Jasbir Jassi: ਕੀਰਤਨ ਵਿਵਾਦ ‘ਤੇ ਜਸਬੀਰ ਜੱਸੀ ਦਾ ਵੱਡਾ ਬਿਆਨ, ਪੰਜਾਬੀ ਗਾਇਕ ਨੇ ਲੋਕਾਂ ਨੂੰ ਅਫਵਾਹਾਂ ਦਾ ਦਿੱਤਾ ਜਵਾਬ; ‘ਚਰਚ’ ਜਾਣ ਨੂੰ ਲੈ ਕੇ ਬੋਲੇ…
Punjabi Singer Jasbir Jassi: ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਜਥੇਦਾਰ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਇੱਕ ਵੀਡੀਓ ਰਾਹੀ ਇੱਕ ਬਿਆਨ ਜਾਰੀ ਕੀਤਾ ਹੈ। ਜੱਸੀ ਨੇ ਸਪੱਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕੋ-ਇੱਕ ਸਰਵਉੱਚ ਅਸਥਾਨ ਹੈ ਅਤੇ ਉੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ, ਉਹ ਉਸ ਦਾ ਪੂਰਾ ਸਤਿਕਾਰ ਕਰਨਗੇ।
ਜਸਬੀਰ ਜੱਸੀ ਨੇ ਸੰਗਤ ਨੂੰ ਕੀਤੀ ਅਪੀਲ
ਇਸ ਦੌਰਾਨ ਜਸਬੀਰ ਜੱਸੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਜਥੇਦਾਰ ਸਾਹਿਬ ਬਾਰੇ ਕੋਈ ਵੀ ਮਾੜੀ-ਚੰਗੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਹੀ ਘਰ ਵਿੱਚ ਲੜਾਈ ਪਾਵਾਂਗੇ, ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੋਕਣਾ ਚਾਹੁੰਦੇ ਹਨ, ਜਿਵੇਂ ਕਿ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ। ਜੱਸੀ ਅਨੁਸਾਰ, ਜਥੇਦਾਰ ਸਾਹਿਬ ਨੇ ਜੋ ਵੀ ਬੋਲਿਆ ਹੈ, ਉਹ ਮਰਯਾਦਾ ਦੀ ਰਾਖੀ ਲਈ ਹੀ ਬੋਲਿਆ ਹੈ।
'ਗੁਰੂ ਗ੍ਰੰਥ ਸਾਹਿਬ ਦਾ ਲ...








