Sunday, June 7
Shadow

INTERVIEW: ਇਮਤਿਆਜ਼ ਅਲੀ ਨਾਲ ਕੰਮ ਕਰਨਾ ਸੁਪਨੇ ਦੇ ਸੱਚ ਹੋਣ ਵਰਗਾ, ਵੇਦਾਂਗ ਰੈਨਾ ਨਾਲ ਵਿਸ਼ੇਸ਼ ਗੱਲਬਾਤ

ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਅਗਲੀ ਫਿਲਮ ‘ਮੈਂ ਵਾਪਸ ਆਊਂਗਾ’ ਲੈ ਕੇ ਆ ਰਹੇ ਹਨ। ਇਸ ਫਿਲਮ ਨਾਲ ਵੈਦਾਂਗ ਰੈਨਾ ਦਾ ਨਾਮ ਜੁੜਿਆ ਹੈ, ਜੋ ਫਿਲਮ ਵਿੱਚ ਸ਼ਾਨਦਾਰ ਕਿਰਦਾਰ ਨਿਭਾਉਣ ਜਾ ਰਹੇ ਹਨ। ਵੈਦਾਂਗ ਰੈਨਾ ਨੂੰ ਅੱਜ ਦੇ ਸਿਨੇਮਾ ਦੇ ਸਭ ਤੋਂ ਹੋਣਹਾਰ ਨੌਜਵਾਨ ਕਲਾਕਾਰਾਂ ਵਿੱਚੋ ਇੱਕ ਮੰਨਿਆ ਜਾਂਦਾ ਹੈ। ਪਰਦੇ ‘ਤੇ ਆਪਣੀ ਇਮਾਨਦਾਰੀ ਅਤੇ ਸੰਗੀਤ ਹੁੰਨਰ ਦਿਖਾਉਂਦੇ ਹੋਏ ਰੈਨਾ ਨੇ ਜੋਇਆ ਅਖ਼ਤਰ ਦੀ ਮਿਊਜ਼ਿਕਲ ਫਿਲਮ ‘ਦ ਆਰਚੀਜ਼’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਖੂਬ ਪ੍ਰਸ਼ੰਸਾਂ ਹਾਸਿਲ ਕੀਤੀ। ਹੁਣ ਉਨ੍ਹਾਂ ਕੋਲ ਇਮਤਿਆਜ਼ ਅਲੀ ਦੀ ਫਿਲਮ ਰਾਹੀਂ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਹੈ।

ਇੱਕ ਉਭਰਦੇ ਅਦਾਕਾਰ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਇੰਨੇ ਮਸ਼ਹੂਰ ਅਤੇ ਬਿਹਤਰ ਫਿਲਮ ਨਿਰਮਾਤਾ ਨਾਲ ਕੰਮ ਕਰਨਾ ਕਾਫ਼ੀ ਸੁਪਨਾ ਸੱਚ ਹੋਣ ਵਰਗਾ ਹੈ। ਬਚਪਨ ਤੋਂ ਹੀ ‘ਰਾਕਸਟਾਰ’ ਅਤੇ ‘ਅਮਰ ਸਿੰਘ ਚਮਕੀਲਾ’ ਦੇ ਨਿਰਦੇਸ਼ਕ ਰੈਨਾ ਲਈ ਪ੍ਰੇਰਣਾ ਦੇ ਸਰੋਤ ਰਹੇ ਹਨ।

ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਮੌਕਾ ਪਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਉਹ ਦਿਨ ਯਾਦ ਹੈ ਜਦੋਂ ਸਾਡੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ। ਉਹ ਚਾਹੁੰਦੇ ਹਨ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਾ। ਮੈਂ ਬਸ ਪੰਜ ਸਕਿੰਟ ਵਿੱਚ ਕਿਹਾ ਹਾਂ, ਮੈਂ ਇਹ ਫਿਲਮ ਕਰ ਰਿਹਾ ਹਾਂ। ਮੈਨੂੰ ਫਿਲਮ ਜਾਂ ਕਹਾਣੀ ਬਾਰੇ ਜ਼ਿਆਦਾ ਕੁਝ ਪਤਾ ਨਹੀਂ ਸੀ। ਉਦੋਂ ਕੋਈ ਸਕ੍ਰਿਪਟ ਨਹੀਂ ਸੀ, ਬਸ ਇੱਕ ਵਿਚਾਰ ਸੀ, ਇੱਕ ਸੋਚ ਸੀ। ਮੈਨੂੰ ਬਸ ਇੰਨਾ ਪਤਾ ਹੋਣਾ ਚਾਹੀਦਾ ਸੀ ਕਿ ਇਮਤਿਆਜ਼ ਸਰ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਅਤੇ ਮੇਰੇ ਲਈ ਇੰਨਾਂ ਹੀ ਕਾਫ਼ੀ ਸੀ। ਮੈਨੂੰ ਉਮੀਦ ਹੈ ਕਿ ਮੈਂ ਉਨ੍ਹਾਂ ਦੀ ਫਿਲਮ ਦਾ ਹਿੱਸਾ ਬਣ ਕੇ ਵਧੀਆਂ ਕਰਾਂਗਾ।- ਵੈਦਾਂਗ ਰੈਨਾ, ਅਦਾਕਾਰ

ਫਿਲਮ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਦਿਲਜੀਤ ਦੁਸਾਂਝ, ਨਸੀਰੂਦੀਨ ਸ਼ਾਹ ਅਤੇ ਕੋ-ਸਟਾਰ ਸ਼ਰਵਰੀ ਸਮੇਤ ਕਈ ਪੀੜ੍ਹੀਆਂ ਦੇ ਕਲਾਕਾਰ ਸ਼ਾਮਲ ਹਨ।

ਵੈਦਾਂਗ ਰੈਨਾ ਦੇ ਗਾਇਕੀ ਕਰੀਅਰ ਦੀ ਸ਼ੁਰੂਆਤ

ਆਪਣੀ ਦੂਜੀ ਫਿਲਮ ‘ਜਿਗਰਾ’ ਵਿੱਚ ਵੀ ਰੈਨਾ ਨਜ਼ਰ ਆਏ ਸੀ ਅਤੇ ਇਸੇ ਫਿਲਮ ਨਾਲ ਉਨ੍ਹਾਂ ਨੇ ਕਲਾਸਿਕ ਗੀਤ ‘ਫੁੱਲੋਂ ਕਾ, ਤਾਰੋ ਕਾ, ਸਭ ਕਾ ਕਹਿਣਾ ਹੈ’ ਗਾ ਕੇ ਗਾਇਕੀ ਦੀ ਦੁਨੀਆ ਵਿੱਚ ਕਦਮ ਰੱਖਿਆ। ਇਮਿਤਿਆਜ਼ ਅਲੀ ਦੀ ਇਸ ਫਿਲਮ ਵਿੱਚ ਅਦਾਕਾਰ ਨੇ ਆਪਣੀ ਸੰਗੀਤ ਪ੍ਰਤੀਭਾ ਨੂੰ ਇੱਕ ਕਦਮ ਹੋਰ ਅੱਗੇ ਵਧਾਇਆ ਹੈ, ਜਿੱਥੇ ਉਨ੍ਹਾਂ ਨੇ ਦਿੱਗਜ਼ ਏਆਰ ਰਹਿਮਾਨ ਦੇ ਸੰਗੀਤ ਨਿਰਦੇਸ਼ਨ ਵਿੱਚ ਇੱਕ ਗਾਣਾ ਰਿਕਾਰਡ ਕੀਤਾ। ‘ਜਿਗਰਾ’ ਦੇ ਉਲਟ, ਜਿਸ ਵਿੱਚ ਉਨ੍ਹਾਂ ਨੇ ਸਾਊਂਡਟ੍ਰੇਕ ‘ਤੇ ਗਾਇਆ ਸੀ ਪਰ ਸਕ੍ਰੀਨ ‘ਤੇ ਲਿੰਪ-ਸਿੰਕ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ, ਜੋ ਅਸਲ ਵਿੱਚ ਗਾਉਂਦਾ ਹੈ।

ਮੈਂ ਗਾਇਕੀ ਨੂੰ ਹੋਰ ਗੰਭੀਰਤਾ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ। ਇਹ ਇੱਕ ਅਜਿਹੀ ਚੀਜ਼ ਹੈ, ਜਿਸ ਪ੍ਰਤੀ ਮੈਂ ਬਹੁਤ ਭਾਵਨਾਤਮਕ ਹਾਂ। ਸੰਗੀਤ ਇੱਕ ਅਜਿਹੀ ਚੀਜ਼ ਹੈ, ਜਿਸਦੀ ਮੈਨੂੰ ਫਿਕਰ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਨੂੰ ਇਹ ਮੌਕੇ ਮਿਲਦੇ ਰਹਿਣਗੇ।-ਵੈਦਾਂਗ ਰੈਨਾ, ਅਦਾਕਾਰ

ਰੈਨਾ ‘ਮੈਂ ਵਾਪਸ ਆਊਂਗਾ’ ਨੂੰ ਹੁਣ ਤੱਕ ਦੀ ਆਪਣੀ ਨਿਭਾਈ ਸਭ ਤੋਂ ਔਖੀ ਭੂਮਿਕਾ ਮੰਨਦੇ ਹਨ, ਜਿਸ ਲਈ ਉਨ੍ਹਾਂ ਨੇ ਇਮਿਤਿਆਜ਼ ਅਲੀ ਦੇ ਨਾਲ ਵੱਡੀ ਰਿਸਰਚ ਕੀਤੀ, ਤਾਂਕਿ ਪੰਜਾਬੀ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾ ਸਕੇ। 1947 ਦੇ ਬੈਕਗ੍ਰਾਊਂਡ ਵਿੱਚ ਪਿਆਰ, ਯਾਦਾਂ ਅਤੇ ਪਾਸਟ ਦੇ ਦਰਦ ਵਰਗੇ ਵਿਸ਼ਿਆਂ ਨੂੰ ਦਿਖਾਉਣ ਵਾਲੀ ਇਸ ਫਿਲਮ ਵਿੱਚ ਵੰਡ ਦੀਆਂ ਭਿਆਨਕਤਾਵਾਂ ਦੌਰਾਨ ਬਣਾਈ ਗਈ ਭਾਵਨਾਮਕ ਕਹਾਣੀ ਨੂੰ ਨਿਭਾਉਂਦੇ ਹੋਏ ਰੈਨਾ ਨੂੰ ਆਪਣੇ ਆਰਾਮ ਖੇਤਰ ਤੋਂ ਬਾਹਰ ਨਿਕਲਣਾ ਪਿਆ।

ਚੁਣੌਤੀ ਤਾਂ ਸੀ, ਪਰ ਮੇਰਾ ਇਹ ਵੀ ਮੰਨਣਾ ਹੈ ਕਿ ਕੋਈ ਵੀ ਫਿਲਮ ਕਰਨਾ ਆਸਾਨ ਨਹੀਂ ਹੁੰਦਾ। ਸ਼ੂਟਿੰਗ ਦਾ ਕੋਈ ਵੀ ਅਨੁਭਵ ਆਸਾਨ ਨਹੀਂ ਹੁੰਦਾ। ਇੱਕ ਅਦਾਕਾਰ ਦੇ ਰੂਪ ਵਿੱਚ ਤੁਹਾਨੂੰ ਆਪਣਾ ਸਭ ਕੁਝ ਦੇਣਾ ਹੁੰਦਾ ਹੈ ਅਤੇ ਖੁਦ ਨੂੰ ਚੁਣੌਤੀ ਦੇਣੀ ਹੁੰਦੀ ਹੈ। ਇਸ ਭੂਮਿਕਾ ਅਤੇ ਕਹਾਣੀ ਲਈ ਤੁਹਾਡੇ ਤੋਂ ਕੁਝ ਭਾਵਨਾਤਮਕ ਉਮੀਦਾਂ ਹਨ, ਜੋ ਬਹੁਤ ਹੀ ਅਲੱਗ ਅਤੇ ਔਖੀਆਂ ਹਨ। ਇਸ ਫਿਲਮ ਨਾਲ ਮੈਂ ਇੱਕ ਅਦਾਕਾਰ ਦੇ ਰੂਪ ਵਿੱਚ ਆਪਣੀਆਂ ਕੁਝ ਅਜਿਹੀਆਂ ਸਮਰੱਥਾਵਾਂ ਨੂੰ ਲੱਭਿਆ, ਜਿਨ੍ਹਾਂ ਬਾਰੇ ਮੈਨੂੰ ਪਤਾ ਵੀ ਨਹੀਂ ਸੀ। ਇਹ ਰੋਮਾਂਚਕ ਸੀ। ਮੈਂ ਇਮਤਿਆਜ਼ ਸਰ ਨਾਲ ਸ਼ੂਟਿੰਗ ਦੇ ਅਨੁਭਵ ਨਾਲ ਹੋਰ ਫਿਲਮ ਦੇ ਪਿਛੋਕੜ ਤੋਂ ਬਹੁਤ ਕੁਝ ਸਿੱਖਿਆ। ਮੈਂ ਜੋ ਖੋਜ ਕੀਤੀ, ਉਸ ਨਾਲ ਮੈਨੂੰ ਮੁੱਖ ਕਿਰਦਾਰ ਅਤੇ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਬਾਰੇ ਬਹੁਤ ਕੁਝ ਪਤਾ ਲੱਗਾ, ਜਿਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਵਾਪਸ ਨਹੀਂ ਆ ਸਕੇ। ਇਹ ਸਾਰੀਆਂ ਗੱਲਾਂ ਮੇਰੇ ਮਨ ਵਿੱਚ ਸੈੱਟ ‘ਤੇ ਕਦਮ ਰੱਖਣ ਤੋਂ ਪਹਿਲਾ ਹੀ ਮੌਜ਼ੂਦ ਸੀ।-ਵੈਦਾਂਗ ਰੈਨਾ, ਅਦਾਕਾਰ

ਮੈਂ ਬਹੁਤ ਤਿਆਰੀ ਕਰਦਾ ਹਾਂ। ਇੱਕ ਸਮੇਂ ਸੀ ਜਦੋਂ ਮੈਂ ਦਰਵਾਜ਼ਾ ਬੰਦ ਕਰ ਲੈਂਦਾ ਸੀ, ਲਾਈਟਾਂ ਬੰਦ ਕਰ ਦਿੰਦਾ ਸੀ, ਖੁਦ ਨੂੰ ਇੱਕ ਕਮਰੇ ਵਿੱਚ ਬੰਦ ਕਰ ਲੈਂਦਾ ਸੀ ਅਤੇ ਸੰਗੀਤ ਸੁਣਦਾ ਸੀ। ਮੈਂ ‘ਜਿਗਰਾ’ ਦੀ ਸ਼ੂਟਿੰਗ ਦੌਰਾਨ ਅਜਿਹਾ ਕੀਤਾ ਸੀ ਪਰ ਹੁਣ ਮੈਂ ਅਜਿਹਾ ਨਹੀਂ ਕਰਦਾ। ਦਰਅਸਲ, ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਸ਼ਾਰਟ ਦੇ ਰਹੇ ਹੋ ਅਤੇ ਉਸ ਦਿਨ ਦਾ ਸੀਨ ਇੱਕ ਅਦਾਕਾਰ ਦੇ ਰੂਪ ਵਿੱਚ ਤੁਹਾਡੇ ਤੋਂ ਕੀ ਉਮੀਦ ਰੱਖਦਾ ਹੈ। ਇੱਕ ਅਦਾਕਾਰ ਬਣਨ ਦੀ ਇਸ ਯਾਤਰਾ ਵਿੱਚ ਤੁਸੀਂ ਆਪਣੇ ਅਲੱਗ-ਅਲੱਗ ਪਹਿਲੂਆ ਨੂੰ ਵੀ ਸਿੱਖਦੇ ਹੋ ਅਤੇ ਹਰ ਫਿਲਮ ਨਾਲ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਲਈ ਕੀ ਕੰਮ ਕਰਦਾ ਹੈ ਅਤੇ ਕੀ ਨਹੀਂ। ਤੁਸੀਂ ਰਾਸਤੇ ਵਿੱਚ ਬਹੁਤ ਕੁਝ ਸਿੱਖਦੇ ਹੋ ਅਤੇ ਤੁਹਾਡੀ ਪ੍ਰਕਿਰੀਆ ਭਾਵਨਾਤਮਕ ਰੂਪ ਨਾਲ ਜੁੜਦੀ ਹੈ। ਇਹ ਪ੍ਰਕਿਰੀਆ ਤੁਹਾਡੇ ਲਈ ਇੰਨੀ ਅਲੱਗ ਹੁੰਦੀ ਹੈ ਕਿ ਅਦਾਕਾਰੀ ਪ੍ਰਤੀ ਕੋਈ ਇੱਕ ਦ੍ਰਿਸ਼ਟੀਕੋਣ ਨਹੀਂ ਹੈ, ਇਹ ਇਸਦੀ ਸੁੰਦਰਤਾ ਹੈ।- ਵੈਦਾਂਗ ਰੈਨਾ, ਅਦਾਕਾਰ

ਐਕਸ਼ਨ ਫਿਲਮਾਂ ਵਿੱਚ ਵੀ ਪਿਆਰ ਦੀ ਕਹਾਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਇਹ ਸਭ ਤੋਂ ਯੂਨੀਵਰਸਲ ਫੈਕਟਰ ਹੈ ਅਤੇ ਤੁਹਾਨੂੰ ਬਿਨਾਂ ਪਿਆਰ ਵਾਲੀ ਕਹਾਣੀ ਦੇ ਕੋਈ ਫਿਲਮ ਨਹੀਂ ਮਿਲੇਗੀ। ਮੈਨੂੰ ਲੱਗਦਾ ਹੈ ਕਿ ਸਾਰੀਆਂ ਕਹਾਣੀਆਂ ਪਿਆਰ ਵਾਲੀਆਂ ਹੀ ਹੁੰਦੀਆਂ ਹਨ। ਹਾਂ, ਰਵਾਇਤੀ ਵਿੱਚ ਸਾਨੂੰ ਓਨੀ ਕੋਮਲ ਪਿਆਰ ਕਹਾਣੀ ਦੇਖਣ ਨੂੰ ਨਹੀਂ ਮਿਲ ਰਹੀ ਹੈ, ਗੱਲ ਬਸ ਇੱਕ ਵਧੀਆਂ ਫਿਲਮ ਬਣਾਉਣ ਦੀ ਹੈ। ਸਾਡੀ ਇੰਡਸਟਰੀ ਵਿੱਚ ਅਜਿਹੇ ਦੌਰ ਆਉਦੇ ਰਹਿੰਦੇ ਹਨ। ਬਹੁਤ ਜਲਦ ਅਸੀਂ ਉਸ ਦੌਰ ਵਿੱਚ ਪ੍ਰਵੇਸ਼ ਕਰਾਂਗੇ। ਮੈਨੂੰ ਵੀ ਇੱਕ ਕੋਮਲ ਪਿਆਰ ਵਾਲੀ ਕਹਾਣੀ ਕਰਨ ਦਾ ਬਹੁਤ ਮਨ ਹੈ ਅਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਫਿਲਮ ਨਿਰਮਾਤਾ ਅਜਿਹੀਆਂ ਸਕ੍ਰਿਪਟਾਂ ਲਿਖਣਗੇ ਅਤੇ ਮੈਂ ਬਹੁਤ ਸਾਰੀਆਂ ਪਿਆਰ ਵਾਲੀਆਂ ਕਹਾਣੀਆਂ ਕਰਾਂਗਾ ਪਰ ਮੈਨੂੰ ਹਰ ਤਰ੍ਹਾਂ ਦੀਆਂ ਫਿਲਮਾਂ ਪਸੰਦ ਹਨ।-ਵੈਦਾਂਗ ਰੈਨਾ, ਅਦਾਕਾਰ

ਇਸ ਫਿਲਮ ਵਿੱਚ ਰੈਨਾ ਦਿਲਜੀਤ ਦੇ ਕਿਰਦਾਰ ਦੇ ਨੌਜਵਾਨ ਰੋਲ ਨੂੰ ਨਿਭਾਉਣ ਜਾ ਰਹੇ ਹਨ, ਕਿਉਂਕਿ ਕਹਾਣੀ ਕਈ ਪੀੜ੍ਹੀਆਂ ਅਤੇ ਸਮੇਂ-ਸੀਮਾਵਾਂ ਨੂੰ ਦਿਖਾਉਣ ਵਾਲੀ ਹੈ। ਇਸ ਲਈ ਉਨ੍ਹਾਂ ਨੂੰ ਸ਼ਾਹ ਅਤੇ ਦੁਸਾਂਝ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਮੌਕਾ ਨਹੀਂ ਮਿਲਦਾ। ਹਾਲਾਂਕਿ, ਉਨ੍ਹਾਂ ਦੀ ਦਿਲ ਤੋਂ ਇੱਛਾ ਸੀ ਕਿ ਉਹ ਉਨ੍ਹਾਂ ਨਾਲ ਅਦਾਕਾਰੀ ਕਰਨ। ਸ਼ਾਹ ਅਲਜ਼ਾਈਮਰ ਨਾਲ ਜੂਝ ਰਹੇ ਇੱਕ ਬਜ਼ੁਰਗ ਵਿਅਕਤੀ ਦੀ ਭੂਮਿਕਾ ਨਿਭਾਉਦੇ ਹਨ ਅਤੇ ਦੁਸਾਂਝ ਵਰਤਮਾਨ ਸਮੇਂ ਵਿੱਚ ਆਪਣਾ ਕਿਰਦਾਰ ਜਿਊਣ ਵਾਲੇ ਹਨ।

ਜੀ ਹਾਂ, ਮੇਰੀ ਦਿਲ ਤੋਂ ਇੱਛਾ ਸੀ ਕਿ ਅਸੀਂ ਦੋਨੋਂ ਇਕੱਠੇ ਕੁਝ ਸੀਨ ਕਰੀਏ, ਮੈਂ ਉਨ੍ਹਾਂ ਦੋਨਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਸ਼ੂਟਿੰਗ ਨਾ ਹੋਣ ‘ਤੇ ਵੀ ਮੈਂ ਕਦੇ-ਕਦੇ ਉਨ੍ਹਾਂ ਦਾ ਕੰਮ ਦੇਖਣ ਅਤੇ ਉਨ੍ਹਾਂ ਨੂੰ ਮਿਲਣ ਜਾਂਦਾ ਸੀ। ਮੈਂ ਅਜੇ ਵੀ ਇਸ ਗੱਲ ਨੂੰ ਪਚਾ ਨਹੀਂ ਪਾ ਰਿਹਾ ਕਿ ਮੈਂ ਇਮਤਿਆਜ਼ ਅਲੀ ਦੀ ਫਿਲਮ ਦਾ ਹਿੱਸਾ ਹਾਂ।-ਵੈਦਾਂਗ ਰੈਨਾ, ਅਦਾਕਾਰ

ਇਸ ਫਿਲਮ ਦਾ ਮੇਰੇ ‘ਤੇ ਜੋ ਅਸਰ ਹੋਇਆ, ਉਹ ਅਲੱਗ ਹੀ ਹੈ। ਸ਼ੂਟਿੰਗ ਦੌਰਾਨ ਤੁਸੀਂ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕਰਦੇ ਹੋ ਪਰ ਉਸ ਤੋਂ ਬਾਅਦ ਤੁਹਾਨੂੰ ਅਹਿਸਾਸ ਹੁੰਦਾ ਹੈ, ਮੈਂ ਇਮਤਿਆਜ਼ ਅਲੀ ਦੀ ਫਿਲਮ ਕੀਤੀ ਹੈ ਅਤੇ ਕੀ ਹਾਸਿਲ ਕੀਤਾ। ਇਹ ਗੱਲ ਬਹੁਤ ਬਾਅਦ ਵਿੱਚ ਸਮਝ ਆਉਦੀ ਹੈ। ਫਿਲਮ ਦੇ ਪ੍ਰਮੋਸ਼ਨ ਦੌਰਾਨ ਹੀ ਮੈਨੂੰ ਅਸਲ ਵਿੱਚ ਸਮਝ ਆਉਦਾ ਹੈ ਕਿ ਮੇਰੀ ਜ਼ਿੰਦਗੀ ਅਤੇ ਮੇਰੇ ਕਰੀਅਰ ਵਿੱਚ ਕੀ ਹੋਇਆ ਹੈ…ਮੈਂ ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਰਿਹਾ ਹਾਂ। ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਉਨ੍ਹਾਂ ਦੀ ਫਿਲਮ ਦਾ ਹਿੱਸਾ ਬਣਨਾ ਖਾਸ ਹੁੰਦਾ ਹੈ ਪਰ ਟ੍ਰੇਲਰ ਦੇਖਣਾ ਅਤੇ ਫਿਰ ਉਸਨੂੰ ਸਕ੍ਰੀਨ ‘ਤੇ ਦੇਖਣਾ। ਇਮਤਿਆਜ਼ ਅਲੀ ਵੱਲੋ ਨਿਰਦੇਸ਼ਿਤ ਇੱਕ ਬਿਲਕੁਲ ਅਲੱਗ ਹੀ ਅਹਿਸਾਸ ਹੈ। ਪਹਿਲਾ ਮੈਂ ਉਨ੍ਹਾਂ ਦਾ ਦਰਸ਼ਕ ਸੀ, ਉਨ੍ਹਾਂ ਦਾ ਪ੍ਰਸ਼ੰਸਕ ਸੀ ਅਤੇ ਹੁਣ ਇਸ ਫਿਲਮ ਨਾਲ ਮੇਰੀ ਇਹੀ ਉਮੀਦ ਹੈ ਕਿ ਬਹੁਤ ਸਾਰੇ ਲੋਕਾਂ ਲਈ ਉਨ੍ਹਾਂ ਦੀਆਂ ਫਿਲਮਾਂ ਉਸੇ ਤਰ੍ਹਾਂ ਹੋਣ ਜਿਵੇਂ ਮੇਰੇ ਲਈ ਹੋਇਆ ਕਰਦੀ ਸੀ।-ਵੈਦਾਂਗ ਰੈਨਾ, ਅਦਾਕਾਰ

2023 ਵਿੱਚ ਰੈਨਾ ਦੀ ਪਹਿਲੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹਰ ਪਾਸੇ ਚਰਚਾ ਹੋਣ ਲੱਗੀ ਕਿ ਉਹ ਹੋਣਹਾਰ ਨੌਜਵਾਨ ਅਦਾਕਾਰ ਹੈ। ਕੀ ਇਸ ਤਰ੍ਹਾਂ ਦੀਆਂ ਉਮੀਦਾਂ ਉਨ੍ਹਾਂ ‘ਤੇ ਦਬਾਅ ਪਾਉਦੀਆਂ ਹਨ?

ਵਧੀਆਂ ਕੰਮ ਕਰਨ ਅਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਤਾਂ ਹਮੇਸ਼ਾ ਰਹਿੰਦਾ ਹੈ ਪਰ ਇਨ੍ਹਾਂ ਲੇਬਲਾਂ ਦਾ ਕੋਈ ਦਬਾਅ ਨਹੀਂ ਹੈ। ਮੈਨੂੰ ਬਸ ਇਸ ਗੱਲ ਦੀ ਪਰਵਾਹ ਹੈ ਕਿ ਜਿਹੜੀਆਂ ਫਿਲਮਾਂ ਵਿੱਚ ਮੈਂ ਕੰਮ ਕਰਦਾ ਹਾਂ, ਉਹ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਕਰਨ। ‘ਜਿਗਰਾ’ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕ ਮੈਨੂੰ ਮੈਸੇਜ ਕਰਕੇ ਦੱਸਦੇ ਸੀ ਕਿ ਉਨ੍ਹਾਂ ਦੇ ਭਰਾ ਜਾਂ ਭੈਣ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਬਦਲ ਗਿਆ ਹੈ, ਫਿਲਮ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ… ਇਸ ਤਰ੍ਹਾਂ ਦੇ ਮੈਸੇਜ ਹੀ ਮੇਰੇ ਜਿਊਣ ਦਾ ਉਦੇਸ਼ ਹਨ। ਜੇਕਰ ਅਜਿਹਾ ਹੁੰਦਾ ਰਿਹਾ, ਜੇਕਰ ਮੈਂ ਅਜਿਹੀ ਰੀਲ ਅਤੇ ਕਹਾਣੀਆਂ ਦਾ ਹਿੱਸਾ ਬਣ ਸਕਾਂ, ਜੋ ਲੋਕਾਂ ਨੂੰ ਇਸ ਤਰ੍ਹਾਂ ਗਹਿਰਾਈ ਨਾਲ ਪ੍ਰਭਾਵਿਤ ਕਰੇ, ਤਾਂ ਮੇਰਾ ਕੰਮ ਪੂਰਾ ਹੋ ਗਿਆ ਹੈ। ਇੱਕ ਅਦਾਕਾਰ ਦੇ ਤੌਰ ‘ਤੇ ਮੈਂ ਇਸੇ ਉਦੇਸ਼ ਦੀ ਭਾਲ ਵਿੱਚ ਹਾਂ।-ਵੈਦਾਂਗ ਰੈਨਾ, ਅਦਾਕਾਰ