ਭਾਰਤ ਆਰਥਕ ਖੇਤਰ ਵਿਚ ਛੋਟੇ ਦੇਸ਼ਾਂ ਤੋਂ ਵੀ ਪਿੱਛੇ ਜਾ ਰਿਹਾ ਹੈ ਜਾਂ…?
ਨਵੀਂ ਦਿੱਲੀ: ਆਈ.ਐਮ.ਐਫ਼ ਦੀ ਰੀਪੋਰਟ ਨੇ ਭਾਰਤ ਦੀ ਆਰਥਕ ਹਾਲਤ ਨੂੰ ਬੰਗਲਾਦੇਸ਼ ਤੋਂ ਵੀ ਥੱਲੇ ਵਿਖਾ ਕੇ ਭਾਰਤ ਨੂੰ ਆਉਂਦੇ ਸੰਕਟ ਦਾ ਅਹਿਸਾਸ ਕਰਵਾਇਆ ਸੀ ਤੇ ਹੁਣ ਵਰਲਡ ਇਕੋਨਾਮਿਕਸ ਲੀਗ ਟੇਬਲ 2021 ਦੀ ਰੀਪੋਰਟ ਆਖਦੀ ਹੈ ਕਿ 2030 ਤਕ ਭਾਰਤ ਦੁਨੀਆਂ ਦੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਣ ਜਾਵੇਗਾ ਜੋ ਇੰਗਲੈਂਡ ਤੇ ਜਾਪਾਨ ਨੂੰ ਵੀ ਪਿਛੇ ਛੱਡ ਜਾਵੇਗੀ।
Nirmala Sitharaman
ਦੋਵਾਂ ਹੀ ਰੀਪੋਰਟਾਂ ਵਿਚ ਅੰਤਰ ਬਹੁਤ ਜ਼ਿਆਦਾ ਹੈ ਪਰ ਇਹ ਆਈ.ਐਮ.ਐਫ਼ ਦੀ ਰੀਪੋਰਟ ਅਕਤੂਬਰ ਵਿਚ ਆਈ ਸੀ। ਸੋ ਹੋ ਸਕਦਾ ਹੈ ਕਿ ਭਾਰਤ ਸਰਕਾਰ ਨੇ ਅਪਣੇ ਤੌਰ ਤਰੀਕੇ ਬਦਲ ਲਏ ਹੋਣ ਜਿਸ ਨਾਲ ਭਾਰਤ ਦੀ ਆਰਥਕ ਸਥਿਤੀ ਵਿਚ ਫ਼ਰਕ ਪੈ ਗਿਆ ਹੋਵੇ। ਆਰ.ਬੀ.ਆਈ. ਵਲੋਂ ਵੀ ਰੀਪੋਰਟ ਮਿਲ ਰਹੀ ਹੈ ਕਿ ਹੁਣ ਜੀ.ਐਸ.ਟੀ. ਤੋਂ ਆਮਦਨ ਪਹਿਲਾਂ ਵਰਗੀ ਹੋ ਰਹੀ ਹੈ। ਸੋ ਸ਼ਾਇਦ ਦੋ ਮਹੀਨਿਆਂ ਵਿਚ ਸਰਕਾਰ ਦੀਆਂ ਨੀਤੀਆਂ ਨੇ ਭਾਰਤ ਦਾ ਚਿਹਰਾ ਮੋਹਰਾ ਹੀ ਬਦਲ ਦਿਤਾ ਹੈ।
ਜੇ ਆਈ.ਐਮ.ਐਫ਼ ਦੀ ਰੀਪੋਰਟ ਵਲ ਵੇਖੀਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਵਿਚ ਜੀ.ਡੀ.ਪੀ. 10 ਫ਼ੀ ਸਦੀ ਹੇਠਾਂ ਡਿੱਗੀ ਹੈ ਜਿਸ ਨਾਲ ਆਉਣ ਵਾਲੇ ...








