ਪੋਜੇਵਾਲ ਵਿੱਚ ਸਤਿਗੁਰੂ ਬ੍ਰਹਮਾਨੰਦ ਮਹਾਰਾਜ ਭੁਰੀਵਾਲੇ ਦੇ 24ਵੇਂ ਨਿਰਵਾਣ ਦਿਵਸ ਸਮਾਗਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਬੇਟੀਆਂ ਦੀ ਸਿਖਿਆ ਲਈ ਕੀਤੇ ਜਾ ਰਰਹੇ ਕੰਮਾਂ ਤਹਿਤ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਤਾਂ ਲਈ ਸੂਬਿਆਂ ਦੀ ਕੋਈ ਸਰਹੱਦ ਨਹੀਂ ਹੁੰਦੀ, ਉਹ ਤਾ ਸਪੂਰਣ ਮਨੁੱਖਤਾ ਲਈ ਹੁੰਦੇ ਹਨ। ਸੰਤਾਂ ਦਾ ਜੀਵਨ ਵਸੂਧੈਵ ਕੁਟੁਬੰਕਮ ਦੀ ਭਾਵਨਾ ਦਾ ਉਦਾਹਰਣ ਹੁੰਦਾ ਹੈ। ਪੰਜਾ...








